ਮੋਗਾ: ਸਮਾਜ ਅੰਦਰ ਲੜਕੀਆਂ ਦੀ ਲੜਕਿਆਂ ਨਾਲੋਂ ਘੱਟ ਰਹੀਂ ਗਿਣਤੀ ਅਤੇ ਲੜਕੀ ਅਤੇ ਲੜਕੇ ਵਿੱਚ ਸਮਝੇ ਜਾ ਰਹੇ ਵਿਤਕਰੇ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲਣ ਦੇ ਲਈ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਸਿਹਤ ਵਿਭਾਗ ਮੋਗਾ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਤਹਿਤ ਜਾਗਰੂਕਤਾ ਸੈਮੀਨਰ ਕਰਵਾਏ ਜਾ ਰਹੇ ਹਨ। ਇਸ ਤਹਿਤ ਹੀ ਇਕ ਜਾਗਰੂਕਤਾ ਸੈਮੀਨਾਰ ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਮੋਗਾ ਵਿਖੇ ਪ੍ਰਿਸੀਪਲ ਰੁਪਿੰਦਰ ਕੌਰ ਗਿੱਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ 300 ਸੌਂ ਤੋਂ ਵੱਧ ਨਰਸਿੰਗ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਪਹੁੰਚੇ ਸਿਵਲ ਸਰਜਨ ਮੋਗਾ ਡਾ ਨਰਿੰਦਰ ਸਿੰਘ ਨੇ ਬਹੁ ਗਿਣਤੀ ਵਿੱਚ ਹਾਜaਰ ਲੜਕੀਆਂ ਦੇ ਮਾਪਿਆ ਦੀ ਸਲਾਘਾ ਕੀਤੀ ਕਿ ਉਹਨਾਂ ਨੇ ਲੜਕੀਆਂ ਨੂੰ ਪੜ੍ਹਨ ਦੇ ਅੱਗੇ ਵਧਣ ਦੇ ਮੌਕੇ ਦਿੱਤੇ ਅਤੇ ਇਸ ਤਰ੍ਹਾ ਇਹ ਪ੍ਰਰੇਨਾ ਸੋਰਤ ਬਣਨ ਦਾ ਇਕ ਉਪਰਾਲਾ ਹੈ ਕਿ ਸਾਨੂੰ ਲੜਕੀਆਂ ਨੂੰ ਵਿਦਿਆ ਅਤੇ ਨੌਕਰੀ ਕਰਨ ਦੇ ਹਰ ਖੇਤਰ ਵਿੱਚ ਅੱਗੇ ਵੱਧਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਲੜਕੇ ਲੜਕੀ ਦੇ ਫਰਕ ਵਾਲੀ ਸੋਚ ਦਾ ਖਾਤਮਾ ਹੋ ਸਕੇ।ਇਸ ਮੌਕੇ ਜਿਲ੍ਹਾ ਐਪਡੀਮੋਲੋਜਿਸਟ ਡਾ ਮਨੀਸa ਅਰੋੜਾ ਨੇ ਆਪਣੇ ਭਾਸਣ ਦੌਰਾਨ ਕਿਹਾ ਕਿ ਇਸ ਸਮਾਜਿਕ ਕੁਰੀਤੀ ਦਾ ਹੱਲ ਸਿਰਫ ਜਾਗਰੂਕਤਾ ਹੀ ਹੈ ਤੇ ਨੌਜਵਾਨ ਵਿਦਿਆਰਥੀਆਂ ਰਾਹੀਂ ਹੀ ਅਸੀਂ ਇਹ ਜਾਗਰੂਕਤਾ ਘਰ ਘਰ ਪਹੁੰਚਾ ਸਕਦੇ ਹਾਂ ਤੇ ਇਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਇਸ ਮੌਕੇ ਜਿਲ੍ਹਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸaਨਾ ਸaਰਮਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਿਲ੍ਹੇ ਮੋਗਾ ਵਿੱਚ ਭਾਵੇਂ ਲੜਕੀਆਂ ਦੇ ਜਨਮ ਦੀ ਦਰ ਵਿੱਚ ਬਹੁਤ ਸੁਧਾਰ ਆਇਆ ਹੈ ਤੇ ਗਿਣਤੀ ਵਿੱਚ ਵਾਧਾ ਹੋਇਆ ਹੈ ਪਰ ਅਜੇ ਹੋਰ ਵੀ ਉਪਰਾਲੇ ਕਰਨ ਦੀ ਜਰੂਰਤ ਹੈ ਉਨ੍ਹਾਂ ਨੇ ਲੜਕੀ ਭਰੂਣ ਹੱਤਿਆ ਰੋਕੋ ਐਕਟ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ।ਇਸ ਸਮੇਂ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਦੇ ਹੋਏ ਅੰਮ੍ਰਿਤ ਸaਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਰਾਜੇਸa ਭਾਰਦਵਾਜ ਸੀਨੀਅਰ ਫਾਰਮਾਸਿਸਟ ਨੇ ਬਹੁਤ ਵੀ ਮਹੱਤਵਪੂਰਨ ਲੈਕਚਰ ਦਿਤਾ ਅਤੇ ਬੇਟੀ ਬਚਾਓ ਬੇਟੀ ਪੜਾਓ ਸੈਮੀਨਾਰ ਬਾਰੇ ਵਿਸਥਾਰ ਪੂਰਵਕ ਰੂਪ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸੇ ਦੌਰਾਨ ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਦੀ ਵਿਦਿਆਰਥ ਜਸਪ੍ਰੀਤ ਵੱਲੋਂ ਇਕ ਪ੍ਰਜੈਨਟੇਸaਨ ਸਲੈਡ ਸaੋਅ ਰਾਹੀਂ ਵੀ ਜਾਣਕਾਰੀ ਦਿਤੀ।ਇਸ ਮੌਕੇ ਹੋਣਹਾਰ ਲੜਕੀਆਂ ਦਾ ਸਿਹਤ ਵਿਭਾਗ ਵੱਲੋਂ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।