best platform for news and views

ਵਾਅਦੇ ਪੂਰੇ ਨਾ ਕਰਨ ਵਾਲੇ ਤੇ ਬਰਸਾਤੀ ਡੱਡੂ ਲੀਡਰਾਂ ਨੂੰ ਮੂੰਹ ਨਾ ਲਾਓ–ਸੂਬਾ ਪ੍ਰਧਾਨ ਭਾਰਤੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ

Please Click here for Share This News
ਜ਼ੀਰਾ –20ਅਪ੍ਰੈਲ -(ਤਿਲਕ ਸਿੰਘ ਰਾਏ )–ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਸੂਬਾ ਕਮੇਟੀ ਤੇ ਸੂਬਾ ਪ੍ਰਧਾਨ ਸ੍ਰ ਸੁਰਜੀਤ ਸਿੰਘ ਫੂਲ ਦੀ ਪ੍ਰਧਾਨਗੀ ਹੇਠ ਸੂਬਾ ਜਰਨਲ ਸਕੱਤਰ ਸ੍ਰ ਬਲਦੇਵ ਸਿੰਘ ਜ਼ੀਰਾ ਦੇ ਗ੍ਰਿਹ ਵਿੱਚ ਹੋਈ ,ਜਿਸ ਵਿੱਚ ਕਿਸਾਨੀ ਮਸਲਿਆਂ ਨੂੰ ਲੈ ਕੇ ਵਿਚਾਰ ਵਚਰਚਾ ਕੀਤੀ ਗਈ ਜਿਸ ਵਿੱਚ ਸੂਬਾ ਕਮੇਟੀ ਅਹੁਦੇਦਾਰਾਂ ਨੇ ਬੋਲਦੇ ਹੋਏ ਕਿਹਾ ਕਿ ਹੁਣ ਵੋਟਾਂ ਬਟੋਰਣ ਵਾਲੇ ਬਰਸਾਤੀ ਡੱਡੂਆ ਦੀ ਤਰ੍ਹਾਂ ਗੁਫ਼ਾਫ਼ਾ ਵਿਚੋਂ ਬਾਹਰ ਨਿਕਲ ਕੇ ਘਰਾਂ ਦੇ ਮੂਹਰੇ ਵੋਟਾਂ ਮੰਗਣ ਲਈ ਆਉਣ ਗਏ ਤੇ ਅੱਗੇ ਵਾਂਗ ਝੂਠੇ ਤੇ ਨਵੇਂ ਲਾਰੇ ਲਾਏ ਜਾਣਗੇ ,ਹੁਣ ਕਿਸਾਨਾ ਮਜਦੂਰਾਂ ਵੀਰਾਂ ਨੂੰ ਚਾਹੀਦਾ ਕਿ ਇਹਨਾਂ ਲੀਡਰਾਂ ਨੂੰ ਆਪਣੇ ਪਿੰਡਾਂ ਦੀਆਂ ਸਥਾ ਵਿੱਚ ਖੜੇ ਕਰਕੇ  ਪਹਿਲਾਂ ਵਾਲੇ ਕੀਤੇ ਵਾਅਦੀਆਂ ਦਾ ਹਿਸਾਬ ਮੰਗਣ ਤੇ ਇਹਨਾਂ ਦੀਆਂ ਬੁੱਚੜ ਚਾਲਾਂ ਨੂੰ ਸਮਝਣ ਤੇ ਇਹਨਾਂ ਨੂੰ ਮੂੰਹ ਨਾ ਲਾਉਣ ਤੇ ਸੰਘਰਸ਼ ਦੇ ਰਾਹ ਪੈਣ ।।                                          ਸੂਬਾ ਪ੍ਰਧਾਨ ਨੇ ਬੋਲਦੇ ਹੋਏ ਕਿਹਾ ਕਿ ਜੋ ਪੂਰੇ ਪੰਜਾਬ ਵਿੱਚ ਹੋਈ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਨਾਲ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਸਰਕਾਰ ਤਰੁੰਤ ਉਹਨਾਂ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਵੇ ।
ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਰਾਬਤਾ ਕਾਇਮ ਕਰੇਗੀ ਤੇ ਮੰਡੀਆਂ ਵਿੱਚ ਕਿਸਾਨਾਂ ਨਾਲ ਲੁੱਟ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ,ਜੇਕਰ ਕਿਸੇ ਵੀ ਕਿਸਾਨ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧੱਕਾ ਹੁੰਦਾ ਤਾਂ ਉਹ ਜਥੇਬੰਦੀ ਦੇ ਧਿਆਨ ਵਿੱਚ ਲਿਆਵੇ ।
ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਵੱਡੇ ਸੰਘਰਸ਼ ਅਰਭਣੇ ਪੈਣੇ ਨੇ ,ਉਹਨਾਂ ਦੀ ਤਿਆਰੀ ਵਜੋਂ ਜਥੇਬੰਦੀ ਵੱਲੋਂ ਹਰ  ਜਿਲ੍ਹੇ ਵਿੱਚ ਫ਼ੰਡ ਮੁਹਿੰਮ ਚਲਾਈ ਜਾਵੇਗੀ ਜੋ ਨਗਦੀ ਜਾ ਕਣਕ ਦੇ ਰੂਪ ਵਿੱਚ ਲਈ ਜਾਵੇਗੀ ।।                                       ਇਸ ਮੋਕੇ ਸੂਬਾ ਖਜਾਨਚੀ ਗੁਰਮੁਖਿ ਸਿੰਘ ,ਪਰਸ਼ੋਤਮ ਮਹਿਰਾਜ ਜਿਲ੍ਹਾ ਪ੍ਰਧਾਨ ਬਠਿੰਡਾ ,ਸ਼ਬੇਗ ਸਿੰਘ ਠੱਠਾ ਜਿਲ੍ਹਾ ਪ੍ਰਧਾਨ ਗੁਰਦਾਸਪੁਰ ,ਜਰਨਲ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ,ਗਿਆਨੀ ਸ਼ਿੰਦਰ ਸਿੰਘ ਜਿਲ੍ਹਾ ਮੀਤ ਪ੍ਰਧਾਨ ਮੋਂਗਾ ,ਸ੍ਰ ਨਿਰਮਲ ਸਿੰਘ ਬਰਗਾੜੀ ਜਿਲ੍ਹਾ ਪ੍ਰਧਾਨ ਫਰੀਦਕੋਟ ,ਸਕੰਦਰ ਸਿੰਘ ਸਕੱਤਰ ਦਭਰੀ ਖਾਨਾ,ਸੂਬਾ ਕਮੇਟੀ ਮੈਂਬਰ ਗੁਰਮੁੱਖ ਸਿੰਘ ,ਅਜੀਤ ਗਿੱਲ ਜੁਗਰਾਜ ਸਿੰਘ ਫੇਰੋਕੇ ਜਿਲ੍ਹਾ ਆਗੂ ਫਿਰੋਜ਼ਪੁਰ ਆਦਿ ਹਾਜ਼ਰ ਸਨ ।
Please Click here for Share This News

Leave a Reply

Your email address will not be published. Required fields are marked *