best platform for news and views

ਲੜਕੀਆਂ ਦੇ ਟਿਕਾਣਿਆਂ ਨੂੰ ਜਾਂਦੇ ਚੋਰ ਰਸਤਿਆਂ ਵਾਲੇ ਸਰਸੇ ਵਾਲੇ ਬਾਬੇ ਦੇ ਭੋਰੇ ਦਾ ਰਾਜ਼ ਜੱਗ ਜਾਹਿਰ

Please Click here for Share This News

Malwa News Bureau

ਸਿਰਸਾ : ਆਪਣੇ ਡੇਰੇ ਵਿਚ ਹੀ ਆਪਣੀਆਂ ਸਾਧਨੀਆਂ ਨਾਲ ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਸਿੰਘ ਦੇ ਗੋਰਖਧੰਦੇ ਦੇ ਰਾਜ਼ ਹੌਲੀ ਹੌਲੀ ਸਾਹਮਣੇ ਆ ਰਹੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਨਿਯੁਕਤ ਕੀਤੇ ਗਏ ਕਮਿਸ਼ਨਰ ਦੀ ਮੌਜੂਦਗੀ ਵਿਚ ਡੇਰਾ ਸੱਚਾ ਸੌਦਾ ਸਿਰਸਾ ਦੀ ਲਈ ਗਈ ਤਲਾਸ਼ੀ ਦੌਰਾਨ ਜਿਥੇ ਬਾਬੇ ਵਲੋਂ ਡੇਰੇ ਵਿਚ ਚਲਾਈ ਗਈ ਪਲਾਸਟਿਕ ਦੀ ਕਰੰਸੀ ਬਰਾਮਦ ਕੀਤੀ ਗਈ, ਉਥੇ ਬਾਬੇ ਦੀ ਮਹਿਲ ਤੋਂ ਸਾਧਵੀਆਂ ਦੇ ਆਸ਼ਰਮ ਨੂੰ ਜਾਂਦੀ ਗੁਪਤ ਸੁਰੰਗ ਦਾ ਵੀ ਪਰਦਾਫਾਸ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਲੜਕੀਆਂ ਦੇ ਹੋਸਟਲ ਦੇ ਚੋਰ ਰਸਤੇ ਦਾ ਵੀ ਪਰਦਾਫਾਸ਼ ਹੋ ਚੁੱਕਾ ਹੈ।

ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਡੇਰਾ ਸੱਚਾ ਸੌਦਾ ਵਿਚ ਬਣਾਏ ਗਏ ਰੰਗ ਮਹਿਲ ਬਾਬੇ ਦੀ ਐਸੋ ਇਸ਼ਰਤ ਦੀਆਂ ਨਵੀਆਂ ਨਵੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਜਿਥੇ ਡੇਰੇ ਵਿਚ ਆਲੀਸ਼ਾਨ ਸੁਵਿਧਾਵਾਂ ਮੁਹਈਆ ਕਰਵਾਈਆਂ ਗਈਆਂ ਸਨ, ਉਥੇ ਡੇਰੇ ਵਿਚ ਸਾਧਵੀਆਂ ਦੇ ਆਸ਼ਰਮ ਨੂੰ ਗੁਪਤ ਸੁਰੰਗ ਬਣਾਈ ਗਈ ਸੀ। ਇਸ ਸੁਰੰਗ ਦਾ ਮਤਲਬ ਕੀ ਸੀ, ਇਸ ਬਾਰੇ ਬਹੁਤਾ ਵਿਸਥਾਰ ਦੇਣ ਦੀ ਤਾਂ ਲੋੜ ਨਹੀਂ, ਪਰ ਬਾਬੇ ਦੀ ਮਾਨਸਿਕਤਾ ਜੱਗ ਜਾਹਿਰ ਹੋ ਗਈ ਹੈ।

ਡੇਰਾ ਸੱਚਾ ਸੌਦਾ ਦੀ ਤਲਾਸ਼ੀ ਦੌਰਾਨ ਡੇਰੇ ਵਿਚ ਪਟਾਕੇ ਬਣਾਉਣ ਲਈ ਅਣਅਧਿਕਾਰਤ ਫੈਕਟਰੀ ਵੀ ਫੜ੍ਹੀ ਗਈ ਹੈ। ਇਸ ਤੋਂ ਇਲਾਵਾ ਡੇਰੇ ਦਾ ਸਾਰਾ ਰਿਕਾਰਡ ਸੀਲ ਕੀਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸੰਤ ਗੁਰਮੀਤ ਰਾਮ ਸਿੰਘ ਦੀ ਸਭ ਤੋਂ ਨੇੜੇ ਮੰਨੀ ਜਾਂਦੀ ਹਨੀਪ੍ਰੀਤ ਦੇ ਕਮਰੇ ਨੂੰ ਵੀ ਸੀਲ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਬਾਬੇ ਦੇ ਭੋਰੇ ਤੋਂ ਲੜਕੀਆਂ ਦੇ ਹੋਸਟਲ ਵਿਚ ਜਾਂਦੇ ਗੁਪਤ ਰਸਤੇ ਬਾਰੇ ਪਰਦਾਫਾਸ਼ ਹੋ ਚੁੱਕਾ ਹੈ, ਜਿਸ ਤੋਂ ਸਾਫ ਹੋ ਗਿਆ ਹੈ ਕਿ ਡੇਰੇ ਵਿਚ ਸਥਿੱਤ ਲੜਕੀਆਂ ਦੇ ਸਕੂਲ ਅਤੇ ਕਾਲਜ ਦੀਆਂ ਲੜਕੀਆਂ ਦੀ ਇੱਜਤ ਵੀ ਸਰੱਖਿਅਤ ਨਹੀਂ ਸੀ।

Please Click here for Share This News

Leave a Reply

Your email address will not be published. Required fields are marked *