best platform for news and views

ਲੋਕਾਂ ਦੀਆਂ ਨਜ਼ਰਾਂ ‘ਚ ਬੁਰੀ ਤਰ੍ਹਾਂ ਗਿਰ ਚੁੱਕੇ ਹਨ ਬਾਦਲ-ਭਗਵੰਤ ਮਾਨ

Please Click here for Share This News

ਮੋਗਾ, 1 ਮਈ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਬਾਰੇ ਬਾਦਲਾਂ ਵੱਲੋਂ ਕਲੀਨ ਚਿੱਟ ਮਿਲਣ ਦੇ ਕੀਤੇ ਜਾ ਰਹੇ ਦਾਅਵਿਆਂ ਦਾ ਸਖ਼ਤ ਨੋਟਿਸ ਲਿਆ ਹੈ। ਬੁੱਧਵਾਰ ਨੂੰ ਮੋਗਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪੰਜਾਬ ਦੇ ਲੋਕਾਂ ਦੇ ਮਨਾਂ ‘ਚੋਂ ਉਤਰ ਗਏ ਹਨ। ਉਨ੍ਹਾਂ ਕਿਹਾ ਕਿ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਬੇਅਦਬੀ ਕਰਵਾਉਣ ਅਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਦਾ ਨਾਮ ਹੈ ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਜਾਣਦੇ। ਇਸ ਕਰ ਕੇ ਪਹਿਲਾਂ ਬਾਦਲ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦੀ ਦੇ ਟੋਕਰੇ ਵਿਚ ਸੁੱਟ ਦਿੱਤਾ ਸੀ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹ ਰਾਹ ਫੜਿਆ ਹੋਇਆ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਸਗੋਂ ਜਾਂਚ ਲਈ ਇੱਕ ਹੋਰ ਸਿਟ (ਐਸਆਈਟੀ) ਬੈਠਾ ਦਿੱਤੀ। ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਜਾਣਬੁੱਝ ਕੇ ਬਾਦਲਾਂ ਵਿਰੁੱਧ ਕਾਰਵਾਈ ਲਟਕਾ ਰਹੇ ਹਨ ਅਤੇ ਸਬੂਤ ਰਹੇ ਹਨ। ਇਹ ਸਾਰਾ ਕੁੱਝ ਬਾਦਲਾਂ ਨਾਲ ਦੋਸਤੀ ਨਿਭਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਬਾਦਲ ਜਾਂ ਕੈਪਟਨ ਜਾਂਚ ਭਟਕਾ ਸਕਦੇ ਹਨ, ਸਬੂਤ ਮਿਟਾ ਸਕਦੇ ਹਨ, ਕੋਰਟ ਕਚਹਿਰੀਆਂ ‘ਚ ਗਵਾਹ ਮੁਕਰਾ ਕੇ ਕਲੀਨ ਚਿੱਟ ਲੈ ਸਕਦੇ ਹਨ ਪਰੰਤੂ ਰੱਬ ਅਤੇ ਲੋਕ ਇਨ੍ਹਾਂ ਪਾਪੀਆਂ ਨੂੰ ਕਦੇ ਵੀ ਬਖ਼ਸ਼ਣਗੇ ਨਹੀਂ। ਇਸ ਮੌਕੇ ਭਗਵੰਤ ਮਾਨ ਨਾਲ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੈਨੇਡਾ ਤੋਂ ਸੀਨੀਅਰ ‘ਆਪ’ ਆਗੂ ਜਸਕੀਰਤ ਕੌਰ ਮਾਨ, ਜ਼ੋਨ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਹਲਕਾ ਪ੍ਰਧਾਨ ਨਵਦੀਪ ਸੰਘਾ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ, ਅਜੇ ਸ਼ਰਮਾ, ਸੰਜੀਵ ਕੋਛੜ, ਅਮਿਤ ਪੁਰੀ, ਅੰਮ੍ਰਿਤਪਾਲ ਸਿੰਘ, ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਅਤੇ ‘ਆਪ’ ਸ਼ਾਮਿਲ ਹੋਈ ਉੱਘੀ ਫ਼ਿਲਮ ਕਲਾਕਾਰ ਸਿਮਰਨ ਸਹਿਜਪਾਲ ਮੌਜੂਦ ਸਨ।
ਇਸ ਦੌਰਾਨ ਹੀ ਭਗਵੰਤ ਮਾਨ ਨੇ ਸਿਮਰਨ ਸਹਿਜਪਾਲ ਦਾ ਪਾਰਟੀ ਵਿਚ ਸ਼ਾਮਿਲ ਹੋਣ ‘ਤੇ ਸਵਾਗਤ ਕੀਤਾ। ਇਸ ਤੋਂ ਪਹਿਲਾਂ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਦੀ ਅਗਵਾਈ ਵਿਚ ਮੋਗਾ ਸ਼ਹਿਰ ਵਿਚ ਪ੍ਰਭਾਵਸ਼ਾਲੀ ਰੋਡ ਸ਼ੋਅ ਆਯੋਜਿਤ ਕੀਤਾ ਗਿਆ ਅਤੇ ਮੋਗਾ ਵਿਖੇ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਉਦਘਾਟਨ ਕਰਨ ਉਪਰੰਤ ਭਗਵੰਤ ਮਾਨ ਭਾਰੀ ਗਿਣਤੀ ‘ਚ ਇਕੱਠੇ ਹੋਏ ‘ਆਪ’ ਵਲੰਟੀਅਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਦਿਨ-ਰਾਤ ਇੱਕ ਕਰਨ ਦਾ ਸੱਦਾ ਦਿੱਤਾ।

Please Click here for Share This News

Leave a Reply

Your email address will not be published. Required fields are marked *