ਹੁਸਿਆਰਪੁਰ (ਤਰਸੇਮ ਦੀਵਾਨਾ ) ਸ਼੍ਰੋਮਣੀ ਅਕਾਲੀ ਦਲ ਵਲੋਂ ਸ. ਹਰਜਿੰਦਰ ਸਿੰਘ ਵਿਰਦੀ ਨੂੰ ਸ਼੍ਰੋਮਣੀ ਅਕਾਲੀ ਦਲ ਬੀ.ਸੀ..ਵਿੰਗ ਦੋਆਬਾ ਜੋਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕਰਨ ਤੇ ਨਗਰ ਸੁਧਾਰ ਟ੍ਰਸਟ ਦੇ ਚੈਅਰਮੈਨ ਸ. ਜਤਿੰਦਰ ਸਿੰਘ ਲਾਲੀ ਬਾਜਵਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਲਾ ( ਸ਼ਹਿਰੀ ) ਤੇ ਭਾਰੀ ਗਿਣਤੀ ਵਿੱਚ ਹਾਜਰ ਅਕਾਲੀ ਵਰਕਰਾਂ ਵਲੋਂ ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਦੋਆਬਾ ਜੋਨ ਬੀ.ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸ.ਹਰਜਿੰਦਰ ਸਿੰਘ ਵਿਰਦੀ ਨੇ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ , ਉੱਪ ਮੁੱਖ ਮੰਤਰੀ ਸ. ਸੁਖਵੀਰ ਸਿੰਘ ਬਾਦਲ , ਸ.ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀ.ਸੀ. ਵਿੰਗ ਪੰਜਾਬ, ਸ.ਭੁਪਿੰਦਰ ਪਾਲ ਸਿੰਘ ਜਾਡਲਾ ਪ੍ਰਧਾਨ ਬੀ.ਸੀ. ਵਿੰਗ ਦੋਆਵਾ ਅਤੇ ਸ. ਜਤਿੰਦਰ ਸਿੰਘ ਲਾਲੀ ਬਾਜਵਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜਿਹੜੀ ਜਿੰਮੇਵਾਰੀ ਉਹਨਾਂ ਨੂੰ ਸੋਂਪੀ ਗਈ ਹੈ ਇਸਨੂੰ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣਗੇ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਤੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਵੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਦਾ ਹਰ ਪੱਖ ਤੋਂ ਵਿਕਾਸ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਖੁਸ਼ਹਾਲ ਹੋਇਆ ਹੈ । ਸ. ਵਿਰਦੀ ਨੇ ਕਿਹਾ ਬੀ.ਸੀ. ਸਮਾਜ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਉਹ ਹਰ ਪੱਧਰ ਤੇ ਯਤਨ ਕਰਨਗੇ । ਉਨਾਂ ਕਿਹਾ ਕਿ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਪੂਰਨ ਬਹੁਮਤ ਹਾਂਸਲ ਕਰੇਗਾ ਅਤੇ ਪੰਜਾਬ ਵਿੱਚ ਤੀਸਰੀ ਵਾਰ ਅਕਾਲੀ- ਭਾਜਪਾ ਗਠਜੋੜ ਦੀ ਸਰਕਾਰ ਬਣੇਗੀ । ਇਸ ਸਮੇਂ ਬਲਰਾਜ ਸਿੰਘ ਚੌਹਾਨ, ਹਰਿੰਦਰਪਾਲ ਸਿੰਘ ਝਿੱਗੜ, ਹਰਨੇਕ ਸਿੰਘ ਸੋਨਾ ਬਲੱਗਣ, ਹਰਜੀਤ ਸਿੰਘ ਮਠਾਰੂ, ਸ. ਝਰਮਲ ਸਿੰਘ , ਸਤਵਿੰਦਰਪਾਲ ਸਿੰਘ ਬਾਲੀਆ, ਗੁਰਸ਼ਮਿੰਦਰ ਸਿੰਘ ਰੰਮੀ, ਜਪਿੰਦਰਪਾਲ ਸਿੰਘ, ਪ੍ਰਭਪਾਲ ਸਿੰਘ ਬਾਜਵਾ, ਸੁੱਖਵਿੰਦਰ ਸਿੰਘ ਸੁੱਖੀ, ਕਸ਼ਮੀਰ ਲਾਲ ਪਾਇਲ, ਰਾਜਨ ਕੁਮਾਰ , ਲਖਵਿੰਦਰ ਸਿੰਘ ਰਿੰਪੀ , ਪ੍ਰਭਜੋਤ ਸਿੰਘ, ਰਵਿੰਦਰਪਾਲ ਸਿੰਘ ਮਿੰਟੂ ਆਦਿ ਵੀ ਹਾਜਰ ਸਨ ।
ਹਰਜਿੰਦਰ ਸਿੰਘ ਵਿਰਦੀ ਨੂੰ ਸਨਮਾਨਿਤ ਕਰਦੇ ਜਤਿੰਦਰ ਸਿੰਘ ਲਾਲੀ ਬਾਜਵਾ ਤੇ ਹੋਰ ।