best platform for news and views

ਲੋਕ ਸਭਾ ਯੂਥ ਕਾਂਗਰਸ ਵੱਲੋ ਗਰੀਬ ਲੋੜਵੰਦ ਲੜਕੀਆਂ ਦੇ ਵਿਆਹ 10 ਅ੍ਰਪੈਲ ਨੂੰ

Please Click here for Share This News
ਧੂਰੀ 25 ਮਾਰਚ (ਮਹੇਸ਼) ਲੋਕ ਸਭਾ ਯੂਥ ਕਾਂਗਰਸ ਦੇ ਅਹੂਦੇਦਾਰਾ ਦੀ ਟੀਮ ਦੀ ਇੱਕ ਮੀਟਿੰਗ ਧੂਰੀ ਵਿਖੇ ਸੁਖਵਿੰਦਰਾ ਰਿਜੋਰਟ ਵਿਖੇ ਲੋਕ ਸਭਾ ਯੂਥ ਕਾਂਗਰਸ ਦੇ ਇੰਨਚਾਰਜ ਬਨੀ ਖਹਿਰਾ ਅਤੇ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਰਾਹੂਲ ਭੱਠਲ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਲੋਕ ਸਭਾ ਯੂਥ ਕਾਂਗਰਸ ਵੱਲੋ 10 ਅਪ੍ਰੈਲ ਨੂੰ ਸੰਗਰੂਰ ਵਿਖੇ ਕੀਤੇ ਜਾ ਰਹੇ ਗਰੀਬ  ਲੜਕੀਆਂ ਦੇ ਵਿਆਹ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਨੀ ਖਹਿਰਾ ਨੇ ਕਿਹਾ ਕਿ 10 ਅ੍ਰਪੈਲ ਨੂੰ ਲੋਕ ਸਭਾ ਯੂਥ ਕਾਂਗਰਸ ਵੱਲੋ ਜ਼ੋ ਗਰੀਬ ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ । ਊਨਾਂ ਲੜਕੀਆਂ  ਦੇ ਵਿਆਹ ਦਾ ਸਾਰਾ ਖਰਚਾ ਯੂਥ ਕਾਂਗਰਸ ਵੱਲੋ ਕੀਤਾ ਜਾਵੇਗਾ ਅਤੇ ਜਰੂਰਤ ਦਾ ਸਾਰਾ ਸਮਾਨ ਯੂਥ ਕਾਂਗਰਸ ਵੱਲੋ ਦਿੱਤਾ ਜਾਵੇਗਾ । ਊਨ•ਾਂ ਕਿਹਾ ਕਿ ਕੋਈ ਵੀ ਲੋੜਵੰਦ ਪਰਿਵਾਰ ਆਪਣੀ ਲੜਕੀ ਦਾ 10 ਅਪ੍ਰੈਲ ਨੂੰ ਵਿਆਹ ਕਰਵਾਊਣ ਸਬੰਧੀ ਲੋਕ ਸਭਾ ਯੂਥ ਕਾਂਗਰਸ ਦੀ ਟੀਮ ਨਾਲ ਸੰਪਰਕ ਕਰ ਸਕਦਾ ਹੈ ।ਇਸ ਸਮੇਂ ਹਲਕਾ ਧੂਰੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ, ਗਗਨ ਹੁੰਦਲ ਪ੍ਰਧਾਨ ਮਹਿਲ ਕਲਾਂ ਯੂਥ ਕਾਂਗਰਸ , ਲੋਕ ਸਭਾ ਸਕੱਤਰ ਸਕਤੀਜੀਤ , ਧੂਰੀ ਯੂਥ ਕਾਂਗਰਸ ਦੇ ਇੰਨਚਾਰਜ ਕਿੰਦਾ ਸਰਪੰਚ , ਮੈਡਮ ਰਜਨੀ , ਬਲਾਨ ਸੁਨਾਮ , ਵਿਕਰਾਂਤ ਚੱਠਾ , ਸਮਸੇਰ ਸਿੰਘ ਕੰਧਾਰਗੜ• ਛੰਨਾਂ , ਦਰਸਨ ਕਾਲਾਝਾੜ ਪ੍ਰਧਾਨ ਯੂਥ ਕਾਂਗਰਸ ਹਲਕਾ ਪ੍ਰਧਾਨ ਸੰਗਰੂਰ ਅਤੇ ਹਿਮਾਂਸੂ ਧੂਰੀ ਆਦਿ ਵੀ ਹਾਜ਼ਰ ਸਨ ।

ਫੋਟੋ ਕੈਪਸਨ  ਯੂਥ ਕਾਂਗਰਸ ਦੇ ਆਗੂ ਮੀਟਿੰਗ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ

 

Please Click here for Share This News

Leave a Reply

Your email address will not be published. Required fields are marked *