best platform for news and views

ਵਿਧਾਇਕ ਨੇ ਇਕ ਸਾਲ ਦੌਰਾਨ ਕਰਾਏ ਵਿਕਾਸ ਕਾਰਜਾਂ ਦਾ ਦਿੱਤਾ ਵੇਰਵਾ

Please Click here for Share This News

ਧੂਰੀ, 25 ਮਾਰਚ (ਮਹੇਸ਼)- ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਆਪਣੇ ਇਕ ਸਾਲ ਦੇ ਕਾਰਜਕਾਲ ਦਾ ਵੇਰਵਾ ਦੇਣ ਦੇ ਮਕਸਦ ਨਾਲ ਇਕ ਪ੍ਰੈਸ ਕਾਨਫਰੰਸ ਸੱਦੀ ਗਈ।  ਜਿਸ ਨੂੰ ਸੰਬੋਧਨ ਕਰਦਿਆਂ ਉਨ•ਾਂ ਕਿਹਾ ਕਿ ਇਕ ਸਾਲ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਲੜੀ ਤਹਿਤ ਉਹ ਹਲਕਾ ਧੂਰੀ ਅੰਦਰ ਟੋਲ ਪਲਾਜ਼ਾ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਲੱਭਾ ਨੇੜੇ ਸਥਿਤ ਟੋਲ ਪਲਾਜ਼ਾ ‘ਤੇ ਬਦਲਵੇਂ ਕੱਚੇ ਰਸਤੇ ‘ਤੇ ਸੜਕ ਅਤੇ ਆਜ਼ਾਦੀ ਸਮੇਂ ਬਣੇ ਪੁਲ ਨੂੰ ਪੱਕਾ ਕਰਵਾਉਣ, ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਦਾ ਕੰਮ ਸ਼ੁਰੂ ਕਰਵਾਉਣ ਅਤੇ ਗੰਦੇ ਪਾਣੀ ਨੂੰ ਸਿੰਚਾਈ ਅਤੇ ਪੀਣ ਯੋਗ ਬਣਾਉਣ ਲਈ ਸ਼ਹਿਰ ਅੰਦਰ ਇਕ ਐਮ.ਪੀ.ਐਸ ਡਿਸਪੋਜ਼ਲ ਤੇ ਦੋ ਐਸ.ਟੀ.ਪੀ ਪਲਾਂਟ ਲਵਾਉਣ, ਫਾਇਰ ਬ੍ਰਿਗੇਡ ਲਿਆਉਣ,50 ਲੱਖ ਰੁਪਏ ਦੀ ਲਾਗਤ ਨਾਲ ਦੌਲਤਪੁਰ ਅਤੇ ਦੌਲਤਪੁਰ ਤੋਂ ਮਲੇਰਕੋਟਲਾ ਨੂੰ ਜਾਂਦੀ 3.63 ਕਿੱਲੋਮੀਟਰ ਸੜਕ ਦਾ ਕੰਮ ਕਰਾਉਣ, ਪਿੰਡ ਮੀਮਸਾ ਵਿਖੇ ਸੀਵਰੇਜ ਦੇ ਕੰਮ ਨੂੰ ਸ਼ੁਰੂ ਕਰਵਾ ਕੇ ਤਿੰਨ ਟੋਭਿਆਂ ਨੂੰ ਜੁਆਇੰਟ ਕਰ ਕੇ ਪਿੰਡ ਦਾ ਗੰਦਾ ਪਾਣੀ ਡਰੇਨ ‘ਚ ਪਵਾਉਣ, 5 ਲੱਖ ਦੀ ਲਾਗਤ ਨਾਲ ਪਿੰਡ ਬਮਾਲ ਵਿਖੇ ਸਰਕਾਰੀ ਸਕੂਲ ਤੋਂ ਟੋਭੇ ਤੱਕ ਸੀਵਰੇਜ ਪਵਾਉਣ, ਪਿੰਡ ਚਾਂਗਲੀ ਦੇ ਇਕ ਕਿੱਲੋਮੀਟਰ ਕੱਚੇ ਰਸਤੇ ਨੂੰ ਪੱਕਾ ਕਰਵਾਉਣ, 75 ਲੱਖ ਦੀ ਲਾਗਤ ਨਾਲ ਜਹਾਂਗੀਰ ਪੁਲ ਦੀ ਉਸਾਰੀ ਕਰਾਉਣ ਅਤੇ ਇਸ ਦੇ ਕੱਚੇ ਰਸਤੇ ਨੂੰ 25 ਲੱਖ ਰੁਪਏ ਦੀ ਲਾਗਤ ਨਾਲ ਇੱਟਾਂ ਨਾਲ ਪੱਕਾ ਕਰਵਾਉਣ, ਯੂਨੀਵਰਸਿਟੀ ਕਾਲਜ ਬੇਨੜਾ ਲਈ 10 ਲੱਖ ਰੁਪਏ ਦੀ ਗਰਾਂਟ ਲਿਆਉਣ, ਸ਼ਹਿਰ ਅੰਦਰ ਐਲ.ਈ.ਡੀ ਲਾਈਟਾਂ ਲਵਾਉਣ, ਲੱਖਾਂ ਰੁਪਏ ਦਾ ਲਾਗਤ ਨਾਲ ਪਿੰਡ ਮੂਲੋਵਾਲ ਦੇ ਗੁਰੂਘਰ ਸਾਹਮਣੇ ਅਤੇ ਪਿੰਡ ਭਲਵਾਨ ਵਿਖੇ ਪਾਰਕ ਬਣਵਾਉਣ, ਪਿੰਡ ਸੁਲਤਾਨਪੁਰ ਵਿਖੇ ਨਹਿਰੀ ਖਾਲ ਲਈ 2 ਲੱਖ ਰੁਪਏ ਦਿਵਾਉਣ, ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸਥਾਨਕ ਸ਼ਿਵਪੁਰੀ ਮੁਹੱਲਾ ਅਤੇ ਗੁਰੂ ਨਾਨਕ ਮੁਹੱਲੇ ਲਈ ਸਾਂਝਾ ਨਵਾਂ ਵਾਟਰ ਟਿਊਬਵੈਲ ਚਾਲੂ ਕਰਵਾਉਣ, ਪਿੰਡ ਧੂਰਾ ਦੇ ਰੋਡੇ ਪੁਲ ‘ਤੇ ਦੋਵੇਂ ਪਾਸੇ ਰੇਲਿੰਗ ਲਵਾਉਣ, 60 ਹਜਾਰ ਦੀ ਲਾਗਤ ਨਾਲ ਪਿੰਡ ਨੱਤ ਵਿਚ 1.5 ਹਾਰਸ ਪਾਵਰ ਦੀ ਮੋਟਰ ਲਵਾਉਣ, ਸ਼ਹਿਰ ਦੇ ਕਈ ਇਲਾਕਿਆਂ ‘ਚ ਇੰਟਰਲਾੱਕ ਟਾਈਲਾਂ ਲਗਵਾਉਣ, ਪਿੰਡ ਭੁੱਲਰਹੇੜੀ ਤੇ ਮੂਲੋਵਾਲ ਵਿਖੇ ਅੰਗਹੀਣ ਕੈਂਪ ਲਾ ਕੇ ਮੌਕੇ ‘ਤੇ ਅੰਗਹੀਣ ਸਰਟੀਫਿਕੇਟ ਬਣਵਾਉਣ, ਪਿੰਡ ਫਰਵਾਹੀ ਵਿਖੇ 65 ਲੱਖ ਦੀ ਲਾਗਤ ਨਾਲ ਵੱਡੀ ਪਾਣੀ ਵਾਲੀ ਟੈਂਕੀ ਬਣਵਾਉਣ, ਪਿੰਡ ਸਮੁੰਦਗੜ• ਛੰਨਾਂ ਅਤੇ ਕਹੇਰੂ ਵਿਖੇ ਦੋ ਨਵੇਂ ਵਾਟਰ ਵਰਕਸ ਮਨਜ਼ੂਰ ਕਰਵਾਉਣ, 1 ਲੱਖ 90 ਹਜਾਰ ਰੁਪਏ ਦੀ ਲਾਗਤ ਨਾਲ ਰਾਜੋਮਾਜਰਾ ਤੋਂ ਬਾਦਸ਼ਾਹਪੁਰ ਨਹਿਰ ਵਾਲੇ ਪੁਲ ਦਾ ਕੰਮ ਸ਼ੁਰੂ ਕਰਵਾਉਣ ਸਮੇਤ ਹੋਰ ਵਿਕਾਸ ਕਾਰਜ ਕਰਾਉਣ ‘ਚ ਸਫਲ ਰਹੇ ਹਨ ਅਤੇ ਹਲਕੇ ਦੇ ਹਰੇਕ ਪਿੰਡ ਅੰਦਰ ਪਾਰਕ ਤੇ ਟਰੈਕ ਬਣਾਉਣ ਦੀ ਮੁਹਿੰਮ ਤਹਿਤ ਹਲਕੇ ਦੇ 19 ਪਿੰਡਾਂ ਅੰਦਰ ਪਾਰਕ ਤੇ ਟਰੈਕ ਬਣਾਉਣ ਅਤੇ ਪਿੰਡ ਸੁਲਤਾਨਪੁਰ ਵਿਖੇ ਪਲੇ ਗਰਾਉਂਡ ਬਣਾਉਣ ਦਾ ਕੰਮ ਚੱਲ ਰਿਹਾ ਹੈ।  ਉਨ•ਾਂ ਅਤੇ ਉਨ•ਾਂ ਦੀ ਟੀਮ ਨੇ ਪਿੰਡ-ਪਿੰਡ ਜਾ ਕੇ ਲੋੜਵੰਦਾਂ ਦੇ 2600 ਪੈਨਸ਼ਨ ਫਾਰਮ ਭਰੇ, ਜਿਨ•ਾਂ ‘ਚੋਂ 2400 ਲਾਭਪਾਤਰੀਆਂ ਨੂੰ ਪੈਨਸ਼ਨ ਮਨਜ਼ੂਰੀ ਪੱਤਰ ਦਿੱਤੇ ਜਾ ਚੁੱਕੇ ਹਨ।  ਕਿਸਾਨ ਕਰਜ਼ਾ ਮੁਆਫ਼ੀ ਸਕੀਮ ਤਹਿਤ ਹਲਕਾ ਧੂਰੀ ਦੇ 5729 ਕਿਸਾਨਾਂ ਵਿਚੋਂ ਪਹਿਲੀ ਸੂਚੀ ‘ਚ 3074 ਕਿਸਾਨਾਂ ਦਾ ਕਰੀਬ 28 ਕਰੋੜ 60 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ ਅਤੇ ਜ਼ਿਲ•ਾ ਸੰਗਰੂਰ ‘ਚੋਂ ਹਲਕਾ ਧੂਰੀ ਦੇ ਸਭ ਤੋਂ ਵੱਧ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ ਹੈ।  ਉਨ•ਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਦਰਪੇਸ਼ ਹੋਰ ਮੁਸ਼ਕਲਾਂ ਨੂੰ ਦੂਰ ਕਰਨ ਵੀ ਉਪਰਾਲੇ ਕੀਤੇ ਜਾ ਰਹੇ ਹਨ।  ਸ਼ਹਿਰ ਧੂਰੀ ਅੰਦਰ ਸਥਿਤ ਭਲਵਾਨ ਵਾਲਾ ਅੱਡਾ ਵਿਖੇ ਮਾਰਕਫੈੱਡ ਵਾਲੀ 9 ਵਿੱਘਾ ਜ਼ਮੀਨ ‘ਤੇ ਵੱਡਾ ਪਾਰਕ ਬਣਵਾਉਣ ਦਾ ਕੰਮ ਵੀ ਜਲਦੀ ਪੂਰਾ ਹੋ ਜਾਵੇਗਾ ਅਤੇ ਜਲਦੀ ਹੀ ਨਵਾਂ ਬੱਸ ਅੱਡਾ ਵੀ ਤਿਆਰ ਕੀਤਾ ਜਾਵੇਗਾ।  ਉਨ•ਾਂ ਕਿਹਾ ਕਿ ਸੜਕਾਂ ਦੀ ਖਸਤਾ ਹਾਲਤ ਸੁਧਾਰਨ ਸਮੇਤ ਸ਼ਹਿਰ ਦੇ ਹੋਰ ਰੁਕੇ ਹੋਏ ਵਿਕਾਸ ਕਾਰਜਾਂ ਲਈ 41 ਲੱਖ 88 ਹਜਾਰ ਰੁਪਏ ਵੀ ਮਨਜ਼ੂਰ ਹੋ ਚੁੱਕੇ ਹਨ, ਜਿਨ•ਾਂ ਨਾਲ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜ ਕਰਾਏ ਜਾਣਗੇ ।

ਕੈਪਸ਼ਨ- ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਤਸਵੀਰ

Please Click here for Share This News

Leave a Reply

Your email address will not be published. Required fields are marked *