ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਆਮ ਆਦਮੀ ਪਾਰਟੀ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਸੁਚੱਜੇ ਢੰਗ ਨਾਲ ਭੂਮਿਕਾ ਨਿਭਾ ਰਹੇ ਹਰਪਾਲ ਸਿੰਘ ਚੀਮਾ ਦੀ ਵਿਧਾਨ ਸਭਾ ਹਲਕਾ ਖੇਮਕਰਨ ਦੀ 28 ਨਵੰਬਰ ਦੀ ਫ਼ੇਰੀ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਗੁਰਦੇਵ ਸਿੰਘ ਲਾਖਣਾ ,ਬਲਜੀਤ ਸਿੰਘ ਖਹਿਰਾ, ਜਸਬੀਰ ਸਿੰਘ ਸੁਰਸਿੰਘ ,ਥਾਣੇਦਾਰ ਹਰੀ ਸਿੰਘ ਆਦਿ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕੇ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ ਵੱਖ ਪਿੰਡਾਂ ਬੈਂਕਾਂ , ਵਾਂ ਤਾਰਾ ਸਿੰਘ ,ਲਾਖਣਾ ,ਖੇਮਕਰਨ ਆਦਿ ਪਿੰਡਾ ਵਿੱਚ ਪਾਰਟੀ ਆਗੂਆਂ ਨਾਲ ਮੁਲਾਕਾਤ ਕਰਨਗੇ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਗਹਿਰਾਈ ਨਾਲ ਸੁਣਨਗੇ ਤਾਂ ਜੋ ਸਰਹੱਦੀ ਲੋਕਾਂ ਦੀ ਆਵਾਜ਼ ਨੂੰ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਜਾ ਸਕੇ ਤੇ ਲੋਕ ਮਸਲਿਆਂ ਦਾ ਹੱਲ ਹੋ ਸਕੇ ! ਗੁਰਦੇਵ ਲਾਖਣਾ ਨੇ ਇਹ ਵੀ ਕਿਹਾ ਕਿ ਸਰਦਾਰ ਚੀਮਾ ਦਾ ਲੰਚ ਪ੍ਰੋਗਰਾਮ ਪਿੰਡ ਲਾਖਣਾ ਵਿਖੇ ਬਾਅਦ ਦੁਪਹਿਰ ਦੋ ਵਜੇ ਦਰਮਿਆਨ ਹੋਵੇਗਾ,ਉਪਰੰਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਜਾਵੇਗਾ ! ਇਸ ਮੌਕੇ ਅਮਰਜੀਤ ਸਿੰਘ ਸੁਰ ਸਿੰਘ, ਰਣਜੀਤ ਕੁਮਾਰ ਭਿੱਖੀਵਿੰਡ ਤੋਂ ਇਲਾਵਾ ਆਪ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ !