best platform for news and views

ਵਿਜੀਲੈਂਸ ਦੇ ਸ਼ਿਕੰਜੇ ‘ਚ ਫਸਿਆ ਜ਼ਿਲ੍ਹਾ ਕਮਾਂਡੈਂਟ

Please Click here for Share This News
Malwa News Bureau

ਚੰਡੀਗੜ੍ਹ 7 ਸਤੰਬਰ- ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਪੰਜਾਬ ਹੋਮਗਾਰਡ ਬਠਿੰਡਾ ਵਿਖੇ ਤਾਇਨਾਤ ਜਿਲਾਕਮਾਂਡੈਂਟ ਕੇਵਲ ਕ੍ਰਿਸ਼ਨ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਜਿਲਾ ਕਮਾਂਡੇਂਟ ਕੇਵਲ ਕ੍ਰਿਸ਼ਨ ਨੂੰ ਸ਼ਿਕਾਇਤਕਰਤਾ ਪ੍ਰਿਤਪਾਲ ਸਿੰਘ, ਵਾਸੀਗਲੀ ਬੰਗੀ ਹਾਉਸ ਜਿਲਾ ਬਠਿੰਡਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੇ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ।ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤਵਿੱਚ ਦਸਿਆ ਕਿ ਉਸ ਖਿਲਾਫ਼ ਸਾਲ 2008 ਦੌਰਾਨ ਜਿਲਾ ਫਿਰੋਜਪੁਰ ਵਿਖੇ ਮੁਕੱਦਮਾ ਦਰਜ ਹੋਇਆ ਸੀ ਜਿਸ ਕਾਰਨ ਉਸ ਨੂੰ ਹੋਮਗਾਰਡ ਮਹਿਕਮੇ ਵਿੱਚੋਂ ਕਾਲ ਆਊਟ ਕਰਦਿੱਤਾ ਗਿਆ ਸੀ। ਅਦਾਲਤ ਵੱਲੋ ਇਸ ਮੁਕੱਦਮੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਹੋਮਗਾਰਡ ਮਹਿਕਮੇ ਵੱਲੋਂ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਉਸ ਦੀ ਸਜਾਤਿੰਨ ਸਾਲ ਤੋਂ ਘੱਟ ਹੋਣ ਕਰਕੇ ਉਸ ਨੂੰ ਦੁਬਾਰਾ ਜੁਆਇੰਨ ਕਰਵਾ ਲਿਆ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਪਿੱਛਲੇ ਕੁਝ ਸਮੇਂ ਤੋ ਜਿਲਾ ਕਮਾਂਡੈਟ ਕੇਵਲ ਕ੍ਰਿਸ਼ਨ ਵੱਲੋਂਉਸ ਦੀ ਫਾਈਲ ਦੀ ਦੁਬਾਰਾ ਪੜਤਾਲ ਕਰਨ ਦੇ ਬਹਾਨੇ ਉਸ ਨੂੰ ਡਰਾਇਆ ਜਾ ਰਿਹਾ ਸੀ ਕਿ ਉਸ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਲਈ ਉਹ ਨੌਕਰੀ ਨਹੀਕਰ ਸਕਦਾ। ਜਿਸ ਕਾਰਨ ਕਮਾਂਡੈਂਟ ਕੇਵਲ ਕ੍ਰਿਸ਼ਨ ਨੇ ਉਸ ਨੂੰ ਨੌਕਰੀ ਤੇ ਬਰਕਰਾਰ ਰੱਖਣ ਲਈ 50,000/-ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ।

ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਕਮਾਂਡੈਂਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 40000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਲਿਆ ਗਿਆ ਅਤੇ ਭ੍ਰਿਸ਼ਟਾਚਾਰ  ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭਕਰ ਦਿੱਤੀ ਗਈ ਹੈ।

Please Click here for Share This News

Leave a Reply

Your email address will not be published. Required fields are marked *