best platform for news and views

ਵਾਇਸ ਆਫ ਅੰਮ੍ਰਿਤਸਰ ਨੇ ਰੋੜੀਵਾਲਾ ਸਕੂਲ ਦੇ ਵਿਦਿਆਰਥੀਆਂ ਨੂੰ ਬੈਗ ਤੇ ਸਟੇਸ਼ਨਰੀ ਵੰਡੀ

Please Click here for Share This News

ਰਾਜਨ ਮਾਨ

ਅੰਮ੍ਰਿਤਸਰ,21 ਅਪ੍ਰੈਲ – ਵਾਤਾਵਰਨ ਦੀ ਸ਼ੁੱਧਤਾ ਤੋਂ ਇਲਾਵਾ ਸਰਕਾਰੀ ਸਕੂਲਾਂ ਅੰਦਰ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਸਮਾਜ ਸੇਵੀ ਸੰਸਥਾ ਵਾਇਸ ਆਫ ਅੰਮ੍ਰਿਤਸਰ ਵੱਲੋਂ ਅੱਜ ਸਥਾਨਕ ਸ਼ਹਿਰ ਦੀ ਬੁੱਕਲ ਚ ਵਸੇ ਛੋਟੇ ਜਿਹੇ ਪਿੰਡ ਰੋੜੀਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ 150 ਦੇ ਕਰੀਬ ਵਿਦਿਆਰਥੀਆਂ ਨੂੰ ਸਕੂਲ ਬੈਗ,ਸਟੇਸ਼ਨਰੀ ਤੇ ਖਾਣ ਪੀਣ ਦਾ ਸਾਮਾਨ ਵੰਡਿਆ ਗਿਆ ।
ਇਸ ਦੌਰਾਨ ਸਕੂਲ ਸਟਾਫ਼ ਵੱਲੋਂ ਕਰਵਾਏ ਗਏ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੋਲਦਿਆਂ ਸੰਸਥਾ ਦੇ ਸੰਸਥਾਪਕ ਡਾ. ਰਾਕੇਸ਼ ਸ਼ਰਮਾ,ਪ੍ਰਧਾਨ ਸ਼ੀਨੂੰ ਅਰੋੜਾ ਤੇ ਉੱਪ ਪ੍ਰਧਾਨ ਇੰਦੂ ਅਰੋੜਾ ਆਦਿ ਨੇ ਦੱਸਿਆ ਕਿ ਐੱਨ.ਜੀ.ਓ. ਵਾਇਸ ਆਫ ਅੰਮ੍ਰਿਤਸਰ ਵੱਲੋਂ ਪਲੀਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਮਕਸਦ ਨਾਲ ਵੱਡੀ ਗਿਣਤੀ ‘ਚ ਰੁੱਖ ਲਾਉਣ, ਸਵੱਛਤਾ ਅਭਿਆਨ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅੰਦਰ ਸਫ਼ਾਈ ਮੁਹਿੰਮ ਚਲਾਉਣ ਤੋਂ ਇਲਾਵਾ ਸਰਕਾਰੀ ਸਕੂਲਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਫਰਨੀਚਰ, ਗਰਮ ਵਰਦੀਆਂ,ਸਕੂਲ ਬੈਗ,ਸਟੇਸ਼ਨਰੀ ਤੇ ਹੋਰ ਲੋੜੀਂਦਾ ਸਾਮਾਨ ਵੱਖ-ਵੱਖ ਸਮਿਆਂ ਤੇ ਵੰਡਿਆ ਜਾ ਰਿਹਾ ਹੈ । ਉਨ੍ਹਾਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ, ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਤੇ ਆਮ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕੀ ਅਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ‘ਚੋਂ ਕੁਝ ਵਕਤ ਕੱਢ ਕੇ ਆਪਣੇ ਵਾਤਾਵਰਨ ਨੂੰ ਬਚਾਉਣ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਸਹੀ ਮਾਰਗ ਦਰਸ਼ਨ ਹੋ ਸਕੇ।
ਇਸੇ ਦੌਰਾਨ ਰੋੜੀਵਾਲਾ ਸਕੂਲ ਦੇ ਮੁੱਖ ਅਧਿਆਪਕਾ ਪਰਮਜੀਤ ਕੌਰ, ਅਧਿਆਪਕ ਮਨਪ੍ਰੀਤ ਸਿੰਘ ਸੰਧੂ, ਹਰਪਿੰਦਰ ਸਿੰਘ ਗਿੱਲ,ਅਜਮੇਰਪਾਲ ਕੌਰ,ਜਸਵੀਰ ਕੌਰ ਆਦਿ ਵੱਲੋਂ ਐਨ.ਜੀ.ਓ. ਦੇ ਸਮੂਹ ਅਹੁਦੇਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਅਤੇ ਉਨ੍ਹਾਂ ਵੱਲੋਂ ਨਿਭਾਏ ਇਸ ਕਾਰਜ ਦੀ ਭਰਪੂਰ ਸ਼ਲਾਘਾ ਵੀ ਕੀਤੀ ।
ਇਸ ਮੌਕੇ ਰਾਖੀ ਵਰਮਾਨੀ,ਨੁਪਰ ਅਗਰਵਾਲ ਗੌਰਵ ਅਰੋੜਾ, ਜਸਜੀਤ ਸਿੰਘ, ਸ਼ਾਹ ਅਤਿਸ਼ਮ ਖਾਨ, ਰਾਜਵਿੰਦਰ ਸਿੰਘ ਰਾਜਾ, ਇਕਬਾਲ ਸਿੰਘ ,ਵਿਕਾਸ ਅਰੋੜਾ, ਹਰਮੀਤ ਸਿੰਘ, ਸਰਬਜੀਤ ਸਿੰਘ ਬਰਮਾਹ, ਗੰਭੀਰ ਕੁਮਾਰ,ਕੁਲਰਾਜ ਸਿੰਘ ਆਦਿ ਤੋਂ ਇਲਾਵਾ ਐੱਨ.ਜੀ.ਓ. ਦੇ ਸਮੂਹ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ ।

ਕੈਪਸ਼ਨ- ਰੋੜੀਵਾਲਾ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਵੰਡਣ ਮੌਕੇ ਐੱਨ.ਜੀ.ਓ. ਵਾਇਸ ਆਫ ਅੰਮ੍ਰਿਤਸਰ ਦੇ ਅਹੁਦੇਦਾਰ ਤੇ ਸਕੂਲ ਸਟਾਫ਼ ।

Please Click here for Share This News

Leave a Reply

Your email address will not be published. Required fields are marked *