best platform for news and views

ਲੋਕ ਇਨਸਾਫ ਪਾਰਟੀ ਯੂਥ ਧੂਰੀ ਵੱਲੋ ਪਾਰਟੀ ਦੀ ਮਜਬੂਤੀ ਲਈ ਕੀਤੀ ਅਹਿਮ ਮੀਟਿੰਗ 

Please Click here for Share This News

ਧੂਰੀ,30 ਮਈ (ਮਹੇਸ਼ ਜਿੰਦਲ) ਅੱਜ ਧੂਰੀ ਵਿਖੇ ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਧੂਰੀ ਦੀ ਮੀਟਿੰਗ ਮਾਲਵਾ ਜੋਨ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਧੂਰੀ ਹਲਕੇ ਦੀ ਯੂਥ ਟੀਮ ਮੋਜੂਦ ਰਹੀ। ਸ੍ਰ. ਰਿਖੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਮੀਟਿੰਗ ਦਾ ਮੁੱਖ ਮਕਸਦ ਪਾਰਟੀ ਦੀ ਮੋਜੂਦਗੀ ਨੂੰ ਗਰਾਂਊਡ ਲੈਵਲ ਤੱਕ ਮਜਬੂਤ ਕਰਨਾ ਤੇ ਪਾਰਟੀ ਦੇ ਬੂਥ ਲੈਵਲ ਨੂੰ ਕਿਵੇ ਮਜਬੂਤ ਕੀਤਾ ਜਾਵੇ ਤੇ ਪਾਰਟੀ ਪ੍ਰਧਾਨ ਬੈਂਸ ਦੇ ਕੀਤੇ ਕੰਮਾਂ ਤੇ ਪੰਜਾਬ ਪ੍ਰਤੀ ਓੁਨ•ਾਂ ਦੀ ਸੋਚ ਨੂੰ ਕਿਵੇ ਘਰ-ਘਰ ਤੱਕ ਪਹੁੰਚਾਇਆ ਜਾਵੇ ਅਤੇ ਸੂਬੇ ਦੀ ਦਿਨੋਂ-ਦਿਨ ਖਤਮ ਹੁੰਦੀ ਜਾ ਰਹੀ ਕਨੂੰਨ ਵਿਵਸਥਾ ਤੇ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇ ਰਿਖੀ ਨੇ ਕਿਹਾ ਕਿ ਸਾਡੀ ਯੂਥ ਟੀਮ ਹੁਣ ਇਹ ਟੀਚਾ ਲੈ ਕੇ ਚੱਲੀ ਹੈ ਕਿ ਆਉਣ ਵਾਲੇ ਛੇ ਮਹੀਨੇ ਵਿੱਚ ਪਾਰਟੀ ਦਾ ਬੂਥ ਹਰ ਪਿੰਡ,ਹਰ ਸਹਿਰ ਤੇ ਹਰ ਵਾਰਡ ਤੱਕ ਮਜਬੂਤ ਕੀਤਾ ਜਾਵੇਗਾ। ਉਨ•ਾ ਕਿਹਾ ਸਾਡਾ ਬੂਥ ਸਭ ਤੋਂ ਮਜਬੂਤ ਦੇ ਨਾਅਰੇ ਤਹਿ ਸਾਰੇ ਪ੍ਰਧਾਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਮਿੱਥੇ ਸਮੇਂ ਵਿੱਚ ਸਾਰਿਆਂ ਨੇ ਰਲ ਕੇ ਪਾਰਟੀ ਨੂੰ ਬੂਥ ਲੈਵਲ ਤੇ ਮਜਬੂਤ ਕਰਨਾ ਹੈ ਅਤੇ ਬੈਂਸ ਦੀ ਸੋਚ ਨੂੰ ਘਰ-ਘਰ ਪਹੁੰਚਾਉਣਾ ਹੈ । ਓੁਨ•ਾਂ ਦੱਸਿਆ ਕਿ ਹਲਕਾ ਧੂਰੀ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਜਲਦੀ ਹੀ ਧੂਰੀ ਵਿਖੇ ਲੋਕ ਇਨਸਾਫ ਪਾਰਟੀ ਦਾ ਦਫਤਰ ਖੋਲਿਆ ਜਾ ਰਿਹਾ ਹੈ। ਇਸ ਮੌਕੇ ਪਾਰਟੀ ਦੇ ਅਹੁੱਦੇਦਾਰ ਸੇਵਕ ਗਿੱਲ,ਸਤਵੀਰ ਸਿੰਘ ਧੰਦੀਵਾਲ,ਮਨਪ੍ਰੀਤ ਸਿੰਘ ਸੋਪਾਲ,ਅਮਨ ਕਲੇਰ,ਸੰਜੀਵ ਕੁਮਾਰ ਬਾਂਸਲ,ਹਰਪ੍ਰੀਤ ਸਿੰਘ ਸਿੱਧੂ, ਸੰਜੀਵ ਕੁਮਾਰ ਸੁਨਾਮ,ਜਗਜੀਵਨ ਸਿੰਘ ਸਾਰੋ,ਨਾਇਬ ਸਿੰਘ ਧੰਦੀਵਾਲ ਹਾਜਰ ਸਨ ।

Please Click here for Share This News

Leave a Reply

Your email address will not be published. Required fields are marked *