best platform for news and views

ਵਿਧਾਇਕ ਭੁੱਲਰ ਦੀ ਨਿਯੁਕਤੀ ਕਾਂਗਰਸ ਲਈ ਵਰਦਾਨ ਸਾਬਤ ਹੋਵੇਗੀ  ਕਾਂਗਰਸੀ ਆਗੂ

Please Click here for Share This News

ਭਿੱਖੀਵਿੰਡ 19 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਆਲ ਇੰਡੀਆ ਕਾਂਗਰਸ ਕਮੇਟੀ ਪ੍ਰਧਾਨ
ਰਾਹੁਲ ਗਾਂਧੀ, ਸ੍ਰੀਮਤੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੁੱਖ
ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਸੁਨੀਲ ਜਾਖੜ, ਪੰਜਾਬ ਇੰਚਾਰਜ
ਆਸ਼ਾ ਕੁਮਾਰੀ ਆਦਿ ਹਾਈ ਕਮਾਂਡ ਵੱਲੋਂ ਕਾਂਗਰਸ ਜਿਲ੍ਹਾ ਤਰਨ ਤਾਰਨ ਪ੍ਰਧਾਨ ਤੇ ਹਲਕਾ
ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਬਣਾ
ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੇ ਜਿਲ੍ਹਾ ਤਰਨ ਤਾਰਨ ਦਾ ਨਾਮ ਧਰੂ ਤਾਰੇ ਵਾਂਗ
ਰੋਸ਼ਨ ਕਰ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ
ਜਿਲ੍ਹਾ ਮੀਤ ਪ੍ਰਧਾਨ ਬੱਬੂ ਸ਼ਰਮਾ, ਜਨਰਲ ਸਕੱਤਰ ਗੁਰਮੁਖ ਸਿੰਘ ਸਾਂਡਪੁਰਾ, ਨਗਰ
ਪੰਚਾਇਤ ਭਿੱਖੀਵਿੰਡ ਪ੍ਰਧਾਨ ਕ੍ਰਿਸ਼ਨਪਾਲ ਜੱਜ, ਯੂਥ ਆਗੂ ਗੁਰਜੀਤ ਸਿੰਘ ਘੁਰਕਵਿੰਡੀਆ,
ਜਨਰਲ ਸਕੱਤਰ ਸੁੱਚਾ ਸਿੰਘ ਕਾਲੇ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਯੂਥ ਆਗੂ
ਗੋਰਾ ਸਾਂਧਰਾ, ਜਗਜੀਤ ਸਿੰਘ ਘੁਰਕਵਿੰਡੀਆ, ਸ਼ਿਵ ਬਿੱਟੂ, ਬੂਟਾ ਸਿੰਘ, ਬੰਤਾ ਸਿੰਘ,
ਜਗਤਾਰ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਬਿੱਟੂ ਐਮਸੀ, ਨਰਿੰਦਰ ਵੀਰਮ,
ਸੁਖਦੇਵ ਸਿੰਘ, ਜਗਤਾਰ ਸਿੰਘ, ਸੰਦੀਪ ਉਪਲ, ਸ਼ਮਸ਼ੇਰ ਸਿੰਘ, ਸਰਬਜੀਤ ਸਿੰਘ ਆਦਿ ਨੇ
ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਅਨੂਪ ਸਿੰਘ
ਭੁੱਲਰ ਆਦਿ ਭੁੱਲਰ ਪਰਿਵਾਰ ਨੂੰ ਵਧਾਈ ਦਿੰਦਿਆਂ ਕੀਤਾ ਤੇ ਆਖਿਆ ਕਿ ਨੌਜਵਾਨਾਂ ਦੇ
ਦਿਲਾਂ ਦੀ ਧੜਕਣ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਨਿਯੁਕਤੀ ਕਾਂਗਰਸ ਲਈ ਵਰਦਾਨ ਸਾਬਤ
ਹੋਵੇਗੀ। ਉਪਰੋਕਤ ਆਗੂਆਂ ਨੇ ਆਲ ਇੰਡੀਆਂ ਕਾਂਗਰਸ ਕਮੇਟੀ ਤੇ ਪੰਜਾਬ ਪ੍ਰਦੇਸ਼ ਕਾਂਗਰਸ
ਕਮੇਟੀ ਦਾ ਧੰਨਵਾਦ ਵੀ ਕੀਤਾ।

ਫੋਟੋ ਕੈਪਸ਼ਨ :- ਵਿਧਾਇਕ ਸੁਖਪਾਲ ਭੁੱਲਰ ਨੂੰ ਵਧਾਈ ਦਿੰਦੇ ਬੱਬੂ ਸ਼ਰਮਾ, ਗੁਰਮੁਖ
ਸਿੰਘ ਸਾਂਡਪੁਰਾ, ਪ੍ਰਧਾਨ ਕ੍ਰਿਸ਼ਨਪਾਲ ਜੱਜ, ਗੁਰਜੀਤ ਸਿੰਘ ਘੁਰਕਵਿੰਡੀਆ ਆਦਿ।

Please Click here for Share This News

Leave a Reply

Your email address will not be published. Required fields are marked *