best platform for news and views

ਲੋਕ ਪੱਖੀ ਨੇਤਾ ਦੀ ਯਾਦ ਵਿੱਚ ਸਾਹਿੱਤਕ ਸਮਾਗਮ

Please Click here for Share This News

ਦਰਬਾਰਾ ਸਿੰਘ ਬਾਗ਼ੀ ਨੇ ਆਪਣੀਆਂ ਕਵਿਤਾਵਾਂ ਦੀ ਛਹਿਬਰ ਲਾਈ- ਹਰਚੰਦਪੁਰੀ

ਧੂਰੀ, 18 ਸਤੰਬਰ (ਮਹੇਸ਼ ਜਿੰਦਲ)- ਸਾਹਿੱਤ ਸਭਾ ਧੂਰੀ (ਰਜਿ:) ਵੱਲੋਂ ਸਥਾਨਕ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਉੱਘੇ ਸਮਾਜ ਸੇਵੀ, ਟਰੇਡ ਯੂਨੀਅਨ ਆਗੂ ਅਤੇ ਲੋਕ ਪੱਖੀ ਨੇਤਾ ਸ੍ਰ: ਰਣ ਸਿੰਘ ਐਮ.ਸੀ. ਦੀ ਯਾਦ ਵਿੱਚ ਸਾਹਿੱਤਕ ਸਮਾਗਮ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਸ੍ਰੀ ਪਵਨ ਹਰਚੰਦਪੁਰੀ, ਸੁਰਿੰਦਰ ਸਿੰਘ ਰਾਜਪੂਤ, ਗੁਲਜ਼ਾਰ ਸਿੰਘ ਸ਼ੌਕੀ ਅਤੇ  ਦਰਬਾਰਾ ਸਿੰਘ ਬਾਗੀ ਨੇ ਕੀਤੀ। ਸਭ ਤੋਂ ਪਹਿਲਾਂ ਪਵਨ ਹਰਚੰਦਪੁਰੀ ਨੇ ਸਾਰੇ ਲੇਖਕਾਂ ਨੂੰ ੨ਜੀ ਆਇਆ ਨੂੰ ਕਿਹਾ” ਅਤੇ ਫਿਰ ਰਣ ਸਿੰਘ ਐਮ.ਸੀ. ਦੇ ਸਮੁੱਚੇ ਕਾਰਜਾਂ ਬਾਰੇ ਚਾਨਣਾ ਪਾਇਆ। ਦਰਬਾਰਾ ਸਿੰਘ ਬਾਗ਼ੀ ਧਨੌਲਾ ਨਾਲ ਸਾਹਿੱਤਕਾਰਾਂ ਅਤੇ ਸਰੋਤਿਆਂ ਦੀ ਜਾਣ ਪਛਾਣ ਕਰਵਾਈ। ਇਸਤੋਂ ਉਪਰੰਤ ਗੌਰੀ ਲੰਕੇਸ਼ ਦੇ ਜੀਵਨ ਅਤੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਮੰਗ ਕੀਤੀ ਕਿ ਉਸਦੇ ਕਾਤਲਾਂ ਨੂੰ ਫੜ ਕੇ ਫਾਹੇ ਲਾਇਆ ਜਾਵੇ। ਇਸ ਮੌਕੇ ਹਜ਼ਾਰਾ ਸਿੰਘ ਰਮਤਾ, ਪ੍ਰਸਿੱਧ ਲੇਖਕ ਅਤੇ ਗਾਇਕ ਪੰਕਜ ਮਿਸ਼ਰਾ, ਰਣ ਸਿੰਘ ਐਮ.ਸੀ. ਅਤੇ ਗੌਰੀ ਲੰਕੇਸ਼ ਦੀ ਬੇਵੱਕਤੀ ਮੌਤ ’ਤੇ ਸ਼ਰਧਾ ਸੁਮਨ ਭੇਟ ਕੀਤੇ ਗਏ। ਸਮੇਂ ਦੇ ਸੱਚ ਨੂੰ ਵਿਅੰਗ ਵਿੱਚ ਬੰਨ ਕੇ ਕਾਵਿ ਰੂਪ ਪੇਸ਼ ਕਰਨਾ ਉਸਦੀ ਖਾਸ ਪ੍ਰਾਪਤੀ ਹੈ।

ਇਸਤੋਂ ਬਾਅਦ ਧਨੌਲਾ ਤੋਂ ਆਏ ਵਿਅੰਗ ਕਵੀ ਜੋ ਕਿ ਇਸ ਸਮਾਗਮ ਵਿੱਚ ਵਿਸ਼ੇਸ਼ ਕਵੀ ਸਨ, ਨੇ ਆਪਣੀਆਂ ਮੌਜੂਦਾ ਸਮੇਂ ਨਾਲ ਸਬੰਧਤ ਰਚਨਾਵਾਂ ਸੁਣਾ ਕੇ ਸਾਰਿਆਂ ਨੂੰ ਨਿਹਾਲ ਕੀਤਾ। ਉਨਾਂ ਦੀਆਂ ਰਚਨਾਵਾਂ ਅੰਦਰਲੀ ਸੰਖੇਪਤਾ, ਨਿਰੰਤਰਤਾ ਅਤੇ ਸਮੂਹਿਕਤਾ ਨੇ ਉਸਦੇ ਕਾਵਿ ਨੂੰ ਵੱਖਰਾ ਹੀ ਰੰਗ ਚਾੜਿਆ। ਸਰੋਤਿਆਂ ਵੱਲੋਂ ਉਸਦੀਆਂ ਰਚਨਾਵਾਂ ਨੂੰ ਵਾਰ-ਵਾਰ ਸੁਣਿਆ  ਗਿਆ ਅਤੇ ਇਸ ਬੇਬਾਕ ਕਵੀ ਨੂੰ ਭਰਵੀਂ ਦਾਦ ਵੀ ਦਿੱਤੀ।

ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਪਵਨ ਹਰਚੰਦਪੁਰੀ ਨੇ ਰਣ ਸਿੰਘ ਦੀ ਯਾਦ ਵਿੱਚ ਗਜਲ ਸੁਣਾ ਕੇ ਸਰਧਾਂਜਲੀ ਦਿੱਤੀ। ਗੁਲਜ਼ਾਰ ਸਿੰਘ ਸ਼ੌਕੀ ਨੇ 2ਗੁਰੂ ਪੰਥ ਦੇ ਝੰਡੇ” ਦਾ ਗੀਤ ਸੁਣਾਇਆ। ਗੁਰਜੀਤ ਸਿੰਘ ਜਹਾਂਗੀਰ ਨੇ ਪਿਆਰ ਦਾ ਗੀਤ ਆਪਣੀ ਮਧੁਰ ਅਵਾਜ਼ ਵਿੱਚ ਆਪਣਾ ਗਾਇਆ। ਭਰਗਾਨੰਦ ਲੌਂਗੋਵਾਲ ਨੇ ਗਜ਼ਲ ਤਿਰਨੰਮ ਵਿੱਚ ਪੇਸ਼ ਕੀਤੀ। ਸੱਤਪਾਲ ਪਰਾਸ਼ਰ ਅਤੇ ਅਮਰਜੀਤ ਸਿੰਘ ਅਮਨ ਨੇ ਆਪਣਾ ਦੋਗਾਣਾ ਸੁਣਾ ਕੇ ਰੰਗ ਬੰਨਿਆ। ਵੈਦ ਬੰਤ ਸਿੰਘ ਸਾਰੋਂ ਨੇ ਕਵੀਸ਼ਰੀ ਸੁਣਾਈ। ਗਿਆਨੀ ਰਾਮ ਲਾਲ ਰਾਜੋਮਾਜਰਾ ਨੇ ਚੁਟਕਲੇ ਸੁਣਾ ਕੇ ਢਿੱਡੀਂ ਪੀੜਾਂ ਪਾ ਦਿੱਤੀਆਂ। ਅਮਰ ਗਰਗ ਕਲਮਦਾਨ ਨੇ ਇੱਕ ਲੇਖ ਸਰੋਤਿਆਂ ਨਾਲ ਸਾਂਝਾ ਕੀਤਾ। ਸੁਰਿੰਦਰ ਸਿੰਘ ਨੇ ਆਪਣੀ ਕਹਾਣੀ ”ਅੱਤਵਾਦੀ” ਸੁਣਾਈ। ਕਰਤਾਰ ਸਿੰਘ ਠੁਲੀਵਾਲ ਨੇ ਗਜਲ, ਪੇਂਟਰ ਸੁਖਦੇਵ ਧੂਰੀ ਨੇ ਆਪਣਾ ਗੀਤ ਗਾ ਕੇ ਵਾਹ-ਵਾਹ ਖੱਟੀ। ਵਿਜੈ ਕੁਮਾਰ ਬਿੰਨੀ ਗਰਗ ਨੇ ਵਿਚਾਰ ਪੇਸ਼ ਕੀਤੇ। ਸੁਰਜੀਤ ਸਿੰਘ ਰਾਜੋਮਾਜਰਾ ਅਤੇ ਸੰਤ ਸਿੰਘ ਬੀਹਲਾ ਨੇ ਆਪਣੀਆਂ ਮਿੱਠੀਆਂ ਅਵਾਜ਼ਾਂ ਵਿੱਚ ਗੀਤ ਸੁਣਾਏ। ਪ੍ਰਸ਼ੋਤਮ ਭਾਰਦਵਾਜ਼ ਨੇ ਆਪਣੀ ਨਵੀਂ ਕਵਿਤਾ ”ਬਾਪ” ਸਰੋਤਿਆਂ ਨਾਲ ਸਾਂਝੀ ਕੀਤੀ। ਕਾਮਰੇਡ ਬਲਦੇਵ ਸਿੰਘ ਧਾਂਦਰਾ ਨੇ ਉੱਚੀ ਅਵਾਜ਼ ਵਿੱਚ ਮਿਰਜਾ ਸੁਣਾਇਆ ਅਤੇ ਪੁਰਾਤਨ ਗਾਇਕੀ ਦੀ ਯਾਦ ਕਰਵਾ ਦਿੱਤੀ। ਅਸ਼ੋਕ ਭੰਡਾਰੀ ਅਤੇ ਸੂਬੇਦਾਰ ਮੇਜਰ ਦਰਸ਼ਨ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅਸ਼ੋਕ ਭੰਡਾਰੀ ਨੇ ਇਸ ਸਮੇਂ ਆਪਣੀ ਨਵੀਂ ਫ਼ਰਮ ਸ਼ੁਰੂ ਕਰਨ ਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਊਪਰੰਤ ਭਰਗਾਨੰਦ ਲੌਂਗੋਵਾਲ ਨੇ ਆਪਣੇ ਲੇਖਕਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਗੁਲਜ਼ਾਰ ਸਿੰਘ ਸ਼ੌਂਕੀ ਨੇ ਕੀਤਾ ।

 

 

 

Please Click here for Share This News

Leave a Reply

Your email address will not be published. Required fields are marked *