best platform for news and views

ਵਿਸ਼ਵ ਰੰਗਮੰਚ ਦਿਵਸ ਮੌਕੇ ਰੰਗਸ਼ਾਲਾ ਥੀਏਟਰ ਵੱਲੋਂ ਨਾਟਕਾਂ ਦਾ ਮੰਚਨ

Please Click here for Share This News
ਸੰਗਰੂਰ, (ਬਲਵਿੰਦਰ ਸਿੰਘ ਸਰਾਂ )
ਰੰਗਸ਼ਾਲਾ ਥੀਏਟਰ ਗਰੁੱਪ ਸੰਗਰੂਰ ਵੱਲੋਂ ਰਾਮਵਾਟਿਕਾ ਦੇ ਮੰਚ ’ਤੇ ਚਲ ਰਹੇ ਦੋ ਦਿਨਾ ਪਰਮਜੀਤ ਗਾਗਾ ਮੈਮੋਰੀਅਲ ਥੀਏਟਰ ਫ਼ੈਸਟੀਵਲ ਦੇ ਪਹਿਲੇ ਦਿਨ ਵਿਸ਼ਵ ਰੰਗਮੰਚ ਦਿਵਸ ਮੌਕੇ ਦੋ ਨਾਟਕਾਂ ਦਾ ਸਫ਼ਲਤਾ ਨਾਲ ਮੰਚਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸੀਨੀਅਰ ਮੈਨੇਜਰ ਮਾਲਵਾ ਗ੍ਰਾਮੀਣ ਬੈਂਕ ਹੈਡ ਦਫ਼ਤਰ ਸੰਗਰੂਰ ਪਾਲੀ ਰਾਮ ਬਾਂਸਲ ਨੇ ਸ਼ਿਰਕਤ ਕੀਤੀ ਜਦੋਂ ਪ੍ਰਧਾਨਗੀ ਈ.ਓ.ਮਿਊਂਸੀਪਲ ਕਮੇਟੀ ਧੂਰੀ ਚੰਦ ਪ੍ਰਕਾਸ਼ ਵਧਵਾ ਨੇ ਕੀਤੀ।
ਇਸ ਮੌਕੇ ਪਹਿਲਾ ਪੰਜਾਬੀ ਨਾਟਕ ‘ਖਿਚੜੀ’ ਜੋ ਹਿੰਦੀ ਨਾਟਕਕਾਰ ਉਪੇਂਦਰ ਅਥਕ ਰਾਹੀਂ ਲਿਖੇ ਪੰਜਾਬੀ ਨਾਟਕ ਜੌਂਕ ਦਾ ਪੰਜਾਬੀ ਰੂਪਾਂਤਰ ਹੈ ਅਤੇ ਦੂਜਾ ਮੁਨਸ਼ੀ ਪ੍ਰੇਮਚੰਦ ਦੀ ਕਹਾਣੀ ’ਤੇ ਅਧਾਰਿਤ ਹੈ, ਦਾ ਨਿਰਦੇਸ਼ਨ ਯਸ਼ ਨੇ ਕੀਤਾ।
ਰੰਗਮੰਚ ’ਤੇ ਖੇਡਿਆ ਪਹਿਲਾ ਨਾਟਕ ਮੱਧ ਵਰਗੀ ਪਰਿਵਾਰ ਦੀ ਕਹਾਣੀ ਹੈ ਜਿਸ ਵਿੱਚ ਰਣਜੀਤ ਲੱਡਾ, ਮੁਸਕਾਨ, ਗੁਰਦਰਸ਼ਨ ਸਿੰਘ ਟਿਵਾਣਾ, ਸੁਖਜਿੰਦਰ ਕੌਰ, ਦੀਪ ਰਾਜਦਾਨ, ਅਮਰੀਕ ਗਾਗਾ, ਟੋਨੀ ਸੰਧੂ, ਦੀਪ ਧਾਲੀਵਾਲ, ਲਕਸ਼ੇ ਦੀਵਾਨ, ਪ੍ਰਦੂਯਮਨ ਕੌਥਲ, ਮੰਥਾ ਆਹੂਜਾ ਅਤੇ ਯਸ਼ ਨੇ ਅਭਿਨੈ ਕੀਤਾ।
ਇਸੇ ਤਰ੍ਹਾਂ ਦੂਜਾ ਨਾਟਕ ‘ਈਦਗਾਹ’ ਜੋ ਈਦ ਦੇ ਮੇਲੇ ਦੀ ਕਹਾਣੀ ਹੈ। ਨਾਟਕ ਵਿੱਚ ਗਰਵ ਗੁਪਤਾ, ਛਵੀ ਵਧਵਾ, ਮੁਸਕਾਨ ਕਥੂਰੀਆ, ਦਿਵਜੋਤ ਸਿੰਘ, ਅਰਨਵ ਸਿੰਗਲਾ, ਮੇਹੁਤ ਸਿੰਗਲਾ, ਅਨਵਿਤਾ ਸਿੰਗਲਾ, ਮਨਨ, ਤੇਜਸ, ਅਨਾਨਿਆ ਸ਼ਰਮਾ, ਮੋਹਰੂਪ ਸਿੰਘ ਅਤੇ ਕਰਨਵੀਰ ਸਿੰਘ ਸ਼ਾਮਲ ਨੇ ਆਪਣੀ ਕਲਾ ਦਾ ਰੰਗ ਬਿਖੇਰਿਆ। ਨਾਟਕ ਵਿੱਚ ਸੰਗੀਤ ਰਾਜ ਨਿਵਾਣਾ ਤੇ ਰਵੀ ਕੁਮਾਰ ਨੇ ਦਿੱਤਾ
Please Click here for Share This News

Leave a Reply

Your email address will not be published. Required fields are marked *