best platform for news and views

ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਖਰਚ ਕਰਨ ਹਿੱਤ ਖੁਲਵਾਏ ਜਾਣ ਵਾਲੇ ਵੱਖਰੇ ਖਾਤੇ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਵਿਸਥਾਰਤ ਹਦਾਇਤਾਂ ਜਾਰੀ

Please Click here for Share This News

ਚੰਡੀਗੜ੍ਹ, 30 ਮਾਰਚ: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਖਰਚ ਕਰਨ ਹਿੱਤ ਖੁਲਵਾਏ ਜਾਣ ਵਾਲੇ ਵੱਖਰੇ ਖਾਤੇ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ. ਰਾਜੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਕੀਤੇ ਜਾਣ ਵਾਲੇ ਖਰਚ ਦੀ ਸਹੀ ਨਿਗਰਾਨੀ ਨੂੰ ਯਕੀਨੀ ਅਤੇ ਸੁਵਿਧਾਜਨਕ ਬਨਾਉਣ ਲਈ ਵੱਖਰਾ ਖਾਤਾ ਖੁਲਵਾਣਾ ਜ਼ਰੂਰੀ ਹੈ। ਇਹ ਖ਼ਾਤਾ ਕੀਸੇ ਵੀ ਸਮੇ ਜਾਂ ਘੱਟੋ ਘੱਟ ਉਮੀਦਵਾਰ ਵੱਲੋਂ ਜਿਸ ਮਿਤੀ ਨੂੰਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਣਾ ਹੈ ਉਸ ਮਿਤੀ ਤੋਂ ਇਕ ਦਿਨ ਪਹਿਲਾਂ ਇਹ ਖਾਤਾ ਖੋਲਣਾ ਜ਼ਰੂਰੀ ਹੈ। ਖੁਲਵਾਏੇ ਗਏ ਖਾਤੇ ਦਾ ਨੰ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਰੂਪ ਵਿੱਚ ਦੇਣਾ ਹੋਵੇਗਾ।

ਡਾ. ਰਾਜੂ ਨੇ ਦੱਸਿਆ ਕਿ ਉਮੀਦਵਾਰ ਵੱਲੋਂ ਚੋਣ ਖਰਚਿਆਂ ਸਬੰਧੀ ਖੁਲਵਾਏ ਗਏ ਖਾਤੇ ਰਾਹੀਂ ਹੀ ਸਾਰੇ ਚੋਣ ਨਾਲ ਸਬੰਧਤ ਖਰਚ ਕੀਤੇ ਜਾਣੇ ਹਨ।ਜਿਨ੍ਹੀ ਵੀ ਰਾਸ਼ੀ ਚੋਣ ਪ੍ਰਚਾਰ ਉੱਤੇ ਖਰਚ ਕੀਤੀ ਜਾਣੀ ਹੈ ਉਹ ਇਸ ਖਾਤੇ ਵਿੱਚ ਜਮ੍ਹਾ ਕਰਵਾਈ ਜਾਣੀ ਹੈ ਭਾਵੇਂ ਉਸ ਰਾਸ਼ੀ ਦੀ ਫੰਡਿੰਗ ਸਰੋਤ ਕੋਈ ਵੀ ਹੋਵੇ।ਭਾਵੇਂ ਇਹ ਰਾਸ਼ੀ ਉਨ੍ਹਾਂ ਦੇ ਆਪਣੇ ਹੀ ਸਰੋਤ ਤੋਂ ਹੋਵੇ।ਚੋਣ ਨਤੀਜੀਆਂ ਦੇ ਐਲਾਨ ਉਪਰੰਤ ਉਕਤ ਖਾਤੇ ਦੀ ਸਟੇਟਮੈਂਟ ਸਮੇਤ ਖਰਚੀਆਂ ਦੀ ਸਟੇਟਮੈਂਟ ਸਹਿਤ ਜ਼ਿਲ੍ਹਾ ਚੋਣ ਅਫ਼ਸਰ ਕੋਲ ਜ਼ਮਾ ਕਰਵਾਉਣਗੇ। ਜੇਕਰ ਉਮੀਦਵਾਰ ਚੋਣ ਖਰਚਿਆਂ ਲਈ ਵੱਖਰਾ ਬੈਂਕ ਖਾਤਾ ਨਹੀਂ ਖੁਲਵਾਉਂਦਾ ਅਤੇ ਆਪਣੇ ਬੈਂਕ ਖਾਤੇ ਨੰਬਰ ਬਾਰੇ ਸੂਚਿਤ ਨਹੀ ਕਰਦਾ ਤਾਂ ਰਿਟਰਨਿੰਗ ਅਫ਼ਸਰ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਇਹੋ ਜਿਹੇ ਸਾਰੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰੇਗਾ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਬੈਂਕ ਖਾਤਾ ਜਾਂ ਤਾਂ ਉਮੀਦਵਾਰ ਦੇ ਨਾਮ ਤੇ ਖੋਲ੍ਹਿਆ ਜਾਵੇਗਾ ਜਾਂ ਫਿਰ ਉਸਦੇ ਚੋਣ ਏਜੰਟ ਜੋ ਕਿ ਚੋਣ ਖਰਚੇ ਸਬੰਧੀ ਲਗਾਇਆ ਗਿਆ ਹੈ ਦੇ ਨਾਲ ਸਾਂਝੇ ਰੂਪ ਵਿੱਚ ਖੋਲ੍ਹਿਆ ਜਾਵੇਗਾ।ਇਹ ਖਾਤਾ ਉਮੀਦਵਾਰ ਦੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਦੇ ਨਾਲ ਸਾਂਝੇ ਰੂਪ ਵਿੱਚ ਨਹੀਂ ਖੋਲ੍ਹਿਆ ਜਾਵੇਗਾ ਜੇਕਰ ਉਹ ਉਮੀਦਵਾਰ ਦਾ ਇਲੈਕਸ਼ਨ ਏਜੰਟ ਨਹੀ ਹੈ ਬੈਂਕ ਖਾਤਾ ਸੂਬੇ ਦੀ ਕਿਸੇ ਵੀ ਬਰਾਂਚ ਅਤੇ ਕਿਸੇ ਵੀ ਬੈਂਕ ਸਮੇਤ ਕੋ-ਅਪਰੇਟਿਵ ਬੈਂਕ ਸਮੇਤ ਡਾਕਖਾਨ੍ਹਿਆਂ ਵਿੱਚ ਖੋਲ੍ਹਿਆ ਜਾ ਸਕਦਾ ਹੈ। ਉਮੀਦਵਾਰ ਦਾ ਪਹਿਲਾਂ ਤੋਂ ਚੱਲ ਰਿਹਾ ਖਾਤਾ ਚੋਣ ਖਰਚਿਆਂ ਲਈ ਨਹੀਂ ਬਰਤਿਆ ਜਾ ਸਕਦਾ ਕਿਉਂਕਿ ਚੋਣ ਖਰਚਿਆਂ ਲਈ ਵੱਖਰਾ ਬੈਂਕ ਖਾਤਾ ਹੀ ਹੋਣ ਚਾਹੀਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਜ਼ਿਲ੍ਹੇ ਦੇ ਸਾਰੇ ਬੈਂਕਾਂ ਅਤੇ ਡਾਕਖਾਨ੍ਹਿਆਂ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਕਿ ਚੋਣ ਖਰਚਿਆਂ ਸਬੰਧੀ ਖੋਲ੍ਹੇ ਜਾਣ ਵਾਲੇ ਖਾਤਿਆਂ ਨੂੰ ਖੋਲ੍ਹਣ ਲਈ ਵੱਖਰੇ ਵਿਸ਼ੇਸ਼ ਕਾਉਂਟਰ ਸਥਾਪਤ ਕਰਨਗੇ। ਇਸਦੇ ਨਾਲ ਹੀ ਬੈਂਕ ਇਹ ਵੀ ਯਕੀਨੀ ਬਨਾਉਣਗੇ ਕਿ ਚੋਣ ਖਰਚਿਆਂ ਸਬੰਧੀ ਖੁਲਵਾਏ ਗਏ ਹਨ ਉਨ੍ਹਾਂ ਵਿੱਚ ਪੈਸੇ ਜ਼ਮ੍ਹਾ ਕਰਵਾਉਣ ਜਾਂ ਕਢਵਾਉਣ ਸਬੰਧੀ ਕਾਰਵਾਈ ਨੂੰ ਵੀ ਪਹਿਲ ਦੇਣ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤ ਨੰਬਰ 761 ਸਾਲ 2011 ਰਾਹੀਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਚੋਣ ਪ੍ਰਚਾਰ ਤੇ ਖਰਚ ਹੋਈ ਰਾਸ਼ੀ ਦੀ ਅਦਾਇਗੀ ਚੋਣ ਖਰਚਿਆਂ ਲਈ ਖੋਲੇ ਗਏ ਖਾਤੇ ਵਿੱਚੋਂ ਅਕਾਊਂਟ ਪੇਅ ਚੈੱਕ ਰਾਹੀਂ ਕੀਤੀ ਜਾਣੀ ਹੈ। ਜੇਕਰ ਚੋਣ ਪ੍ਰਚਾਰ ਦੇ ਪੂਰੇ ਸਮੇਂ ਦੌਰਾਨ ਕਿਸੇ ਅਜਿਹੇ ਗਤੀਵਿਧੀ ਦਾ ਖਰਚ ਕੁੱਲ 10 ਹਜ਼ਾਰ ਬਣਦਾ ਹੈ ਤਾਂ ਉਸਦੀ ਅਦਾਇਗੀ ਨਕਦ ਕੀਤੀ ਜਾ ਸਕਦੀ ਹੈ। ਉਹ ਵੀ ਖਾਤੇ ਵਿੱਚੋਂ ਨਕਦੀ ਕਢਵਾ ਕੇ। ਇਸ ਤੋਂ ਇਲਾਵਾ ਹੋਰ ਕੋਈ ਵੀ ਅਦਾਇਗੀ ਅਕਾਊਂਟ ਪੇਅ ਚੈੱਕ ਤੋਂ ਬਗੈਂਰ ਨਹੀਂ ਕੀਤੀ ਜਾ ਸਕਦੀ। ਚੋਣ ਪ੍ਰਚਾਰ ਲਈ ਖਰਚ ਕੀਤੀ ਜਾਣ ਵਾਲੀ ਸਾਰੀ ਰਾਸ਼ੀ ਉਮੀਦਵਾਰ ਵੱਲੋਂ ਚੋਣਾਂ ਸਬੰਧੀ ਖੁਲਵਾਏ ਗਏ ਵਿਸ਼ੇਸ਼ ਖਾਤੇ ਵਿੱਚ ਹੀ ਜ਼ਮ੍ਹਾਂ ਕਰਵਾਈ ਜਾਣੀ ਹੈ ਅਤੇ ਇਸ ਵਿਚੋਂ ਹੀ ਖਰਚ ਕੀਤੀ ਜਾਣੀ ਹੈ। ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਉਮੀਦਵਾਰ ਚੋਣ ਪ੍ਰਚਾਰ ਤੇ ਖਰਚ ਕੀਤੀ ਜਾਣ ਵਾਲੀ ਰਾਸ਼ੀ ਲਈ ਵੱਖਰਾ ਖਾਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਨਹੀਂ ਖੁਲਵਾਉਂਦਾ ਤਾਂ ਇਸ ਨੂੰ ਇਹ ਮੰਨਿਆ ਜਾਵੇਗਾ ਕਿ ਉਮੀਦਵਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਚੋਣ ਖਰਚ ਦਾ ਹਿਸਾਬ-ਕਿਤਾਬ ਨਹੀਂ ਰੱਖਿਆ ਗਿਆ।

ਡਾ. ਰਾਜੂ ਨੇ ਕਿਹਾ ਕਿ ਕਮਿਸ਼ਨ ਨੇ ਪਾਰਦਰਸ਼ਤਾ ਅਤੇ ਜਵਾਬ ਦੇਹੀ ਨੂੰ ਯਕੀਨੀ ਬਣਾਉਣ ਲਈ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਦਾਨ ਜਾਂ ਕਰਜ਼ ਉਮੀਦਵਾਰ ਵੱਲੋਂ ਨਕਦੀ ਰੂਪ ਵਿੱਚ ਨਹੀਂ ਲਿਆ ਜਾਵੇਗਾ। ਇੱਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਚੋਣ ਅਮਲ ਦੌਰਾਨ 10 ਹਜ਼ਾਰ ਜਾਂ ਇਸ ਤੋਂ ਵੱਧ ਦੀ ਰਕਮ ਕਿਸੇ ਇੱਥ ਵਿਅਕਤੀ ਜਾਂ ਸੰਸਥਾ ਤੋਂ ਦਾਨ ਜਾਂ ਕਰਜ਼ ਦੇ ਤੌਰ ਤੇ ਨਕਦ ਨਹੀਂ ਲਵੇਗਾ ਸਗੋਂ ਅਕਾਊਂਟ ਪੇਅ ਚੈੱਕ ਜਾਂ ਡਰਾਫਟ ਰਾਹੀਂ ਹੀ ਲੈ ਸਕਦਾ ਹੈ। ਜਿਸ ਸਬੰਧੀ ਉਮੀਦਵਾਰ ਨੂੰ ਦਾਨ ਜਾਂ ਕਰਜ਼ ਦੇਣ ਵਾਲੇ ਵਿਅਕਤੀ ਜਾਂ ਸੰਸਥਾ ਦਾ ਪੂਰਾ ਵੇਰਵਾ ਦਿਨ ਪ੍ਰਤੀ ਦਿਨ ਕੀਤੇ ਜਾਣ ਵਾਲੇ ਚੋਣ ਖਰਚਿਆਂ/ਆਮਦਨ ਵਾਲੀ ਸੂਚੀ ਵਿੱਚ ਦਰਜ ਕੀਤਾ ਜਾਣਾ ਹੈ। ਜੋ ਕਿ ਬਾਅਦ ਵਿੱਚ ਚੋਣ ਖਰਚ ਸਬੰਧੀ ਸਟੇਟਮੈਂਟ ਜ਼ਮ੍ਹਾਂ ਕਰਵਾਉਣ ਵੇਲੇ ਨਾਲ ਲਗਾਈ ਜਾਣੀ ਹੈ।

Please Click here for Share This News

Leave a Reply

Your email address will not be published. Required fields are marked *