best platform for news and views

ਲੰਗਰ ‘ਤੇ ਜੀਐਸਟੀ ਹਟਾ ਕੇ ਕੈਪਟਨ ਨੇ ਪੰਜਾਬੀਆਂ ਦਾ ਦਿਲ ਜਿੱਤਿਆ – ਸੰਧੂ, ਮਾੜੀਮੇਘਾ

Please Click here for Share This News

ਭਿੱਖੀਵਿੰਡ 25 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਨੇ ਪੰਜਾਬ ਵਿਧਾਨ ਸਭਾ ਵਿਚ ਸ੍ਰੀ ਦਰਬਾਰ ਸਾਹਿਬ ਦੇ ਲੰਗਰ ‘ਤੇ ਲਗਾਏ ਜੀ.ਐਸ.ਟੀ ਉਪਰ
ਪੰਜਾਬ ਦੇ ਹਿੱਸੇ ਆਉਦੀਂ ਅੱਧੀ ਰਕਮ ਨੂੰ ਮਾਫ ਕਰਕੇ ਸੱਚੇ ਸਿੱਖ ਤੇ ਪੰਜਾਬੀ ਹੋਣ ਦਾ
ਸਬੂਤ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉਵਰਸੀਜ ਕਾਂਗਰਸ ਆਸਟ੍ਰੇਲੀਆ ਦੇ
ਨੈਸ਼ਨਲ ਮੀਤ ਪ੍ਰਧਾਨ ਸੁਖਬੀਰ ਸਿੰਘ ਸੰਧੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ
ਸਕੱਤਰ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ ਨੇ ਕੀਤਾ ਤੇ ਆਖਿਆ ਕਿ ਕੇਂਦਰ ਦੀ ਭਾਜਪਾ
ਸਰਕਾਰ ਦੀ ਭਾਈਵਾਲ ਪਾਰਟੀ ਅਕਾਲੀ ਦਲ ਵੱਲੋਂ ਦੁਨੀਆ ਭਰ ‘ਚ ਮਹਾਨ ਤੀਰਥ ਅਸਥਾਨ ਵਜੋਂ
ਜਾਣੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ‘ਤੇ ਲੱਗਦੇ ਜੀ.ਐਸ.ਟੀ ਨੂੰ ਅਜੇ ਤੱਕ
ਮੁਆਫ ਨਹੀ ਕਰਵਾਈ ਸਕੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ
ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਵਾਲੇ ਫੈਸਲੇ ਲਏ ਹਨ, ਜਦੋਂ ਕਿ ਅਕਾਲੀ ਦਲ
ਨੇ ਕਦੇ ਵੀ ਪੰਜਾਬ ਦੇ ਲੋਕਾਂ ਦੇ ਭਲੇ ਲਈ ਗੱਲ ਨਹੀ ਕੀਤੀ। ਸੰਧੂ ਮਾੜੀਮੇਘਾ ਨੇ ਕਿਹਾ
ਕਿ ਭਾਜਪਾ ਦੀ ਭਾਈਵਾਲ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਜੀ.ਐਸ.ਟੀ ਨੂੰ
ਮੁਆਫ ਕਰਵਾਉਣ ਦੀ ਬਜਾਏ ਆਪਣੀ ਨੂੰਹ ਬੀਬੀ ਹਰਸਿਮਰਨ ਕੌਰ ਬਾਦਲ ਦੀ ਮੰਤਰੀ ਅਹੁਦੇ ਦੀ
ਕੁਰਸੀ ਨੂੰ ਬਚਾਉਣ ਦੀ ਤਰਜੀਤ ਦਿੱਤੀ ਹੈ। ਉਪਰੋਕਤ ਕਾਂਗਰਸੀ ਆਗੂਆਂ ਨੇ ਆਖਿਆ ਕਿ
ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਨੂੰ ਘੇਰਨ ਦੀ ਜੋ ਡਰਾਮੇਬਾਜੀ ਕੀਤੀ ਗਈ ਹੈ, ਉਸ
ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ ਅਤੇ ਵਿਧਾਨ ਸਭਾ ਨੂੰ ਘੇਰਨ ਦੀ ਬਜਾਏ
ਅਕਾਲੀਆਂ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ‘ਤੇ ਲੱਗਦੇ
ਜੀ.ਐਸ.ਟੀ ਨੂੰ ਮੁੁਆਫ ਕਰਵਾਉਣ ਲਈ ਮੋਦੀ ਸਰਕਾਰ ਨੂੰ ਘੇਰਨ।

ਫੋਟੋ ਕੈਪਸ਼ਨ :- ਸੁਖਬੀਰ ਸਿੰਘ ਸੰਧੂ ਤੇ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *