best platform for news and views

ਵਿਜੀਲੈਂਸ ਵਲੋਂ 5,000 ਦੀ ਰਿਸ਼ਵਤ ਲੈਂਦਾ ਜਿਲਾ ਸਪੈਸ਼ਲ ਐਜੂਕੇਟਰ ਕਾਬੂ

Please Click here for Share This News

ਚੰਡੀਗੜ੍ਹ, 3 ਅਪਰੈਲ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਿਲਾ ਰੂਪਨਗਰ ਵਿਖੇ ਤਾਇਨਾਤ ਜਿਲਾ ਸਪੈਸ਼ਲ ਐਜੂਕੇਟਰ(ਡੀ.ਐਸ.ਈ) ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

                ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਡੀ.ਐਸ.ਈ ਸੰਤੋਸ਼ ਕੁਮਾਰਨੂੰ ਸ਼ਿਕਾਇਤਕਰਤਾ ਸੋਹਨ ਸਿੰਘ ਵਾਸੀ ਪਿੰਡ ਅਸਰਪੁਰ, ਜਿਲਾ ਰੂਪਨਗਰ ਦੀ ਸ਼ਿਕਾਇਤ ‘ਤੇ 5,000 ਰੁਪਏ ਦੀ ਰਿਸ਼ਵਤਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆਕਿ ਉਕਤ ਡੀ.ਐਸ.ਈ ਵਲੋਂ ਦੇ ਉਸ ਦੇ ਮਾਰਚ ਮਹੀਨੇ ਦੇ 31840/- ਰੁਪਏ ਦੇ ਆਵਾਜਾਈ ਦੇ ਬਿਲਾਂ ਦਾ ਚੈਕ ਦੇਣ ਬਦਲੇ5,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ।

                ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਡੀ.ਐਸ.ਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀਵਿਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਬੁਲਾਰੇ ਨੇ ਦੱਸਿਆ ਕਿ  ਉਕਤ ਦੋਸ਼ੀ ਖਿਲਾਫ਼ ਵਿਜੀਲੈਂਸ ਬਿਓਰੋ ਨੇਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਸ.ਏ.ਐਸ ਨਗਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Please Click here for Share This News

Leave a Reply

Your email address will not be published. Required fields are marked *