best platform for news and views

ਵਕਫ ਬੋਰਡ ਸਮਾਜ ਦੇ ਲੋੜਵੰਦ ਲੋਕਾਂ ਦੀ ਮੱਦਦ ਲਈ ਵੱਡੀ ਭੂਮਿਕਾ ਨਿਭਾਅ ਰਿਹੈ : ਮੁਹੰਮਦ ਲਿਬੜਾ

Please Click here for Share This News

Malwa News Bureau

ਫਰੀਦਕੋਟ : ਮੁਸਲਿਮ ਸਮਾਜ ਦੇ ਦੀਨੀ ਅਤੇ ਦੁਨਿਆਵੀ ਕੰਮਾਂ ਵਿੱਚ ਮੱਦਦ ਕਰਨਾ ਵਕਫ ਬੋਰਡ ਦਾ ਮੁੱਢਲਾ ਫਰਜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਨਾਬ ਸਿਤਾਰ ਮੁਹੰਮਦ ਲਿਬੜਾ, ਮੈਂਬਰ ਵਕਫ ਬੋਰਡ ਪੰਜਾਬ ਅਤੇ ਸਕੱਤਰ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਜ ਜਨਾਬ ਬਰਕਤ ਅਲੀ,ਸੈਕਰੇਟਰੀ ਮੁਸਲਿਮ ਵੈਲਫੇਅਰ ਸੁਸਾਇਟੀ,ਫਰੀਦਕੋਟ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਕੁਰਬਾਨੀ ਮੁਸਲਿਮ ਸਮਾਜ ਦੀਆਂ ਗੁਜਰ ਚੁੱਕੀਆਂ ਪੀੜ੍ਹੀਆਂ ਦੀ ਹੈ,ਜਿਨਾਂ ਨੇ ਕਬਰਸਤਾਨਾਂ,ਮਸਜਿਦਾਂ,ਦਰਗਾਹਾਂ ਆਦਿ ਲਈ ਆਪਣੀਆਂ ਜਾਇਦਾਦਾਂ ਵਿੱਚੋਂ ਕੁੱਝ ਹਿੱਸਾ ਵਕਫ(ਦਾਨ) ਕੀਤਾ,ਤਾਂ ਕਿ ਇਹਨਾਂ ਦੀ ਆਮਦਨ ਤੋਂ ਇਹਨਾਂ ਦੀ ਸਾਂਭ ਸੰਭਾਲ ਹੋ ਹੁੰਦੀ ਰਹੇ।ਅੱਜ ਪੰਜਾਬ ਵਕਫ ਬੋਰਡ ਆਪਣੀ ਡਿਊਟੀ ਬਾਖੂਬੀ ਨਿਭਾਅ ਰਿਹਾ ਹੈ। ਉਹਨਾਂ ਨੇ ਅੱਗੇ ਬੋਲਦਿਆਂ ਦੱਸਿਆ ਕਿ ਪਿਛਲੇ 4-5 ਸਾਲਾਂ ਤੋਂ ਵਕਫ ਬੋਰਡ ਲਗਭਗ 38-40 ਕਰੋੜ ਰੁਪੈ ਦੇ ਘਾਟੇ ਵਿੱਚ ਚੱਲ ਰਿਹਾ ਹੈ।ਜਿਸ ਦਾ ਕਾਰਣ ਵਕਫ ਬੋਰਡ ਦੀਆਂ ਜਾਇਦਾਦਾਂ ਤੇ ਹੋਏ ਨਾਜਾਇਜ ਕਬਜੇ ਅਤੇ ਪੱਟੇਦਾਰਾਂ ਵੱਲੋਂ ਜਮੀਨਾਂ ਅਤੇ ਕਾਰੋਬਾਰੀ ਜਗ੍ਹਾ ਦੇ ਕਿਰਾਏ ਜਮ੍ਹਾਂ ਨਾ ਕਰਵਾਉਣਾ ਹੈ।ਅੱਗੇ ਆਉਣ ਵਾਲੇ ਸਮੇਂ ਵਿੱਚ ਵਕਫ ਬੋਰਡ ਦੀਆਂ ਜਾਇਦਾਦਾਂ ਤੇ ਨਾਜਾਇਜ ਕਾਬਜ ਲੋਕਾਂ ਅਤੇ ਡਿਫਾਲਟਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਰੌਂਅ ਵਿੱਚ ਹੈ,ਤਾਂ ਕਿ ਵਕਫ ਬੋਰਡ ਦੀ ਆਮਦਨ ਵਧਾਈ ਜਾ ਸਕੇ ਅਤੇ ਕੈਪਟਨ ਅਮਰਿੰਦਰ ਸਿੰਘ ਜੀ,ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਰਾਹੁਲ ਗਾਂਧੀ,ਪ੍ਰਧਾਨ ਆਲ ਇੰਡੀਆ ਕਾਂਗਰਸ ਕਮੇਟੀ ਦੀ ਦਿੱਲੀ ਇੱਛਾ ਅਨੁਸਾਰ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਗਰੀਬ ਮੁਸਲਮਾਨਾਂ ਲਈ ਨਵੀਆਂ ਮਸਜਿਦਾਂ ਬਨਾਉਣ, ਪੁਰਾਣੀਆਂ ਮਸਜਿਦਾਂ,ਕਬਰਸਤਾਨਾਂ,ਦਰਗਾਹਾਂ ਆਦਿ ਦੀ ਸਾਂਭ ਸੰਭਾਲ,ਗਰੀਬ ਤੇ ਵਿਧਵਾ ਮੁਸਲਿਮ ਔਰਤਾਂ ਨੂੰ ਪੈਨਸ਼ਨ,ਬੇ-ਸਹਾਰਾ ਅਤੇ ਅਪੰਗ ਬੱਚਿਆਂ ਨੂੰ ਪੈਨਸ਼ਨ, ਮੁਸਲਿਮ ਸਮਾਜ ਦੇ ਬੱਚਿਆਂ ਨੂੰ ਰਾਜ-ਪੱਧਰੀ ਅਤੇ ਰਾਸ਼ਟਰੀ ਪ੍ਰੀਖਿਆਵਾਂ ਦੀ ਤਿਆਰੀ ਲਈ ਮਦਦ ਕਰਨ ਵਰਗੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ ਤਾਂ ਕਿ ਉਹਨਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ । ਪੰਜਾਬ ਵਕਫ ਬੋਰਡ ਮੁਸਲਮਾਨਾਂ ਦੇ ਦੀਨੀ ਅਤੇ ਦੁਨਿਆਵੀ ਕੰਮਾਂ ਵਿੱਚ ਮੱਦਦ ਲਈ ਹਰ ਵਕਤ ਤਿਆਰ–ਬਰ-ਤਿਆਰ ਹੈ। ਉਹਨਾਂ ਨੇ ਵਕਫ ਜਾਇਦਾਦਾਂ ਤੇ ਨਜਾਇਜ ਕਾਬਜ਼ ਲੋਕਾਂ ਅਤੇ ਡਿਫਾਲਟਰਜ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਅਲਾਟਮੈਂਟਸ ਨਵੇਂ ਵਕਫ ਐਕਟ 2014 ਦੇ ਮੁਤਾਬਕ ਕਰਵਾ ਲੈਣ ਅਤੇ ਰਹਿੰਦੇ ਬਕਾਏ ਜਲਦੀ ਜਮ੍ਹਾਂ ਕਰਵਾਉਣ ਜਾਂ ਵਕਫ ਜਾਇਦਾਦਾਂ ਖਾਲੀ ਕਰਕੇ ਵਕਫ ਬੋਰਡ ਦੇ ਹਵਾਲੇ ਕਰਨ, ਨਹੀਂ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਫਰੀਦਕੋਟ ਦੇ ਮੁਸਲਿਮ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਦੇ ਜਲਦ ਹੱਲ ਲਈ ਭਰੋਸਾ ਦਿਵਾਇਆ।ਇਸ ਮੌਕੇ ਇਮਾਮ ਮੁਹੰਮਦ ਜਾਏਦ,ਬਾਬਾ ਫਰੀਦ ਜਾਮਾ ਮਸਜਿਦ,ਫਰੀਦਕੋਟ,ਵਕਫ ਬੋਰਡ ਫਰੀਦਕੋਟ ਦੇ ਈ.ਓ. ਹਾਰੂਨ ਰਸ਼ੀਦ ਖਾਨ,ਰੈਂਟ ਕੁਲੈਕਟਰ ਮੁਹੰਮਦ ਅਨਵਰ,ਮੁਹੰਮਦ ਸਫੀ ਅਤੇ ਮੁਸਲਿਮ ਵੈਲਫੇਅਰ ਸੋਸਾਇਟੀ(ਰਜਿ) ਫਰੀਦਕੋਟ ਵੱਲੋਂ ਪ੍ਰਧਾਨ ਦਿਲਾਵਰ ਹੁਸੈਨ, ਸੈਕਰੇਟਰੀ ਬਰਕਤ ਅਲੀ, ਕੈਸ਼ੀਅਰ ਅਕਬਰ ਅਲੀ,ਸਈਅਦ ਮਹਿਮੂਦ ਆਲਮ,ਅਸ਼ੀ,ਫੁਨਜੳਬ ਫੋਲਚਿੲ, ਡਾਕਟਰ ਮੁਹੰਮਦ ਇਰਸ਼ਾਦ(ਪੱਪੂ),ਮੁਹੰਮਦ ਸਫੀਕੁੱਲ,ਇਕਬਾਲ ਖਾਨ ਅਰਾਈਆਂ ਵਾਲਾ, ਮੁਹੰਮਦ ਅਨੀਸ਼ ਕੁਰੈਸ਼ੀ,ਫਰਖੂਦੀਨ,ਮੁਹੰਮਦ ਦਾਨਿਸ਼,ਮੁਹੰਮਦ ਸੁਮਨ ਅਹਿਮਦ, ਇਜ਼ਰਾਇਲ,ਮੁਹੰਮਦ ਰਾਸ਼ਿਦ,ਲਿਆਕਤ ਅਲੀ,ਮੁਹੰਮਦ ਮੁਨਵਰ ਮੁੰਨਾ ਆਦਿ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਿਰ ਸਨ ।

ਫਰੀਦਕੋਟ ਵਿਖੇ ਵਕਫ ਬੋਰਡ ਦੀ ਮੀਟਿੰਗ ਦਾ ਦ੍ਰਿਸ਼

Please Click here for Share This News

Leave a Reply

Your email address will not be published. Required fields are marked *