best platform for news and views

ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ 28, 29 ਅਤੇ 30 ਜੂਨ ਨੂੰ : ਕੈਨੇਡਾ ਵਾਸੀਆਂ ‘ਚ ਭਾਰੀ ਉਤਸ਼ਾਹ

Please Click here for Share This News

ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਟੋਰਾਂਟੋ ਵਲੋਂ 28, 29 ਅਤੇ 30 ਜੂਨ 2019 ਨੂੰ ਰੀਕਰੇਸ਼ਨ ਸੈਂਟਰ ਸੈਂਚੁਰੀ ਗਾਰਡਨ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਇਸ ਕਾਨਫਰੰਸ ਪ੍ਰਤੀ ਕੈਨੇਡਾ ਵਾਸੀਆਂ ਅਤੇ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਸੈਕਟਰੀ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਵਾਲੇ ਵਿਦਵਾਨ ਵੱਖ ਵੱਖ ਦੇਸ਼ਾਂ ਤੋਂ ਪਹੁੰਚਣੇ ਸ਼ੁਰੂ ਹੋ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿਚ ‘ਪੰਜਾਬੀਆਂ ਨੂੰ ਸੰਸਾਰ ਵਿਚ ਮੁਸ਼ਕਲਾਂ ਤੇ ਉਨ੍ਹਾਂ ਦੇ ਹੱਲ’ ਵਿਸ਼ੇ ਬਾਰੇ ਪਰਚੇ ਪੜ੍ਹੇ ਜਾਣਗੇ। ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸਮਾਗਮ ਵਿਚ ਕੈਨੇਡਾ, ਭਾਰਤ, ਪਾਕਿਸਤਾਨ ਤੋਂ ਇਲਾਵਾ ਹੋਰ ਵੀ ਵੱਖ ਵੱਖ ਦੇਸ਼ਾਂ ਤੋਂ ਮਹਾਨ ਸਖਸ਼ੀਅਤਾਂ ਸ਼ਾਮਲ ਹੋਣਗੀਆਂ। ਪਹਿਲੇ ਦਿਨ ਸਵੇਰੇ ਵੇਲੇ ਉਦਘਾਟਨੀ ਸਮਾਗਮ ਹੋਵੇਗਾ ਅਤੇ ਬਾਅਦ ਦੁਪਹਿਰ ਦੇ ਦੂਜੇ ਸੈਸ਼ਨ ਵਿਚ ਵੱਖ ਵੱਖ ਵਿਦਵਾਨਾਂ ਵਲੋਂ ਪਰਚੇ ਪੜ੍ਹੇ ਜਾਣਗੇ। ਦੂਜੇ ਦਿਨ ਵੀ ਵੱਖ ਵੱਖ ਸੈਸ਼ਨਾਂ ਵਿਚ ਦੁਨੀਆਂ ਦੇ ਪ੍ਰਸਿੱਧ ਵਿਦਵਾਨਾਂ ਵਲੋਂ ਪਰਚੇ ਪੜ੍ਹੇ ਜਾਣਗੇ। ਕਾਨਫਰੰਸ ਦੇ ਆਖਰੀ ਦਿਨ 30 ਜੂਨ ਨੂੰ ਦੁਪਹਿਰ ਤੋਂ ਪਹਿਲਾਂ ਦੇ ਸੈਸ਼ਨਾਂ ਵਿਚ ਪਰਚੇ ਪੜ੍ਹੇ ਜਾਣਗੇ ਅਤੇ ਬਾਅਦ ਦੁਪਹਿਰ ਨੂੰ ਕਾਨਫਰੰਸ ਦਾ ਸਮਾਪਤੀ ਸਮਾਗਮ ਹੋਵੇਗਾ। ਇਸ ਕਾਨਫਰੰਸ ਦੀਆਂ ਤਿਆਰੀਆ ਲਈ ਸੰਸਥਾ ਦੇ ਸਾਰੇ ਮੈਂਬਰ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਕਾਨਫਰੰਸ ਵਿਚ ਪਿਛਲੇ ਸਾਲਾਂ ਨਾਲੋਂ ਵੀ ਵੱਧ ਇਕੱਠ ਹੋਵੇਗਾ ਅਤੇ ਕਾਨਫਰੰਸ ਵਿਚ ਵਿਚਾਰੇ ਜਾਣ ਵਾਲੇ ਮੁੱਦਿਆਂ ਦਾ ਚੰਗਾ ਅਸਰ ਪਵੇਗਾ।

 

Please Click here for Share This News

Leave a Reply

Your email address will not be published. Required fields are marked *