best platform for news and views

ਲੰਗਰ ‘ਤੇ ਜੀ.ਐਸ.ਟੀ ਖਤਮ ਕਰਕੇ ਕੈਪਟਨ ਸਰਕਾਰ ਨੇ ਲੋਕਾਂ ਦੇ ਦਿਲ ਜਿੱਤੇ

Please Click here for Share This News

ਭਿੱਖੀਵਿੰਡ 22 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਕੈਪਟਨ ਸਰਕਾਰ ਵੱਲੋਂ ਪਹਿਲਕਦਮੀ
ਕਰਦਿਆਂ ਲੰਗਰ ‘ਤੇ ਲੱਗਣ ਵਾਲਾ ਸਟੇਟ ਜੀ.ਐਸ.ਟੀ ਖਤਮ ਕਰਕੇ ਪੰਜਾਬ ਦੇ ਲੋਕਾਂ ਦੇ ਦਿਲ
ਜਿੱਤ ਲਏ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਇੰਦਰਬੀਰ
ਸਿੰਘ ਪਹੂਵਿੰਡ, ਬਲਜੀਤ ਸਿੰਘ ਚੂੰਗ, ਜੱਸ ਵਾਂ, ਨੰਬਰਦਾਰ ਕਰਤਾਰ ਸਿੰਘ ਬਲ੍ਹੇਰ,
ਸਰਬਜੀਤ ਸਿੰਘ ਡਲੀਰੀ, ਸਰਬ ਸੁਖਰਾਜ ਸਿੰਘ ਨਾਰਲਾ, ਸ਼ਿੰਦਾ ਵੀਰਮ, ਰਵੀ ਬਾਸਰਕੇ ਨੇ
ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਦਿ
ਧਾਰਮਿਕ ਸਥਾਨਾਂ ‘ਤੇ ਰੋਜਾਨਾਂ ਲੱਖ ਦੀ ਤਾਦਾਤ ਵਿਚ ਸ਼ਰਧਾਲੂ ਤੇ ਗਰੀਬ ਲੋਕ ਲੰਗਰ
ਛੱਕਦੇ ਹਨ, ਜਿਸ ਨਾਲ ਲੱਖਾਂ ਰੁਪਏ ਜੀ.ਐਸ.ਟੀ ‘ਤੇ ਖਰਚ ਹੋ ਰਹੇ ਸਨ ਅਤੇ
ਐਸ.ਜੀ.ਪੀ.ਸੀ ਸਮੇਤ ਆਦਿ ਸੰਸਥਾਵਾਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਲੰਗਰ ‘ਤੇ
ਜੀ.ਐਸ.ਟੀ ਖਤਮ ਕਰਨ ਦੀ ਮੰਗ ਕੀਤੀ ਸੀ। ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ
ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ
ਲੰਗਰ ‘ਤੇ ਲੱਗਣ ਵਾਲੇ ਸਟੇਟ ਜੀ.ਐਸ.ਟੀ ਖਤਮ ਕਰਕੇ ਸ਼ਲਾਘਾਯੋਗ ਕਦਮ ਪੁੱਟਿਆ ਹੈ।
ਉਹਨਾਂ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ ਪੰਜਾਬ ਸਰਕਾਰ ਵਾਂਗ ਲੰਗਰ ‘ਤੇ
ਲੱਗਣ ਵਾਲੇ ਕੇਂਦਰੀ ਜੀ.ਐਸ.ਟੀ ਖਤਮ ਕਰੇ ਤਾਂ ਜੋ ਟੈਕਸ ਦਾ ਵਾਧੂ ਪੈਸਾ ਗਰੀਬ ਦੇ
ਭੁੱਖੇ ਢਿੱਡ ਨੂੰ ਭਰਨ ਲਈ ਕੰਮ ਆ ਸਕੇ। ਉਪਰੋਕਤ ਕਾਂਗਰਸੀ ਆਗੂਆਂ ਨੇ ਵਿਧਾਇਕ ਸੁਖਪਾਲ
ਸਿੰਘ ਭੁੱਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਬਣਨ ‘ਤੇ ਵੀ ਵਧਾਈ ਦਿੱਤੀ।

ਫੋਟੋ ਕੈਪਸ਼ਨ :- ਕਾਂਗਰਸ ਪਾਰਟੀ ਆਗੂ ਇੰਦਰਬੀਰ ਸਿੰਘ ਪਹੂਵਿੰਡ, ਬਲਜੀਤ ਸਿੰਘ ਚੂੰਗ,
ਜੱਸ ਵਾਂ, ਨੰਬਰਦਾਰ ਕਰਤਾਰ ਸਿੰਘ, ਸਰਬਜੀਤ ਸਿੰਘ ਡਲੀਰੀ ਆਦਿ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *