ਭਿੱਖੀਵਿੰਡ 31 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ (ਲੜਕੀਆਂ)
ਭਿੱਖੀਵਿੰਡ ਵਿਖੇ ਸੰਨ 2014 ਦੌਰਾਨ ਰਾਤ ਸਮੇਂ ਕੰਪਿਊਟਰ ਲੈਬ ਵਿਚੋਂ ਦੋ ਦਰਜਨ ਦੇ
ਕਰੀਬ ਕੰਪਿਊਟਰ ਚੋਰੀ ਹੋ ਜਾਣ ‘ਤੇ ਬੇਸ਼ੱਕ ਸਕੂਲ ਪਿ੍ਰੰਸੀਪਲ ਤੇ ਸਟਾਫ ਵੱਲੋਂ ਚੋਰਾਂ
ਨੂੰ ਫੜਣ ਲਈ ਸਥਾਨਕ ਪੁਲਿਸ ਦੀ ਮਦਦ ਵੀ ਲਈ ਗਈ, ਪਰ ਚੋਰਾਂ ਦਾ ਕੋਈ ਵੀ ਥਹੁ-ਪਤਾ ਨਾ
ਲੱਗਣ ‘ਤੇ ਸਕੂਲ ‘ਚ ਪੜਦੀਆਂ ਵਿਦਿਆਰਥਣਾਂ ਨੂੰ ਕਿਤਾਬੀ ਪੜ੍ਹਾਈ ਤਾਂ ਮਿਲਦੀ ਰਹੀ,
ਜਦੋਂ ਕਿ ਪੰਜ ਸਾਲ ਦਾ ਸਮਾ ਲੰਮਾ ਬਿਨ੍ਹਾ ਕੰਪਿਊਟਰ ਪ੍ਰਕੈਟੀਕਲ ਤੋਂ ਵਾਂਝੇ ਰਹਿਣਾ
ਪਿਆ। ਵਿਦਿਆਰਥਣਾਂ ਦੀ ਇਸ ਸਮੱਸਿਆ ਤੋਂ ਸਕੂਲ਼ ਟੀਚਰ, ਵਿਦਿਆਰਥਣਾਂ ਤੇ ਬੱਚਿਆਂ ਦੇ
ਮਾਪੇ ਚਿੰਤਤ ਰਹੇ, ਪਰ ਸਿੱਖਿਆ ਵਿਭਾਗ ਪੰਜਾਬ ਬੇਫਿਕਰ ਸੁੱਤਾ ਘਰਾੜੇ ਮਾਰਦਾ ਰਿਹਾ।
ਦੱਸਣਯੋਗ ਹੈ ਕਿ ਸੁੱਤੇ ਹੋਏ ਸਿੱਖਿਆ ਵਿਭਾਗ ਨੂੰ ਜਗਾਉਣ ਲਈ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਦੇ ਸਟਾਫ ਵੱਲੋਂ ਸਮੇਂ-ਸਮੇਂ ਸਿਰ ਮਹਿਕਮੇ ਨੂੰ ਲਿਖਤੀ ਤੌਰ ‘ਤੇ
ਸੂਚਿਤ ਕੀਤਾ ਜਾਂਦਾ ਰਿਹਾ, ਆਖਰ ਪੰਜ ਸਾਲ ਬਾਅਦ ਮਹਿਕਮੇ ਵੱਲੋਂ ਸਰਕਾਰੀ ਸਕੂਲ਼ ਨੂੰ
ਚਿੱਠੀ ਭੇਜ ਕੇ ਦੂਸਰੇ ਸਰਕਾਰੀ ਸਕੂਲਾਂ ਤੋਂ ਕੰਪਿਊਟਰ ਲਿਆਉਣ ਦਾ ਹੁਕਮ ਦਿੱਤਾ ਗਿਆ,
ਜਿਸ ਤਹਿਤ ਸਰਕਾਰੀ ਸੈਕੰਡਰੀ ਸਕੂਲ ਦਾਸੂਵਾਲ ਤੋਂ ਛੇ ਕੰਪਿਊਟਰ ਤੇ ਝੁੱਗੀਆਂ ਨੱਥਾ
ਸਿੰਘ ਤੋਂ ਅੱਠ ਕੰਪਿਊਟਰ ਅੱਜ ਸਕੂਲ ਟੀਚਰਾਂ ਵੱਲੋਂ ਲਿਆਂਦੇ ਗਏ। ਗੋਰਤਲਬ ਹੈ ਕਿ
ਸਕੂਲ ਵਿਚ ਕੰਪਿਊਟਰ ਨਾ ਹੋਣ ਦੇ ਕਾਰਨ ਜਿਥੇ 800 ਵਿਦਿਆਰਥਣਾਂ ਮਾਯੂਸੀ ਦੇ ਆਲਮ ਵਿਚ
ਸਨ, ਉਥੇ ਸਕੂਲ ਵਿਚ ਕੰਪਿਊਟਰ ਪਹੰੁਚ ਜਾਣ ਕਾਰਨ ਵਿਦਿਆਰਥਣਾਂ ਦੇ ਚਿਹਰਿਆਂ ‘ਤੇ ਖੁਸ਼ੀ
ਦੀ ਝਲਕ ਦਿਖਾਈ ਦੇ ਰਹੀ ਸੀ।
ਫੋਟੋ ਕੈਪਸ਼ਨ :- ਸਰਕਾਰੀ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਕੰਪਿਊਟਰ ਆਦਿ ਸਮਾਨ ਲੈ
ਕੇ ਪਹੰੁਚਿਆਂ ਟਰੱਕ।