best platform for news and views

ਵਕੀਲ ਭਾਈਚਾਰੇ ਵੱਲੋਂ ਨਾਅਰੇਬਾਜ਼ੀ

Please Click here for Share This News

ਧੂਰੀ, 13ਮਾਰਚ (ਮਹੇਸ਼) – ਕੇਂਦਰ ਸਰਕਾਰ ਵੱਲੋਂ ਤਿੰਨ ਲੱਖ ਤੋਂ ਵੱਧ ਦੀ ਵਸੂਲੀ ਦੇ ਦਾਅਵੇ ਸਬ ਡਵੀਜ਼ਨ ਅਦਾਲਤਾਂ ਤੋਂ ਖੋਹ ਕੇ ਜ਼ਿਲ•ਾ ਅਦਾਲਤਾਂ ਨੂੰ ਸੌਂਪਣ ਦੇ ਰੋਸ ਵਜੋਂ ਸਥਾਨਕ ਬਾਰ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੌਸ਼ਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦੇ ਹੋਏ ਜਿੱਥੇ ਕਲਮ ਛੋੜ ਹੜਤਾਲ ਕਰ ਕੇ ਅਦਾਲਤੀ ਕੰਮ ਠੱਪ ਰੱਖਿਆ ਉੱਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਸਕੱਤਰ ਰਣਵੀਰ ਸਿੰਘ ਸੋਢੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 3 ਲੱਖ ਤੋਂ ਵੱਧ ਦੇ ਰਿਕਵਰੀ ਦੇ ਦਾਅਵੇ ਸਬ ਡਵੀਜ਼ਨ ਅਦਾਲਤਾਂ ਤੋਂ ਖੋਹ ਕੇ ਜ਼ਿਲ•ਾ ਅਦਾਲਤਾਂ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ, ਜਿਸ ਕਾਰਨ ਸਬ ਡਵੀਜ਼ਨ ਪੱਧਰ ‘ਤੇ ਵਕੀਲ ਭਾਈਚਾਰੇ ‘ਚ ਰੋਸ ਹੈ। ਉਨ•ਾਂ ਕਿਹਾ ਕਿ ਪਹਿਲਾਂ ਵੀ ਅਨੇਕਾਂ ਦਾਅਵੇ ਜ਼ਿਲ•ਾ ਅਦਾਲਤਾਂ ਨੂੰ ਸੌਂਪ ਦਿੱਤੇ ਗਏ ਹਨ ਅਤੇ ਹੁਣ ਦੇ ਇਸ ਫ਼ੈਸਲੇ ਨਾਲ ਜਿੱਥੇ ਵਕੀਲ ਭਾਈਚਾਰੇ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਹੀ ਲੋਕਾਂ ਨੂੰ ਸਬ ਡਵੀਜ਼ਨ ਧੂਰੀ ਦੀ ਬਜਾਏ ਸੰਗਰੂਰ ਜਾਣ ਲਈ ਵੀ ਖੱਜਲ-ਖੁਆਰ ਹੋਣਾ ਪਵੇਗਾ। ਇਸ ਮੌਕੇ ਐਡਵੋਕੇਟ ਰੋਮਰ ਕਪੂਰ, ਗਾਂਧੀ ਸਿੰਘ, ਸੁਖਵੀਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਮੀਮਸਾ, ਗੁਰਵਿੰਦਰ ਸਿੰਘ ਸਰਾਉ, ਸ਼ਮਸ਼ਾਦ ਚਿਸ਼ਤੀ, ਵਿਕਾਸ ਸ਼ਰਮਾ, ਐਮ.ਐਸ ਖੁਰਮੀ, ਅਮਨਜੀਤ ਸਿੰਘ, ਨਵਦੀਪ ਚਾਂਗਲੀ, ਸੁਨੀਲ ਸ਼ਰਮਾ ਸਮੇਤ ਹੋਰ ਵਕੀਲ ਭਾਈਚਾਰਾ ਵੀ ਹਾਜ਼ਰ ਸਨ।

ਕੈਪਸ਼ਨ- ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਅਸ਼ਵਨੀ ਕੌਸ਼ਲ ਤੇ ਹੋਰ ਵਕੀਲ ਭਾਈਚਾਰਾ

Please Click here for Share This News

Leave a Reply

Your email address will not be published. Required fields are marked *