best platform for news and views

 ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

Please Click here for Share This News

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਸਥਾਨਕ ਵਿੱਦਿਆ ਸਾਗਰ ਕਾਲਜ ਫ਼ਾਰ ਗਰਲਜ਼ ਵਿਚ ਸਾਇੰਸ ਵਿਭਾਗ ਵੱਲੋਂ ਬੀ.ਐੱਸਸੀ.ਦੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਿਆਰਥੀਆਂ ਨੇ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਗੀਤ,ਲੋਕ-ਨਾਚ ਤੇ ਭਾਸ਼ਣ ਦਿੱਤੇ। ਵਿਭਾਗ ਦੇ ਅਧਿਆਪਕਾਂ ਨੇ ਵੀ ਵੱਧ ਚੜ ਕੇ ਹਿੱਸਾ ਪਾਇਆ। ਵਿਦਿਆਰਥੀਆਂ ਵਿਚਲੀ ਛੁਪੀ ਪ੍ਰਤਿਭਾ ਨੂੰ ਢੂੰਡਣ ਲਈ ਮੁਕਾਬਲਾ ਕਰਵਾਇਆ ਗਿਆ। ਮਿੱਸ ਫੇਅਰਵੈੱਲ ਹਰਕੋਮਲ ਕੌਰ ਤੇ ਮਿੱਸ ਆਲ ਰਾਊਂਡਰ ਗਗਨਦੀਪ ਕੌਰ ਅਤੇ ਮਿੱਸ ਚੁਲਬੁਲੀ ਲਖਵਿੰਦਰ ਕੌਰ ਨੂੰ ਚੁਣਿਆ ਗਿਆ ਅਤੇ ਇੰਨਾ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਜਗਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਤੇ ਤਰੱਕੀਆਂ ਕਰਨ ਲਈ ਅਸ਼ੀਰਵਾਦ ਦਿੱਤਾ। ਉਨ•ਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਅੰਗਰੇਜ਼ੀ ਬੋਲਣ ਤੇ ਨਵੀਂ ਟੈਕਨਾਲੋਜੀ ਦੀ ਜਾਣਕਾਰੀ ਤੋਂ ਬਿਨਾਂ ਬੰਦਾ ਅਨਪੜ• ਹੀ ਗਿਣਿਆ ਜਾਂਦਾ ਹੈ।ਇਹ ਗਿਆਨ ਹਰ ਕਿਸੇ ਨੂੰ ਹੋਣਾ ਚਾਹੀਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ.ਕਮਲਜੀਤ ਸਿੰਘ ਟਿੱਬਾ ਨੇ ਕਿਹਾ ਕਿ ਵਿਗਿਆਨ ਦੇ ਵਿਦਿਆਰਥੀਆਂ ਨੂੰ ਆਪਣਾ ਜੀਵਨ ਪ੍ਰਤੀ ਨਜ਼ਰੀਆ ਵਿਗਿਆਨਕ ਬਣਾਉਣਾ ਚਾਹੀਦਾ ਹੈ ਤਾਂ ਕਿ ਜੀਵਨ ਵਿਚੋਂ ਅੰਧ-ਵਿਸ਼ਵਾਸਾਂ,ਵਹਿਮਾਂ-ਭਰਮਾ ਦਾ ਅੰਤ ਕੀਤਾ ਜਾ ਸਕੇ ਅਤੇ ਮਾਨਵਤਾ ਦਾ ਭਲਾ ਕੀਤਾ ਜਾ ਸਕੇ। ਡੀਨ ਕਾਲਜ ਜਸਲੀਨ ਕੌਰ,ਵਾਇਸ ਪ੍ਰਿੰਸੀਪਲ ਮਨਪ੍ਰੀਤ ਗੌੜ, ਵਿਭਾਗ ਮੁਖੀ ਹਰਮੀਤ ਕੌਰ,ਜਸਪ੍ਰੀਤ ਕੌਰ,ਰਜਨੀਸ਼ ਕੌਰ,ਗੁਰਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਅਸ਼ੀਰਵਾਦ ਦਿੱਤਾ।

Please Click here for Share This News

Leave a Reply

Your email address will not be published. Required fields are marked *