best platform for news and views

ਵਿਜੀਲੈਂਸ ਬਿਊਰੋ ਵਲੋਂ ਡੀ.ਐਫ.ਐਸ.ਓ. ਗਿੱਲ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Please Click here for Share This News

ਚੰਡੀਗੜ੍ਹ 23 ਸਤੰਬਰ: ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲ ਦੀ ਮੰਦਭਾਗੀ ਖੁਦਕੁਸ਼ੀ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਜਾਂਚ ਏਜੰਸੀ ਵੱਲੋਂ ਦਸੰਬਰ 2016 ਤੋਂ ਸਰਦਾਰ ਰਾਈਸ ਮਿੱਲਪਿੰਡ ਸੱਦੋਪੂਰਤਹਿਸੀਲ ਮਲੇਰਕੋਟਲਾਜ਼ਿਲਖ਼ਾ ਸੰਗਰੂਰ ਵਿੱਚੋਂ 34,038 ਝੋਨੇ ਦੀਆਂ ਬੋਰੀਆਂ ਗੁੰਮ ਹੋਣ ਦੀ ਜਾਂਚ ਚੱਲ ਰਹੀ ਹੈ ਜਿਸ ਦੀ ਪੁਸ਼ਟੀ ਮੌਕੇ ਤੇ ਗਈ ਵਿਸ਼ੇਸ਼ ਪੜਤਾਲੀਆ ਟੀਮ ਵੱਲੋਂ ਪਿਛਲੇ ਸਾਲ 14 ਦਸੰਬਰ ਨੂੰ ਮਿੱਲ ਵਿਚ ਪਏ ਭੰਡਾਰ ਦੀ ਜਾਂਚ ਦੌਰਾਨ ਕੀਤੀ ਗਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ (ਵੀ.ਬੀ.) ਦੇ ਬੁਲਾਰੇ ਨੇ ਕਿਹਾ ਕਿ ਇਸ ਚੌਲ ਮਿੱਲ ਦੀ ਅਚਾਨਕ ਕੀਤੀ ਜਾਂਚ ਦੌਰਾਨ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਕਰੀਬ 2.55 ਕਰੋੜ ਰੁਪਏ ਦੇ ਝੋਨੇ ਦੇ ਗਾਇਬ ਹੋਣ ਵਿਚ ਪਨਸਪ ਦੇ ਅਧਿਕਾਰੀ/ਕਰਮਚਾਰੀ ਅਤੇ ਚੌਲ ਮਿੱਲ ਮਾਲਕ ਜ਼ਿੰਮੇਵਾਰ ਠਹਿਰਾਏ ਗਏ ਸਨੇ ਇਸ ਜਾਂਚ ਟੀਮ ਵਿਚ ਡੀ.ਐਫ.ਐਸ.ਸੀ ਵੀ.ਬੀਇੰਸਪੈਕਟਰ ਵੀ.ਬੀ./ਈ.ਓ.ਡਬਲਯੂ. ਅਤੇ ਪਨਸਪ ਦੇ ਅਧਿਕਾਰੀਆਂ ਸਮੇਤ ਡੀ.ਐਫ.ਐਸ.ਓ. ਪਨਸਪ ਮੁੱਖ ਦਫਤਰ,ਡੀ.ਐਫ.ਐਸ.ਓ. ਮਲੇਰਕੋਟਲਾ ਅਤੇ ਪਨਸਪ ਦੇ ਇੰਸਪੈਕਟਰ ਵੀ ਸ਼ਾਮਲ ਸਨ।

ਇਸ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ ਤੇ ਵਿਜੀਲੈਂਸ ਬਿਓਰੋ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਨੇ ਜਿਲ੍ਹਾ ਖੁਰਾਕ ਤੇ ਵੰਡ ਕੰਟਰੋਲਰ (ਡੀ.ਐਫ.ਐਸ.ਸੀ.) ਸੰਗਰੂਰ ਮਨਜੀਤ ਸਿੰਘ ਨੂੰ ਬੀਤੇ 13 ਸਤੰਬਰ ਨੂੰ ਚੰਡੀਗੜ੍ਹ ਸਥਿਤ ਬਿਊਰੋ ਦੇ ਦਫਤਰ ਵਿਖੇ ਰਿਕਾਰਡ ਸਮੇਤ ਬੁਲਾਇਆ ਸੀ। ਇਸ ਡੀ.ਐਫ.ਐਸ.ਸੀ. ਨੇ ਉਸ ਮੌਕੇ ਕਿਹਾ ਕਿ ਉਕਤ ਸ਼ੈਲਰ ਨੂੰ ਇਹ ਝੋਨਾ ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲਏ.ਐਫ.ਐਸ.ਓ ਹਰਪ੍ਰੀਤ ਸਿੰਘ ਅਤੇ ਫੂਡ ਸਪਲਾਈਜ਼ ਮਹਿਕਮੇ ਦੇ ਇੰਸਪੈਕਟਰ ਗੁਰਿੰਦਰ ਸਿੰਘ ਰਾਣਾ ਦੀਆਂ ਸਿਫ਼ਾਰਸ਼ਾਂ ਤੇ ਅਲਾਟ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਬਿਓਰੋ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲਏ.ਐਫ.ਐਸ.ਓ. ਹਰਪ੍ਰੀਤ ਸਿੰਘ ਅਤੇ ਇੰਸਪੈਕਟਰ ਖੁਰਾਕ ਤੇ ਸਿਵਲ ਸਪਲਾਈ ਗੁਰਿੰਦਰ ਸਿੰਘ ਰਾਣਾ ਨੂੰ ਤੱਥਾਂ ਦੀ ਪੜਤਾਲ ਲਈ ਵਿਜੀਲੈਂਸ ਦੇ ਦਫ਼ਤਰ ਵਿਚ ਆਉਣ ਲਈ ਨਿਰਦੇਸ਼ ਦੇਣਗੇ। ਉਪਰੰਤ ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲਏ.ਐਫ.ਐਸ.ਓ. ਹਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਰਾਣਾ ਇੰਸਪੈਕਟਰ ਖੁਰਾਕ ਤੇ ਸਿਵਲ ਸਪਲਾਈ ਵਲੋਂ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿਖੇ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਸਨ।

ਝੋਨੇ ਦੀ ਛੜਾਈ ਵਿਚ ਹੋਏ ਘੁਟਾਲੇ ਦਾ ਵੇਰਵਾ ਦਿੰਦਿਆਂ ਆਪਣੇ ਬਿਆਨਾਂ ਵਿੱਚ ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲ ਨੇ ਕਿਹਾ ਕਿ 8 ਅਕਤੂਬਰ, 2016 ਨੂੰ ਸਰਦਾਰ ਚੌਲ ਮਿੱਲ ਦੇ ਮਾਲਕ ਦਰਸ਼ਨ ਸਿੰਘ ਅਤੇ ਹੋਰਨਾਂ ਵੱਲੋਂ ਇਕ ਡੀਡ ਰਾਹੀਂ ਸ਼ੈਲਰ ਦੀ ਮਲਕੀਅਤ ਖੰਨਾ ਵਾਸੀ ਹਰਜੀਤ ਸਿੰਘ ਦੇ ਨਾਂ ਤੇ ਤਬਦੀਲ ਕੀਤੀ ਗਈ ਅਤੇ ਉਪਰੋਕਤ ਪਨਸਪ ਦੇ ਉਚ ਅਫਸਰਾਂ ਵਲੋਂ ਹੀ ਸਿਫਾਰਸ਼ ਕੀਤੀ ਗਈ ਕਿ ਝੋਨੇ ਦੇ ਸੀਜ਼ਨ ਦੌਰਾਨ ਇਸ ਮਿੱਲ ਵਿਚ 2.0 ਮੀਟਰਕ ਟਨ ਝੋਨਾ ਅਲਾਟ ਕੀਤਾ ਜਾਵੇ ਜਦਕਿ ਇਸ ਦੀ ਮਿੱਲ ਦੀ ਸਮਰੱਥਾ ਸਿਰਫ 1.5 ਮੀਟਰਕ ਟਨ ਹੀ ਸੀ।

ਬੁਲਾਰੇ ਨੇ ਕਿਹਾ ਕਿ ਝੋਨੇ ਦੇ ਗਬਨ ਦੀ ਚੱਲ ਰਹੀ ਇਸ ਜਾਂਚ ਦੌਰਾਨ ਡੀ.ਐਫ.ਐਸ.ਓ. ਗਿੱਲ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਚਾਰ ਵਿਅਕਤੀਆਂ ਹਰਜੀਤ ਸਿੰਘ,ਹੈਪੀ ਸ਼ਰਮਾਮਨਜੀਤ ਸਿੰਘ ਅਤੇ ਸੁਰਿੰਦਰਪਾਲ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਡੀ.ਐਫ.ਐਸ.ਓ. ਗਿੱਲ ਨੇ ਇਸ ਨੋਟ ਇਹ ਵੀ ਜ਼ਿਕਰ ਕੀਤਾ ਹੈ ਕਿ ਉਸ ਨੇ ਇਸ ਘੁਟਾਲੇ ਲਈ ਵਿਜੀਲੈਂਸ ਬਿਓਰੋ ਦੁਆਰਾ ਜਾਂਚ ਕਰਵਾਉਣ ਤੇ ਬੁਰਾ ਮਹਿਸੂਸ ਕੀਤਾ ਹੈ ਪਰ ਉਸ ਨੇ ਡੀ.ਐਫ.ਐਸ.ਸੀ ਮਨਜੀਤ ਸਿੰਘ ਦੇ ਸੁਝਾਅ ਤੇ ਕੀਤੀ ਗਲਤੀ ਲਈ ਉਕਤ ਚਾਰੇ ਵਿਅਕਤੀਆਂ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਗਿੱਲ ਨੇ ਆਪਣੇ ਸਾਥੀਆਂ ਦੇ ਨਾਲ ਬਿਓਰੋ ਨੂੰ ਆਪਣੇ ਰਿਕਾਰਡ ਕਰਵਾਏ ਬਿਆਨ ਵਿੱਚ ਡੀ.ਐਫ.ਐਸ.ਸੀ. ਅਤੇ ਸ਼ੈਲਰ ਮਾਲਕ ਹਰਜੀਤ ਸਿੰਘ ਦੇ ਦਬਾਅ ਦਾ ਵੀ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਡੀ.ਐਫ.ਐਸ.ਸੀ. ਵਲੋਂ ਚੰਡੀਗੜ੍ਹ ਡਾਇਰੈਕਟੋਰੇਟ ਨੂੰ ਝੋਨੇ ਦੀ ਅਲਾਟਮੈਂਟ ਲਈ ਗਲਤ ਤਰੀਕੇ ਨਾਲ ਸਿਫਾਰਸ਼ ਕੀਤੀ ਸੀ।

ਬੁਲਾਰੇ ਨੇ ਵਿਜੀਲੈਂਸ ਵੱਲੋਂ ਡੀ.ਐਫ.ਐਸ.ਓ. ਗਿੱਲ ਦੇ ਵਿਛੋੜੇ ਵਿੱਚ ਸ਼ੋਕਗ੍ਰਸਤ ਪਰਿਵਾਰ ਨਾਲ ਇਸ ਨਾ ਪੂਰੇ ਜਾਣ ਵਾਲੇ ਘਾਟੇ ਲਈ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਿਓਰੋ ਵੱਲੋਂ ਇਸ ਘਪਲੇ ਦੀ ਮੁਕੰਮਲ ਜਾਂਚ ਪੂਰੀ ਤਰਾਂ ਨਿਰਪੱਖ ਅਤੇ ਅਜ਼ਾਦਾਨਾ ਤੌਰ ਤੇ ਕੀਤੀ ਜਾਵੇਗੀ।

Please Click here for Share This News

Leave a Reply

Your email address will not be published. Required fields are marked *