best platform for news and views

ਵਿਆਹ ਤੋਂ ਬਾਅਦ ਪਤੀ ਪਤਨੀ ਇਕ ਦੂਜੇ ਤੋਂ ਜ਼ਿੰਦਗੀ ‘ਚ ਕੀ ਚਾਹੁੰਦੇ ਹਨ?

Please Click here for Share This News

Malwa News Bureau

ਲੰਡਨ : ਵਿਆਹ ਤੋਂ ਬਾਅਦ ਪਤੀ ਪਤਨੀ ਇਕ ਦੂਜੇ ਵਿਚ ਕੁੱਝ ਆਦਤਾਂ ਬਦਲਣੀਆਂ ਚਾਹੁੰਦੇ ਹਨ। ਕਿਉਂਕਿ ਹਰ ਵਿਅਕਤੀ ਦੀਆਂ ਆਦਤਾਂ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਇਸ ਲਈ ਦੋ ਵਿਅਕਤੀਆਂ ਦੇ ਰਿਸ਼ਤੇ ਵਿਚ ਕੁੱਝ ਆਦਤਾਂ ਦਾ ਬਦਲਾਅ ਜਰੂਰੀ ਹੁੰਦਾ ਹੈ। ਇਸ ਸਬੰਧੀ ਕੀਤੇ ਗਏ ਇਕ ਸਰਵੇਖਣ ਦੌਰਾਨ ਬਹੁਤ ਦਿਲਚਸਪ ਤੱਥ ਸਾਹਮਣੇ ਆਏ ਹਨ। ਵਿਆਹ ਤੋਂ ਬਾਅਦ ਬਹੁਤੀਆਂ ਪਤਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਪਤੀ ਘੱਟੋ ਘੱਟੋ ਚਾਰ ਆਦਤਾਂ ਬਦਲ ਲੈਣ, ਜਦਕਿ ਪਤੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਘੱਟੋ ਘੱਟ 6 ਆਦਤਾਂ ਬਦਲ ਲਵੇ।ਲੰਡਨ : ਵਿਆਹ ਤੋਂ ਬਾਅਦ ਪਤੀ ਪਤਨੀ ਇਕ ਦੂਜੇ ਵਿਚ ਕੁੱਝ ਆਦਤਾਂ ਬਦਲਣੀਆਂ ਚਾਹੁੰਦੇ ਹਨ। ਕਿਉਂਕਿ ਹਰ ਵਿਅਕਤੀ ਦੀਆਂ ਆਦਤਾਂ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਇਸ ਲਈ ਦੋ ਵਿਅਕਤੀਆਂ ਦੇ ਰਿਸ਼ਤੇ ਵਿਚ ਕੁੱਝ ਆਦਤਾਂ ਦਾ ਬਦਲਾਅ ਜਰੂਰੀ ਹੁੰਦਾ ਹੈ। ਇਸ ਸਬੰਧੀ ਕੀਤੇ ਗਏ ਇਕ ਸਰਵੇਖਣ ਦੌਰਾਨ ਬਹੁਤ ਦਿਲਚਸਪ ਤੱਥ ਸਾਹਮਣੇ ਆਏ ਹਨ। ਵਿਆਹ ਤੋਂ ਬਾਅਦ ਬਹੁਤੀਆਂ ਪਤਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਪਤੀ ਘੱਟੋ ਘੱਟੋ ਚਾਰ ਆਦਤਾਂ ਬਦਲ ਲੈਣ, ਜਦਕਿ ਪਤੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਘੱਟੋ ਘੱਟ 6 ਆਦਤਾਂ ਬਦਲ ਲਵੇ। ਇੰਗਲੈਂਡ ਦੀ ਖੋਜਿ ਏਜੰਸੀ ਜਿੰਜਰ ਵਲੋਂ ਕੀਤੇ ਗਏ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ 35 ਪ੍ਰਤੀਸ਼ਤ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਗੱਲ ਗੱਲ ‘ਤੇ ਟੋਕਣਾ ਬੰਦ ਕਰੇ। 30 ਪ੍ਰਤੀਸ਼ਤ ਪਤਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੀ ਗੱਲ ਨੂੰ ਬਹੁਤ ਧਿਆਨ ਨਾਲ ਸੁਣੇ। 23 ਪ੍ਰਤੀਸ਼ਤ ਪਤਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਜਿਆਦਾ ਪਿਆਰ ਕਰੇ। ਸਰਵੇ ਮੁਤਾਬਿਕ ਬਹੁਤੀਆਂ ਪਤਨੀਆਂ ਚਾਹੁੰਦੀਆਂ ਹਨ ਕਿ ਪਤੀ ਵਿਆਹ ਤੋਂ ਪਹਿਲਾਂ ਦੀਆਂ ਸਾਰੀਆਂ ਮਾੜੀਆਂ ਆਦਤਾਂ ਛੱਡ ਦੇਵੇ। ਉਹ ਉਨ੍ਹਾਂ ਦੀ ਤਾਰੀਫ ਵੀ ਕਰੇ। ਉਧਰ ਪਤੀ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਪਤਨੀਆਂ ਉਨ੍ਹਾਂ ਨੂੰ ਖੁਸ਼ ਰੱਖਣ। 23 ਪ੍ਰਤੀਸ਼ਤ ਪਤੀ ਸੋਚਦੇ ਹਨ ਕਿ ਉਨ੍ਹਾਂ ਪਤਨੀ ਦੂਜੇ ਦੀ ਪਤਨੀ ਤੋਂ ਜਿਆਦਾ ਖੁਸ਼ ਰਹੇ। ਇਸ ਤੋ ਇਲਾਵਾ ਪਤਨੀ ਗਲੈਮਰ ਕੱਪੜੇ ਪਹਿਨੇ ਅਤੇ ਟੀ.ਵੀ. ਪ੍ਰੋਗਰਾਮ ਘੱਟ ਦੇਖੇ। ਇਸ ਸਰਵੇਖਣ ਵਿਚ 13 ਪ੍ਰਤੀਸ਼ਤ ਲੋਕਾਂ ਨੇ ਮੰਨਿਆ ਹੈ ਕਿ ਵਿਆਹ ਤੋਂ ਪਹਿਲਾਂ ਉਹ ਦੁਚਿੱਤੀ ਵਿਚ ਸਨ ਕਿ ਉਨ੍ਹਾਂ ਨੂੰ ਸਹੀ ਜੀਵਨ ਸਾਥੀ ਮਿਲੇਗਾ ਜਾਂ ਨਾ।

ਪਤਨੀਆਂ ਕੀ ਚਾਹੁੰਦੀਆਂ ਹਨ :

35 ਪ੍ਰਤੀਸ਼ਤ ਪਤਨੀਆਂ ਚਾਹੁੰਦੀਆਂ ਹਨ ਕਿ ਪਤੀ ਗੁੱਸੇ ਨਾ ਹੋਵੇ।30 ਪ੍ਰਤੀਸ਼ਤ ਪਤਨੀਆਂ ਦੀ ਇੱਛਾ ਹੈ ਕਿ ਜਦੋਂ ਉਹ ਬੋਲਣ ਤਾਂ ਪਤੀ ਸਿਰਫ ਸੁਣੇ।25 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਪਤੀ ਬੁਰੀਆਂ ਆਦਤਾਂ ਛੱਡ ਦੇਵੇ।25 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੀ ਤਰੀਫ ਕਰੇ।21 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਜਦੋਂ ਉਹ ਘਰ ‘ਚ ਕੰਮ ਕਰਨ ਤਾਂ ਪਤੀ ਕੋਲ ਰਹੇ।14 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਪਤੀ ਪੌਸ਼ਟਿਕ ਖਾਣਾ ਖਾਵੇ।13 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਪਤੀ ਘੱਟ ਖਰਚ ਕਰੇ।12 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਪਤੀ ਉਨ੍ਹਾਂ ਦੀ ਬੇਇੱਜਤੀ ਨਾ ਕਰੇ।11 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਪਤੀ ਉਹੀ ਪ੍ਰੋਗਰਾਮ ਦੇਖੇ ਜੋ ਉਹ ਦੇਖਦੀਆਂ ਹਨ।11 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਪਤੀ ਸਮੋਕਿੰਗ ਨਾ ਕਰੇ10 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਪਤੀ ਬੱਚਿਆਂ ਨੂੰ ਟਾਈਮ ਦੇਵੇ।5 ਪ੍ਰਤੀਸ਼ਤ ਚਾਹੁੰਦੀਆਂ ਹਨ ਕਿ ਪਤੀ ਦਾਹੜੀ ਨਾ ਰੱਖੇ।

ਪਤੀ ਕੀ ਚਾਹੁੰਦੇ ਹਨ :

23 ਪ੍ਰਤੀਸ਼ਤ ਪਤੀ ਚਾਹੁੰਦੇ ਹਨ ਕਿ ਪਤਨੀ ਉਸ ਨੂੰ ਜਿਆਦਾ ਪਿਆਰ ਕਰੇ।22 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਜਿਆਦਾ ਖੁਸ਼ ਰਹੇ।18 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਉਨ੍ਹਾਂ ਦੇ ਆਸ ਪਾਸ ਰਹੇ।17 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਉਨ੍ਹਾਂ ਦੀ ਤਾਰੀਫ ਕਰੇ।16 ਪ੍ਰਤੀਸ਼ਤ ਚਾਹੁੰਦੇ ਕਿ ਜੀਵਨ ਪੱਧਰ ਵਧੀਆ ਹੋਵੇ।16 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਨੂੰ ਥਕਾਵਟ ਨਾ ਹੋਵੇ।16 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਗਲੈਮਰ ਕੱਪੜੇ ਪਹਿਣੇ।13 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਹਾਸਾ ਮਜਾਕ ਕਰੇ।13 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਜਿਆਦਾ ਜਨੂੰਨੀ ਨਾ ਹੋਵੇ।12 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਮੋਟਾਪੇ ‘ਤੇ ਕਾਬੂ ਰੱਖੇ।10 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਸਪੋਰਟਸ ਪਸੰਦ ਕਰੇ।9 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਉਨ੍ਹਾਂ ਦੀ ਇੱਜਤ ਕਰੇ।8 ਪ੍ਰਤੀਸ਼ਤ ਚਾਹੁੰਦੇ ਹਨ ਕਿ ਪਤਨੀ ਉਹੀ ਫਿਲਮ ਦੇਖੇ ਜੋ ਉਸ ਨੂੰ ਪਸੰਦ ਹੈ।

Please Click here for Share This News

Leave a Reply

Your email address will not be published. Required fields are marked *