ਫਿਰੋਜ਼ਪੁਰ 26 ਨਵੰਬਰ ( ਕੰਵਰਜੀਤ ਸਿੰਘ ਸੰਧੂ ਸਤਬੀਰ ਸਿੰਘ ਬਰਾੜ ) ਲੋਕਾਂ ਦੀ ਸਮੱਸਿਆ ਦਾ ਨਿਪਟਾਰਾ ਕਰਨ ਦੇ ਲਈ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਇੱਕ ਨਵੀਂ ਪਹਿਲ ਕਰਦੇ ਹੋਏ ਸ਼ਿਕਾਇਤ ਲੈ ਕੇ ਆਏ ਲੋਕਾਂ ਦੇ ਨਾਲ ਉਨ੍ਹਾਂ ਦੇ ਇਲਾਕੇ ਵਿੱਚ ਪਹੁੰਚੇ ਤੇ ਉਥੇ ਪਹੁੰਚੇ ਕੇ ਸਮੱਸਿਆ ਦਾ ਹੱਲ ਕੀਤਾ।
ਹਾਊਸਿੰਗ ਬੋਰਡ ਕਾਲੋਨੀ ਦੇ ਰਹਿਣ ਵਾਲੇ ਧਰਮਪਾਲ, ਰਾਜੀਵ ਸ਼ੂਦ, ਲਕਸ਼ਮਣ ਦਾਸ ਮੁਹੱਲੇ ਦੇ ਲੋਕਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲਣ ਪਹੁੰਚੇ ਸਨ। ਲੋਕ ਆਪਣੇ ਨਾਲ ਦੂਸ਼ਿਤ ਪਾਣੀ ਦੀ ਬੋਤਲ ਵੀ ਭਰ ਕੇ ਆਏ ਸਨ, ਜਿਸ ਨੁੰ ਦੇਖਣ ਦੇ ਬਾਅਦ ਡਿਪਟੀ ਕਮਿਬਨਰ ਉਨ੍ਹਾਂ ਦੇ ਨਾਲ ਕਾਲੋਨੀ ਪਹੁੰਚੇ। ਇੱਥੇ ਡਿਪਟੀ ਕਮਿਸ਼ਨਰ ਨੇ ਵਾਟਰ ਸਪਲਾਈ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾਇਆ ਅਤੇ ਲੋਕਾਂ ਦੀ ਸਮੱਸਿਆ ਦੱਸੀ। ਵਿਭਾਗ ਦੇ ਟੈਕਨੀਕਲ ਵਿੰਗ ਦੇ ਅਫਸਰਜ਼ ਨੇ ਪੜਤਾਲ ਦੇ ਬਾਅਦ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮੇਨ ਲਾਈਨ ਵਿੱਚ ਕੋਈ ਫਾਲਟ ਨਹੀਂ ਹੈ, ਲੋਕਾਂ ਦੇ ਘਰਾਂ ਨੂੰ ਜਾਣ ਵਾਲੀ ਵਾਟਰ ਸਪਲਾਈ ਦੀ ਜੋ ਪਾਈਪ ਹੈ, ਉਹ ਬਹੁਤ ਪੁਰਾਣੀ ਹੈ ਖਰਾਬ ਹੋ ਚੁੱਕੀ ਹੈ। ਇਸ ਕਰਕੇ ਪਾਣੀ ਵਿੱਚ ਬਦਬੂ ਆ ਰਹੀ ਹੈ। ਲੋਕਾਂ ਨੂੰ ਆਪਣੀ ਪਾਈਪ ਦੀ ਬਦਲੀ ਕਰਵਾਉਣੀ ਹੋਵੇਗੀ, ਜਿਸ ਦੇ ਬਾਅਦ ਹੀ ਇਸ ਸਮੱਸਿਆ ਦਾ ਹੱਲ ਹੋਵੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਕਾਰਨ ਸਮਝਾਇਆ, ਜਿਸ ਦੇ ਬਾਅਦ ਲੋਕਾਂ ਨੇ ਕਿਹਾ ਕਿ ਉਹ ਆਪਣੇ ਘਰਾਂ ਨੂੰ ਜਾਣ ਵਾਲੀ ਪੁਰਾਣੀ ਪਾਈਪਾਂ ਨੂੰ ਬਦਲ ਕੇ ਨਵੀਂ ਪਾਈਪਾਂ ਲਗਵਾਉਣ ਦਾ ਕੰਮ ਸ਼ੁਰੂ ਕਰਵਾਉਣਗੇ। ਡਿਪਟੀ ਕਮਿਬਨਰ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਾਰਾ ਕੰਮ ਆਪਣੀ ਨਿਗਰਾਨੀ ਵਿੱਚ ਕਰਵਾਉਣ ਦੇ ਲਈ ਕਿਹਾ ਤਾਂਕਿ ਕਿਸੀ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ। ਲੋਕਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਦਫਤਰ ਜਾਣ ਤੇ ਉਨ੍ਹਾਂ ਦੀ ਸਮੱਸਿਆ ਸੁਣ ਕੇ ਉਨ੍ਹਾਂ ਦੇ ਨਾਲ ਕਾਲੋਨੀ ਵਿੱਚ ਆਉਣਾ ਇੱਕ ਵੱਡੀ ਗੱਲ ਹੈ।
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਚੰਦਰ ਗੈਂਦ ਪਹਿਲੇ ਤੋਂ ਹੀ ਪਬਲਿਕ ਡੀਸੀ ਦੇ ਤੌਰ ਤੇ ਮਸ਼ਹੂਰ ਹਨ ਅਤੇ ਇਸ ਤਰ੍ਹਾਂ ਦਫਤਰ ਪ੍ਰੇਸ਼ਾਨੀ ਲੈ ਕੇ ਆਉਣ ਵਾਲੇ ਲੋਕਾਂ ਦੇ ਨਾਲ ਜਾ ਕੇ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਇਸ ਤੱਥ ਨੂੰ ਸਹੀ ਸਾਬਤ ਕਰ ਦਿੱਤਾ ਹੈ। ਡਿਪਟੀ ਕਮਿਬਨਰ ਨੇ ਇਲਾਕੇ ਵਿੱਚ ਇੱਕ ਬੱਚੀ ਨਾਲ ਵੀ ਗੱਲਬਾਤ ਕੀਤੀ ਅਤੇ ਉਸਨੂੰ ਆਪਣੇ ਨਾਲ ਬਿਠਾਇਆ। ਬੱਚੀ ਤੋਂ ਉਸ ਦੀ ਪੜ੍ਹਾਈ-ਲਿਖਾਈ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕੀਤੀ ਅਤੇ ਉਹ ਵੱਡੀ ਹੋ ਕੇ ਕੀ ਬਣਨਾ ਚਾਹੁੰਦੀ ਹੈ, ਇਸ ਦੇ ਬਾਰੇ ਵਿੱਚ ਪੁੱਛਿਆ।