best platform for news and views

ਵਿਜੀਲੈਂਸ ਵੱਲੋਂ ਪੰਜਾਬ ਰੋਡਵੇਜ ਦੇ ਇੰਸਪੈਕਟਰ ਖਿਲਾਫ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ

Please Click here for Share This News

ਚੰਡੀਗੜ੍ਹ  16 ਅਪਰੈਲ : ਪੰਜਾਬ ਵਿਜੀਲੈਂਸ ਬਿਓਰੋ ਨੇ ਪੰਜਾਬ ਰੋਡਵੇਜ ਦੇ ਅੰਮ੍ਰਿਤਸਰ ਡਿੱਪੁ  ਵਿਖੇ ਤਾਇਨਾਤ ਗੁਰਦੀਪ ਸਿੰਘ ਇੰਸਪੈਕਟਰ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਸਾਲ 2011 ਤੋਂ 2016 ਦੇ ਸਮੇਂ ਦੌਰਾਨ ਗੁਰਦੀਪ ਸਿੰਘ ਇੰਸਪੈਕਟਰ ਵੱਲੋਂ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਪੜਤਾਲ ਕੀਤੀ ਗਈ ਜਿਸ ਵਿਚ ਇਸ ਇੰਸਪੈਕਟਰ ਵਲੋਂ ਇਸ ਸਮੇ ਦੌਰਾਨ ਆਪਣੇ ਜਾਣੂੰ ਵਸੀਲਿਆਂ ਤੋਂ ਪ੍ਰਾਪਤ ਕੁੱਲ ਆਮਦਨ ਨਾਲੋਂ 1,23,65,244/-ਰੁਪਏ ਦਾ ਵੱਧ ਖਰਚਾ ਕੀਤਾ ਗਿਆ ਜੋ ਕਿ ਅਸਲ ਆਮਦਨ ਨਾਲੋਂ 146.73 ਫੀਸਦੀ ਵੱਧ ਬਣਦਾ ਹੈ।

ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਸਪੱਸ਼ਟ ਹੋਇਆ ਕਿ ਗੁਰਦੀਪ ਸਿੰਘ ਇੰਸਪੈਕਟਰ ਵੱਲੋਂ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ ਅਤੇ ਜਿਸ ਵਿਚ ਉਸ ਖਿਲਾਫ ਵਿਜੀਲੈਂਸ ਬਿਓਰੋ ਦੇ ਅੰਮ੍ਰਿਤਸਰ ਸਥਿਤ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਗਈ ਹੈ।

Please Click here for Share This News

Leave a Reply

Your email address will not be published. Required fields are marked *