best platform for news and views

ਲੰਗਾਹ ਦੀ ਅਸ਼ਲੀਲ ਵੀਡੀਓ ਨਾਲ ਮਾਮਲਾ ਗਰਮਾਇਆ

Please Click here for Share This News

Malwa News Bureau

ਚੰਡੀਗੜ੍ਹ : ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ *ਤੇ ਬਲਾਤਕਾਰ ਦੇ ਦੋਸ਼ ਲੱਗਣ ਪਿਛੋਂ ਪੰਜਾਬ ਦੀ ਪੁਲੀਸ ਵਲੋਂ ਗ੍ਰਿਫਤਾਰੀ ਲਈ ਪੂਰਾ ਜੋਰ ਲਾਇਆ ਜਾ ਰਿਹ ਹੈ ਅਤੇ ਥਾਂ ਥਾਂ ਛਾਪੇ ਮਾਰੇ ਜਾ ਰਹੇ ਹਨ। ਸ੍ਰੀ ਲੰਗਾਹ ਵਲੋਂ ਆਤਮ ਸਮਰਪਣ ਲਈ ਕਿਹਾ ਗਿਆ ਸੀ, ਪਰ ਅਜੇ ਤੱਕ ਉਨ੍ਹਾਂ ਨੇ ਆਤਮ ਸਮਰਪਣ ਨਹੀਂ ਕੀਤਾ। ਉਧਰ ਅੱਜ ਸੋਸ਼ਲ ਮੀਡੀਆ *ਤੇ ਇਕ ਵੀਡੀਓ ਵਾਇਰਲ ਹੋਣ ਨਾਲ ਸ੍ਰੀ ਲੰਗਾਹ ਦੀ ਚਰਚਾ ਹੋਰ ਵਧ ਗਈ ਹੈ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ।ਚੰਡੀਗੜ੍ਹ : ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ *ਤੇ ਬਲਾਤਕਾਰ ਦੇ ਦੋਸ਼ ਲੱਗਣ ਪਿਛੋਂ ਪੰਜਾਬ ਦੀ ਪੁਲੀਸ ਵਲੋਂ ਗ੍ਰਿਫਤਾਰੀ ਲਈ ਪੂਰਾ ਜੋਰ ਲਾਇਆ ਜਾ ਰਿਹ ਹੈ ਅਤੇ ਥਾਂ ਥਾਂ ਛਾਪੇ ਮਾਰੇ ਜਾ ਰਹੇ ਹਨ। ਸ੍ਰੀ ਲੰਗਾਹ ਵਲੋਂ ਆਤਮ ਸਮਰਪਣ ਲਈ ਕਿਹਾ ਗਿਆ ਸੀ, ਪਰ ਅਜੇ ਤੱਕ ਉਨ੍ਹਾਂ ਨੇ ਆਤਮ ਸਮਰਪਣ ਨਹੀਂ ਕੀਤਾ। ਉਧਰ ਅੱਜ ਸੋਸ਼ਲ ਮੀਡੀਆ *ਤੇ ਇਕ ਵੀਡੀਓ ਵਾਇਰਲ ਹੋਣ ਨਾਲ ਸ੍ਰੀ ਲੰਗਾਹ ਦੀ ਚਰਚਾ ਹੋਰ ਵਧ ਗਈ ਹੈ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ।

ਵਰਨਣਯੋਗ ਹੈ ਕਿ ਸ਼ੁਕਰਵਾਰ ਨੂੰ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਵਿਰੁੱਧ ਪੁਲਿਸ ਨੇ ਆਪਣੀ ਲੜਕੀ ਦੀ ਸਹੇਲੀ ਅਤੇ ਵਿਜੀਲੈਂਸ ਵਿਭਾਗ ਦੀ ਮੁਲਾਜ਼ਮ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਧਾਰਾ 376,384,420 ਅਤੇ 506 ਤਹਿਤ ਕੇਸ ਦਰਜ ਕੀਤਾ ਹੈ।ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਵਿਜੀਲੈਂਸ ਵਿੰਗ ਵਿੱਚ ਤਾਇਨਾਤ ਪੀੜ੍ਹਤ ਔਰਤ ਨੇ ਦੋ਼ਸ ਲਾਇਆ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਪਹਿਲਾਂ ਉਸਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸਦੀ ਨੌਕਰੀ ਲੱਗ ਜਾਣ ਮਗਰੋਂ ਇਹ ਕਹਿ ਸੱਦਦੇ ਰਹੇ ਕਿ ਉਹਨਾਂ ਨੇ ਉਸਦੀ ਨੌਕਰੀ ਲਗਵਾ ਦਿੱਤੀ ਹੈ। ਪੁਲਿਸ ਵਲੋਂ ਅੱਜ ਥਾਣਾ ਗੁਰਦਾਸਪੁਰ ਸਿਟੀ ਵਿੱਚ ਲੰਗਾਹ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਥੇ ਵਰਣਯੋਗ ਹੈ ਕਿ ਪੀੜ੍ਹਤ ਮਹਿਲਾ ਦਾ ਪਤੀ ਪੁਲਿਸ ਵਿਭਾਗ ਵਿੱਚ ਨੌਕਰੀ ਕਰਦਾ ਸੀ ਅਤੇ ਉਸਦੀ ਮੌਤ ਤੋਂ ਬਾਅਦ ਇਸ ਮਹਿਲਾ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਸੀ।ਪੁਲਿਸ ਨੇ ਅੱਜ ਪੀੜ੍ਹਤ ਲੜਕੀ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮੈਡੀਕਲ ਵੀ ਕਰਵਾਇਆ ਹੈ। ਪੀੜ੍ਹਤ ਲੜਕੀ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਨਾਲ ਨਾਲ ਸਬੂਤ ਦੇ ਤੌਰ ਤੇ ਲੰਗਾਹ ਦੀ ਇੱਕ ਵੀਡੀਓ ਰਿਕਾਰਡ ਕਰਕੇ ਵੀ ਪੁਲਿਸ ਨੂੰ ਦਿੱਤੀ ਹੈ। ਇਸ ਵੀਡੀਓ ਦਾ ਪੁਲਿਸ ਵਲੋਂ ਦਰਜ ਐਫ ਆਈ ਆਰ ਵਿੱਚ ਜਿਕਰ ਕੀਤਾ ਗਿਆ ਹੈ।ਪੀੜ੍ਹਤ ਔਰਤ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੇ ਪਤੀ ਦੀ ਮੌਤ ਸਾਲ 2008 ਵਿੱਚ ਹੋਈ ਸੀ ਅਤੇ ਫਿਰ ਉਹ ਕੁਝ ਸਮੇਂ ਬਾਅਦ ਲੰਗਾਹ ਨੂੰ ਆਪਣੇ ਪਰਿਵਾਰਕ ਮੇਂਬਰਾਂ ਨਾਲ ਮਿਲਦ ਲਈ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ ਗਈ। ਇਸ ਦੌਰਾਨ ਉਹਨਾਂ ਨੇ ਮੈਨੂੰ ਬਾਅਦ ਵਿੱਚ ਇਕੱਲਿਆਂ ਮਿਲਣ ਲਈ ਕਿਹਾ। ਇਸ ਤੋਂ ਬਾਅਦ ਉਹ ਫਿਰ ਉਸਨੂੰ ਮਿਲਣ ਲਈ ਜਦੋਂ ਚੰਡੀਗੜ੍ਹ ਗਈ ਤਾਂ ਉਸ ਸਮੇਂ ਲੰਗਾਹ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਦੀ ਲੜਕੀ ਦੀ ਜਮਾਤਣ ਹੈ ਅਤੇ ਤੁਹਾਡੀ ਧੀਆਂ ਵਰਗੀ ਹੈ,ਪਰ ਉਸਨੇ ਕੋਈ ਨਹੀਂ ਸੁਣੀ। ਉਸਨੇ ਕਿਹਾ  ਕਿ ਲੰਗਾਹ ਨੇ ਉਸਨੂੰ ਕਈਵਾਰ ਡਰਾਇਆ ਧਮਕਾਇਆ ਵੀ ਸੀ। ਸੱਤਾ ਵਿੱਚ ਹੋਣ ਕਾਰਨ ਮੈਂ ਪਹਿਲਾਂ ਉਸ ਵਿਰੁੱਧ ਨਹੀਂ ਬੋਲ ਸਕੀ। ਉਸਨੇ ਕਿਹਾ ਕਿ ਮੈਨੁੰ ਉਹ ਚੰਡੀਗੜ੍ਹ ਵਿਖੇ ਪਲਾਟ ਵੀ ਲੈ ਕੇ ਦੇਵੇਗਾ।ਉਹਨੇ ਦੋ਼ਸ ਲਾਇਆ ਕਿ ਇਸ ਨੇ ਮੇਰੀ ਇੱਕ ਏਕੜ ਜਮੀਨ ਜੋ ਪਿੰਡ ਸੋਹਲ ਵਿੱਚ ਸੀ ਵੀ ਵਿਕਾ ਦਿੱਤੀ ਅਤੇ ਇਸ 30 ਲੱਖ ਦੀ ਜਾਇਦਾਦ ਚੋਂ ਮੇਨੂੰ ਸਿਰਫ ਸਾਢੇ ਚਾਰ ਲੱਖ ਰੁਪਏ ਹੀ ਦਿੱਤੇ ਅਤੇ ਬਾਕੀ ਪੈਸੇ ਆਪ ਹੀ ਰੱਖ ਗਿਆ। ਇਸ ਪਿਛੋਂ ਸ੍ਰੀ ਸੁੱਚਾ ਸਿੰਘ ਲੰਗਾਹ ਨੇ ਸ਼ੋ੍ਰਮਣੀ ਅਕਾਲੀ ਦਲ ਵਿਚ ਆਪਣੇ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਸ ਮਾਮਲੇ ਨੂੰ ਸਿਆਸੀ ਰੰਜਸ਼ ਦੱਸਿਆ ਸੀ। ਸ੍ਰੀ ਲੰਗਾਹ ਨੇ ਐਲਾਨ ਕੀਤਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਣਗੇ ਅਤੇ ਅਦਾਲਤ ਵਿਚ ਆਤਮ ਸਮਰਪਣ ਕਰਨਗੇ। ਪਰ ਅਜੇ ਤੱਕ ਉਨ੍ਹਾਂ ਨੇ ਆਤਮ ਸਮਰਪਣ ਨਹੀਂ ਕੀਤਾ। ਇਸ ਕਾਰਨ ਪੁਲੀਸ ਵਲੋਂ ਸ੍ਰੀ ਲੰਗਾਹ ਨੂੰ ਗ੍ਰਿਫਤਾਰ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ। ਉਧਰ ਪਿਛਲੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਦੀਆਂ ਖਬਰਾਂ ਵੱਲ ਸਨ ਅਤੇ ਜੇਲ ਵਿਚ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਅਤੇ ਉਸਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀਆਂ ਨਵੀਆਂ ਨਵੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਸਨ। ਪਰ ਸ੍ਰੀ ਸੁੱਚਾ ਸਿੰਘ ਲੰਗਾਹ ਖਿਲਾਫ ਬਲਾਤਕਾਰ ਦੇ ਦੋਸ਼ ਲੱਗਣ ਕਾਰਨ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਲੰਗਾਹ ਮਾਮਲੇ ਵੱਲ ਹੋ ਤੁਰੀਆਂ ਹਨ। ਸੋਸ਼ਲ ਮੀਡੀਆ *ਤੇ ਵੀ ਸ੍ਰੀ ਲੰਗਾਹ ਬਾਰੇ ਵੱਖ ਵੱਖ ਟਿੱਪਣੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਜ ਸ੍ਰੀ ਲੰਗਾਹ ਬਾਰੇ ਇਕ ਅਸ਼ਲੀਲ ਵੀਡੀਓ ਵੀ ਸੋਸ਼ਲ ਮੀਡੀਆ *ਤੇ ਪਾਈ ਗਈ, ਜੋ ਕਿ ਕਾਫੀ ਚਰਚਾ ਵਿਚ ਰਹੀ। ਇਸ ਵੀਡੀਓ ਦੀ ਪ੍ਰਮਾਣਿਕਤਾ ਬਾਰੇ ਤਾਂ ਕੋਈ ਪੁਖਤਾ ਸਬੂਤ ਸਾਹਮਣੇ ਨਹੀਂ ਆਏ, ਪਰ ਸੋਸ਼ਲ ਮੀਡੀਆ *ਤੇ ਇਸ ਵੀਡੀਓ ਦੀ ਵੀ ਖੂਬ ਚਰਚਾ ਹੋ ਰਹੀ ਹੈ। ਗੁਰਦਾਸਪੁਰ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਵੀ ਅਕਾਲੀ ਵਿਰੋਧੀ ਪਾਰਟੀਆਂ ਵਲੋਂ ਇਸ ਮਾਮਲੇ ਨੂੰ ਖੂਬ ਉਭਾਰਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਤੋਂ ਪੂਰਾ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ਜਿਥੇ ਕਾਂਗਰਸੀ ਆਗੂਆਂ ਵਲੋਂ ਸ੍ਰੀ ਲੰਗਾਹ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦਾ ਭੰਡੀਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਆਮ ਆਦਮੀ ਪਾਰਟੀ ਵਲੋਂ ਵੀ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ।ਅਗਲੇ ਕੁੱਝ ਦਿਨ ਇਹ ਮਾਮਲਾ ਪੰਜਾਬ ਦੀਆਂ ਸੁਰਖੀਆਂ ਬਣੇ ਰਹਿਣ ਦੀ ਉਮੀਦ ਹੈ।

Please Click here for Share This News

Leave a Reply

Your email address will not be published. Required fields are marked *