best platform for news and views

ਲੋਕਾਂ ਦੀ ਭਲਾਈ ਲਈ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਹਰਾਉਣਾ ਜਰੂਰੀ : ਕਾ. ਜਗਦੀਸ਼ ਰਾਏ

Please Click here for Share This News

ਮਾਛੀਵਾੜਾ ਸਾਹਿਬ, 14 ਮਈ (ਹਰਪ੍ਰੀਤ ਸਿੰਘ ਕੈਲੇ) – ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮਾਛੀਵਾੜਾ ਦੇ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਕਿਹਾ ਕਿ ਜਿਵੇਂ 2017 ਵਿਚ ਨਗਰ ਕੌਂਸਲ ਮਾਛੀਵਾੜਾ ਦੀਆਂ ਚੋਣਾਂ ਦੌਰਾਨ ਕਾਂਗਰਸੀਆਂ ਅਤੇ ਅਕਾਲੀਆਂ ਨੇ ਰਲ ਕੇ ਫਰੈਂਡਲੀ ਮੈਚ ਖੇਡਿਆ ਸੀ ਤੇ ਕੇਵਲ ਖਾਨਾਪੂਰਤੀ ਲਈ ਆਪਣੇ ਉਮੀਦਵਾਰ ਖੜੇ ਕੀਤੇ ਸਨ ਤੇ ਇਨ•ਾਂ ਲੋਕ ਸਭਾ ਚੋਣਾਂ ਵਿਚ ਵੀ ਉਹੀ ਮੈਚ ਦੋਬਾਰਾ ਖੇਡਿਆ ਜਾ ਰਿਹਾ ਹੈ। ਕਾਮਰੇਡ ਬੌਬੀ ਨੇ ਕਿਹਾ ਕਿ ਇਹ ਰਵਾਇਤੀ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਤੇ ਰਲ ਕੇ ਚੋਣਾਂ ਲੜ ਰਹੀਆਂ ਹਨ। ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਹਰਾਉਣਾ ਜਰੂਰੀ ਹੈ ਤਾਂ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਇਆ ਜਾ ਸਕੇ। ਉਨ•ਾਂ ਕਿਹਾ ਕਿ ਨਾ ਤਾਂ ਮੋਦੀ ਦਾ 15-15 ਲੱਖ ਲੋਕਾਂ ਦੇ ਖਾਤੇ ਵਿਚ ਆਇਆ ਤੇ ਨੋਟਬੰਦੀ ਨੇ ਸਾਰੇ ਰੁਜ਼ਗਾਰ ਠੱਪ ਕਰ ਦਿੱਤੇ ਅਤੇ ਨਾ ਹੀ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟ ਫੋਨ ਮਿਲੇ ਅਤੇ ਘਰ ਘਰ ਰੁਜ਼ਗਾਰ ਯੋਜਨਾ ਵੀ ਠੱਪ ਹੋ ਗਈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੀਡੀਏ ਦੇ ਉਮੀਦਵਾਰ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ।


ਫੋਟੋ ਕੈਪਸ਼ਨ
ਮਾਛੀਵਾੜਾ ਜਗਦੀਸ਼ ਰਾਏ : ਕਾਮਰੇਡ ਜਗਦੀਸ਼ ਰਾਏ ਬੌਬੀ ਦੀ ਫੋਟੋ ਨਾਲ ਪ੍ਰਕਾਸ਼ਿਤ ਕਰਨ ਲਈ।

Please Click here for Share This News

Leave a Reply

Your email address will not be published. Required fields are marked *