best platform for news and views

 ਲੰਘ ਗਈ ਵਿਸਾਖੀ , ਸਾਡੀ ਮੁੱਕੀ ਨਹੀਂ ਰਾਖੀ , ਰੱਬਾ ਖ਼ੈਰ ਕਰੀ 

Please Click here for Share This News

ਧੂਰੀ,24  ਅਪ੍ਰੈਲ (ਮਹੇਸ਼ ਜਿੰਦਲ) ਪੰਜਾਬ ਦੀਆਂ ਮੰਡੀਆਂ ਵਿਚ ਕਿਸਾਨ ਆਪਣੀ ਕਣਕ ਦੀ ਫ਼ਸਲ ਵੇਚਣ ਲਈ ਰੁਲਨ ਲਈ ਮਜਬੂਰ ਹੋ ਰਿਹਾ ਹੈ, ਇੱਕ ਤਾਂ ਕਿਸਾਨਾਂ ਨੂੰ ਸਰਕਾਰਾਂ ਦੀਆਂ ਬੇਰੁਖ਼ੀਆਂ ਦਾ ਸਾਹਮਣਾ ਕਰਨਾ ਪੇ ਰਿਹਾ ਹੇ ਅਤੇ ਦੂਜਾ ਕਿਸਾਨਾਂ ਲਈ ਰੱਬ ਕਠੋਰ ਬਣਦਾ ਜਾ ਰਿਹਾ ਹੈ। ਅੱਜ ਸਥਾਨਕ ਅਨਾਜ ਮੰਡੀ ਦਾ ਜਦੋਂ ਪੱਤਰਕਾਰਾਂ ਵੱਲੋਂ ਦੌਰਾ ਕੀਤਾ ਗਿਆ ਤਾਂ ਅਚਾਨਕ ਆਈ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਲਏ ਜਿਸ ਕਾਰਨ ਪਹਿਲਾਂ ਤੋ ਹੀ ਮੰਡੀਆਂ ਵਿਚ ਕਣਕ ਨਾ ਵਿਕਣ ਕਾਰਨ ਮਾਯੂਸ ਹੋਏ ਕਿਸਾਨਾਂ ਦੀ ਬਰਸਾਤ ਨੇ ਹੋਰ ਮੁਸ਼ਕਲ ਵਧਾ ਦਿੱਤੀ ਹੈ। ਜਿਸ ਕਾਰਨ ਧੂਰੀ ਦੀ ਅਨਾਜ ਮੰਡੀ ਵਿਚ ਆਈ ਕਣਕ ਨੂੰ ਕਿਸਾਨਾਂ ਨੇ ਤਿਰਪਾਲਾਂ ਨਾਲ ਢੱਕ ਕੇ ਮੀਂਹ ਵਿਚ ਭਿੱਜਣ ਤੋਂ ਬਚਾ ਲਿਆ ਗਿਆ, ਪ੍ਰੰਤੂ ਕਿਸਾਨ ਪਹਿਲਾ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਕਾਰਨ ਚਿੰਤਤ ਹਨ। ਕੁੱਝ ਦਿਨਾਂ ਤੋਂ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਸ਼ੁਰੂ ਵੀ ਕਰ ਦਿੱਤੀ ਸੀ, ਪਰ ਬਾਰਿਸ਼ ਲਗਾਤਾਰ ਹੋਣ ਕਾਰਨ ਵਾਢੀ ਦਾ ਕੰਮ ਰੁਕ ਗਿਆ ਸੀ ਅਤੇ ਦੁਬਾਰਾ ਮੌਸਮ ਸਾਫ਼ ਹੋਣ ਕਾਰਨ ਕਿਸਾਨਾਂ ਨੇ ਕਣਕ ਦੀ ਫ਼ਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਸੀ,ਪ੍ਰੰਤੂ ਅੱਜ ਦੁਬਾਰਾ ਬਾਰਸ਼ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਦੁਬਾਰਾ ਫਿਰ ਵਧ ਗਈ ਹੈ। ਅਨਾਜ ਮੰਡੀ ਵਿਚ ਆਪਣੀ ਫ਼ਸਲ ਸੰਭਾਲ ਰਹੇ ਕਿਸਾਨ ਹਰੀਪਾਲ ਪਲਾਸੋਰ,ਗੁਰਮੇਲ ਸਿੰਘ ਹਰਚੰਦਪੁਰ, ਜਰਨੈਲ ਸਿੰਘ ਪਲਾਸੋਰ ਅਤੇ ਹਰਨੇਕ ਸਿੰਘ ਬਰੜ•ਵਾਲ ਨੇ ਕਿਹਾ ਕਿ ਇੱਕ ਤਾਂ ਕਿਸਾਨਾਂ ਨੂੰ ਸਰਕਾਰਾਂ ਦੀਆਂ ਬੇਰੁਖ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਦੂਜਾ ਰੱਬ ਵੀ ਕਿਸਾਨਾਂ ਪ੍ਰਤੀ ਕਠੋਰ ਬਣ ਗਿਆ ।

Please Click here for Share This News

Leave a Reply

Your email address will not be published. Required fields are marked *