best platform for news and views

ਵਿਲੱਖਣ ਸੇਵਾਵਾਂ ਬਦਲੇ ਇਕ ਆਈ ਪੀ ਐਸ ਅਤੇ ਇਕ ਪੀ ਪੀ ਐਸ ਅਧਿਕਾਰੀ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਦਾ ਐਲਾਨ

Please Click here for Share This News

ਚੰਡੀਗੜ : ਗਣਤੰਤਰ ਦਿਵਸ 2017 ਮੌਕੇ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ, ਆਈ ਪੀ ਐਸ, ਆਈਜੀਪੀ, ਪ੍ਰੋਵੀਜ਼ਨਿੰਗ, ਪੰਜਾਬ ਅਤੇ ਸ੍ਰੀ ਨਰਿੰਦਰ ਭਾਰਗਵ, ਪੀ ਪੀ ਐਸ, ਕਮਾਂਡੈਂਟ, ਤੀਜੀ ਆਈਆਰਬੀ, ਲੁਧਿਆਣਾ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 14 ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਨੂੰ ਵੀ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਦਿੱਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਸਨੇਹਦੀਪ ਸ਼ਰਮਾ, ਪੀ ਪੀ ਐਸ, ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ, ਪੰਜਾਬ ਪੁਲਿਸ ਅਕੈਡਮੀ, ਫਿਲੌਰ, ਸ੍ਰੀ ਦਿਲਜਿੰਦਰ ਸਿੰਘ ਢਿੱਲੋਂ, ਪੀ ਪੀ ਐਸ, ਡੀ ਸੀ ਪੀ, ਅੰਮ੍ਰਿਤਸਰ, ਸ੍ਰੀ ਜਗਮੋਹਨ ਸਿੰਘ, ਪੀ ਪੀ ਐਸ, ਏ ਡੀ ਸੀ ਪੀ-99,  ਜਲੰਧਰ, ਸ੍ਰੀ ਗੁਰਮੀਤ ਸਿੰਘ, ਪੀ ਪੀ ਐ, ਐਸ ਐਸ ਪੀ , ਵਿਜੀਲੈਂਸ ਬਿਊਰੋ, ਜਲੰਧਰ, ਸ੍ਰੀ ਪਰਗਟ ਚੰਦ, ਪੀ ਪੀ ਐਸ ਨੰ.720/ ਪੀ ਏ ਪੀ, ਡੀ ਐਸ ਪੀ, ਟਰੇਨਿੰਗ ਸਕੂਲ, ਪੰਜਾਬ , ਚੰਡੀਗੜ, ਇੰਸਪੈਕਟਰ ਮੁਰਲੀ ਧਰ, 449/ਪੀ ਆਰ, ਸਬ ਡੀਵੀਜ਼ਨ, ਜੀ ਆਰ ਪੀ, ਲੁਧਿਆਣਾ, ਇੰਸਪੈਕਟਰ ਹਰਜਿੰਦਰ ਸਿੰਘ ਨੰ.155/ ਖੰਨਾ, ਐਸ ਐਚ ਓ, ਫੋਕਲ ਪੋਇੰਟ, ਲੁਧਿਆਣਾ, ਐਸ ਆਈ ਰਜਿੰਦਰ ਸਿੰਘ ਨੰ. 773/ ਪੀ ਏ ਪੀ, ਲਾਇਨਜ਼ ਆਫੀਸਰ, 7 ਵੀਂ ਬਟਾਲੀਅਨ, ਪੀ ਏ ਪੀ , ਜਲੰਧਰ, ਐਸ ਆਈ (ਹੁਣ ਇੰਸਪੈਕਟਰ) ਅਜੈ ਕੁਮਾਰ, ਨੰ.861/ ਡਬਲਿਊ, ਸੀ ਆਈ ਡੀ ਹੈੱਡ ਕੁਆਟਰ, ਪੰਜਾਬ, ਏ ਐਸ ਆਈ ਗੋਕਲ ਰਾਮ, ਨੰ. 2234/ ਪੀ ਏ ਪੀ , ਮੁੱਖ ਮੰਤਰੀ ਸੁਰੱਖਿਆ, ਪੰਜਾਬ, ਏ ਐਸ ਆਈ ਰਾਕੇਸ਼ ਕੁਮਾਰ, 317/ਐਸ ਜੀ ਆਰ, ਇੰਚਾਰਜ, ਜਿਲਾ ਟ੍ਰੈਫਿਕ, ਸੰਗਰੂਰ, ਏ ਐਸ ਆਈ ਅਚਲ ਕੁਮਾਰ, ਨੰ.2016/ਐਸ ਏ ਐਸ ਐਨ, ਸੀ ਆਈ ਡੀ ਹੈੱਡਕੁਆਟਰ, ਪੰਜਾਬ, ਏ ਐਸ ਆਈ ਸੁਖਜਿੰਦਰ ਪਾਲ, ਨੰ. 1174/ਪਟਿਆਲਾ,ਡੀ ਆਈ ਜੀ ਦਫ਼ਤਰ, ਪਟਿਆਲਾ ਰੇਂਜ਼, ਪਟਿਆਲਾ ਅਤੇ ਏ ਐਸ ਆਈ ਜਗਦੀਪ ਸਿੰਘ, ਨੰ.134/ਬੀ ਐਨ ਐਲ, ਡੀ ਪੀ ਓ ਬਰਨਾਲਾ ਨੂੰ ਗਣਤੰਤਰ ਦਿਵਸ 2017 ਮੌਕੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

Please Click here for Share This News

Leave a Reply

Your email address will not be published. Required fields are marked *