best platform for news and views

ਲੋਕ ਖਡੂਰ ਸਾਹਿਬ ਤੋਂ ਅਕਾਲੀ ਦਲ ਦਾ ਤੰਬੂ ਉਖਾੜਨ ਲਈ ਕਾਹਲੇ……ਡਿੰਪਾ

Please Click here for Share This News
 • ਰਾਜਨ ਮਾਨ
  ਅੰਮ੍ਰਿਤਸਰ, 22  ਅਪਰੈਲ
  ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਜਸਬੀਰ ਸਿੰਘ ਡਿੰਪਾ ਨੇ ਕਿਹਾ ਹੈ ਕਿ ਹਲਕੇ ਦੇ ਲੋਕ  ਅਕਾਲੀਦਲਦਾ ਤੰਬੂ ਉਖਾੜਨ ਲਈ ਕਾਹਲੇ ਹਨ ਅਤੇ ਉਹ ਸਿਰਫ ਵੋਟਾਂ ਵਾਲੇ ਦਿਨ ਦਾ ਇੰਤਜ਼ਾਰ ਕਰ ਰਹੇ ਹਨ। ੳਹਨਾਂ ਕਿਹਾ ਕਿ ਪੰਥ ਦਾ ਘਾਣ ਕਰਨ ਵਾਲੇ ਬਾਦਲਾਂ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇਅਤੇ ਗੁਰੂ ਦਾ ਨਿਰਾਦਰ ਕਰਨ ਵਾਲੇ ਅਕਾਲੀਆਂ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ ।
  ਸ਼੍ਰੀ ਡਿੰਪਾ ਨੇ ਹਲਕੇ ਵਿੱਚ ਆਪਣਾ ਚੋਣ ਪ੍ਰਚਾਰ ਹੋਰ ਤੇਜ਼ ਕਰਦਿਆਂ ਅੱਜ ਹਲਕੇ ਵਿੱਚ ਦਰਜਨਾਂ ਰੈਲੀਆਂ ਕੀਤੀਆਂ। ਹਲਕੇਵਿੱਚ ਵੱਖਵੱਖ  ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਡਿੰਪਾ ਨੇ ਕਿਹਾ ਕਿ ਲੋਕਾਂ ਵਲੋਂ ਮਿਲ ਰਹੇ ਵੱਡੇ ਹੁੰਗਾਰੇ ਨੇ ਅਕਾਲੀਆਂ ਦੇ ਪਸੀਨੇ ਛੁਡਾ ਦਿੱਤੇ ਹਨ ਅਤੇ ਉਹ ਹੁਣ ਸਿਰਫ ਆਪਣੀ ਜਮਾਨਤ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ। ਉਹਨਾਂ ਕਿਹਾ ਕਿ ਅੱਜ  ਪੰਥ ਦੇ ਨਾਮ ਤੇ ਲੋਕਾਂ ਨੂੰ ਲੁੱਟਣ ਵਾਲੇ ਅਕਾਲੀਆਂ ਦਾ ਪਰਦਾਫਾਸ਼ ਹੋ ਚੁੱਕਾਹੈ।  ਉਹਨਾਂ ਕਿਹਾ ਕਿ ਅਕਾਲੀ ਦਲ ਦੀ ਇਹ ਹਾਲਤ ਹੋ ਗਈ ਹੈ  ਕਿ ਉਹਨਾਂ ਨੂੰ ਉਮੀਦਵਾਰ ਹੀ ਹਲਕਿਆਂ ਵਿਚੋਂ ਨਹੀਂ ਮਿਲ ਰਹੇ ਅਦੇ ਇੱਧਰੋਂ ਉਧਰੋਂ ਫੜਕੇ ਆਪਣਾ ਬੁੱਤਾ ਸਾਰ ਰਹੇ ਹਨ। ਬੀਬੀ ਜਗੀਰ ਕੌਰ ਤੇ ਵਿਅੰਗ ਕੱਸਦਿਆਂ ਉਹਨਾਂ ਕਿਹਾ ਕਿ ਜਿਹੜੀ ਆਪਣੇ ਪਰਿਵਾਰ ਦੀ ਹੀ ਨਹੀਂ ਹੋ ਸਕੀ ਉਹ ਤੁਹਾਡੀ ਕੀ ਹੋ ਸਕਦੀ ਹੈ। ਉਹਨਾਂ ਕਿਹਾ ਪਕ ਗੁਰੂ ਕੀ ਗੋਲਕਾਂ ਨੂੰ ਸੰਣ ਲਉਣ ਵਾਲੇ ਇਹਨਾਂ ਮਸੰਦਾਂ ਨੂੰ ਖਦੇੜਣ ਦਾ ਵਕਤ ਆ ਗਿਆ ਹੈ। ਉਹਨਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਹਨਾ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾ ਦਿੱਤਾ ਹੈ ਅਤੇ ਹੁਣ ਲੋਕ ਸਭਾ ਵਿੱਚ ਸਬਕ ਸਿਖਾ ਕੇ ਸਿਆਸਤ ਵਿਚੋਂ ਬਾਹਰ ਕਰਨ ਲਈ ਲੋਕ ਕਾਹਲੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਅਤੇ ਨਿਰਦੋਸ਼ਾਂ ਨੂੰ ਮਰਵਾਉਣ ਵਾਲੇ ਪੁਲੀਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਹਨ ਜਿਸ ਕਰਕੇ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।
  ਉਹਨਾਂ ਕਿਹਾ ਕਿ ਪੰਥ ਦੇ ਨਾਂ ’ਤੇ ਵੋਟਾਂ ਮੰਗਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਚਾਰ ਸਿੱਖ ਨੌਜਵਾਨਾਂ ਦੀ ਸ਼ਹੀਦੀ ਨਾਲ ਕੋਈ ਸਰੋਕਾਰ ਨਹੀਂ ਹੈ। ਉਹ ਤਾਂ ਉਨ੍ਹਾਂ ਪੰਥਕ ਮੁੱਦਿਆਂ ਨੂੰ ਉਭਾਰਦੇ ਹਨ ਜਿਨ੍ਹਾਂ ’ਤੇ ਉਹ ਅਸਾਨੀ ਨਾਲ ਰਾਜਨੀਤਕ ਰੋਟੀਆਂ ਸੇਕ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਵਿਚ ਮੋਦੀ ਸਰਕਾਰ ਦੀਆਂ ਨੀਤੀਆਂ ਹੀ ਉਸ ਨੂੰ ਚੱਲਦਾ ਕਰਨ ਵਿਚ ਸਹਾਈ ਹੋਣਗੀਆਂ। ਲੋਕ ਨਾ ਤਾਂ ਨੋਟਬੰਦੀ ਨੂੰ ਭੁੱਲੇ ਹਨ ਤੇ ਨਾ ਹੀ ਜੀਐਸਟੀ ਦੇ ਸ਼ਿਕੰਜੇ ਵਿਚ ਫਸੇ ਵਪਾਰੀ ਭੁੱਲੇ ਹਨ ਕਿ ਕਿਵੇਂ ਇਨ੍ਹਾਂ ਦੋਵਾਂ ਗੱਲਾਂ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਠੱਪ ਕਰ ਦਿੱਤੀ ਸੀ ਤੇ ਨੋਟਬੰਦੀ ਵਿਚ ਜਿਹੜੇ 100 ਵਿਅਕਤੀਆਂ ਦੀਆਂ ਜਾਨਾਂ ਗਈਆਂ ਸਨ ਉਨ੍ਹਾਂ ਦੇ ਪਰਿਵਾਰ ਅਜੇ ਤੱਕ ਉਸ ਦਰਦ ਵਿਚੋਂ ਨਹੀਂ ਉਭਰੇ।
  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਰਗੇ ਸਰਮਾਏਦਾਰ ਮੁਲਕਾਂ, ਭਾਰਤ ਦੇ ਵੱਡੇ ਸਨਅਤਕਾਰਾਂ ਅਤੇ ਭ੍ਰਿਸ਼ਟ ਸਰਮਾਏਦਾਰਾਂ ਨਾਲ ਮਿਲ ਕੇ ਦੇਸ਼ ਦੇ ਕੀਮਤੀ ਖ਼ਜ਼ਾਨੇ ਨੂੰ ਡੋਬ ਦਿੱਤਾ ਹੈ। ਮੋਦੀ ਸਰਕਾਰ ਦੀ ਨਾ ਸਮਝੀ ਕਾਰਨ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਡੁੱਬ ਚੁੱਕੀ ਹੈ। ਨੋਟਬੰਦੀ ਅਤੇ ਫ਼ਿਰਕਾਪ੍ਰਸਤੀ ਨੇ ਦੇਸ਼ ਦਾ ਸਮਾਜਿਕ ਅਤੇ ਆਰਥਿਕ ਤੌਰ ’ਤੇ ਬਹੁਤ ਨੁਕਸਾਨ ਕੀਤਾ ਹੈ। ਅਰਥਹੀਣ ਆਰਥਿਕ ਨੀਤੀਆਂ ਕਾਰਨ ਭਾਰਤੀ ਅਰਥਚਾਰਾ ਬੁਰੀ ਤਰ੍ਹਾਂ ਡਗਮਗਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ 65 ਫ਼ੀਸਦੀ ਕਿਸਾਨ ਪਰਿਵਾਰਾਂ ਨੂੰ ਮੋਦੀ ਸਰਕਾਰ ਨੇ ਕੰਗਾਲ ਕਰ ਦਿੱਤਾ ਹੈ। ਗੰਨਾ ਕਾਸ਼ਤਕਾਰਾਂ ਦੀ 20 ਹਜ਼ਾਰ ਕਰੋੜ ਤੋਂ ਵਧ ਰਾਸ਼ੀ ਸਰਕਾਰ ਵੱਲ ਬਕਾਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਦਸ ਸਾਲ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਅਤੇ ਜਿਨ੍ਹਾਂ ’ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਨਿਰਦੋਸ਼ ਸਿੱਖਾਂ ਨੂੰ ਕਤਲ ਕਰਨ ਵਰਗੇ ਗੰਭੀਰ ਦੋਸ਼ ਲੱਗੇ ਉਹ ਮੁੜ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੇ ਹਨ।
Please Click here for Share This News

Leave a Reply

Your email address will not be published. Required fields are marked *