best platform for news and views

ਲੁਧਿਆਣਾ ਦੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਗਿਆਨ ਵੰਡਦਾ ਗੁਰੂਸਰ ਸੁਧਾਰ ਦਾ ਧਾਲੀਵਾਲ ਜੋੜਾ

Please Click here for Share This News

ਵਰਤਮਾਨ ਸਮੇਂ ਜਦੋਂ ਸਿੱਖਿਆ ਜਗਤ ਨੂੰ ਕੇਵਲ ਮੋਟੀ ਧੰਨ ਦੌਲਤ ਕਮਾਉਣ ਦਾ ਜਰੀਆ ਸਮਝਿਆ ਜਾਂਦਾ ਹੈ ‘ਤੇ ਵਿਦੇਸ਼ਾਂ ਨੂੰ ਭੱਜਣ ਲਈ ਪੰਜਾਬੀ ਤਰਲੋ ਮੱਛੀ ਹੋ ਰਹੇ ਹਨ, ਉਨ•ਾਂ ਹਾਲਾਤਾਂ’ਚ ਜਿਲ•ਾ ਲੁਧਿਆਣਾ ‘ਚ  ਪੈਂਦੇ ਪਿੰਡ ਗੁਰੂਸਰ ਸੁਧਾਰ ਦੇ ਵਾਸੀ ਸ ਗੁਰਬਖਸ਼ੀਸ਼ ਸਿੰਘ ਧਾਲੀਵਾਲ ‘ਤੇ ਉਨ•ਾਂ ਦੀ ਧਰਮ ਪਤਨੀ ਲਲਿਤਾ ਆਪਣੇ ਆਲੇ-ਦੁਆਲੇ ਦੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਇੱਕ ਚੱਲਨਣ ਮੁਨਾਰਾ ਸਿੱਧ ਹੁੰਦੇ ਹੋਏ ਲਗਾਤਾਰ ਪਿੱਛਲੇ ਢਾਈ ਦਹਾਕਿਆਂ ਤੋਂ ਵਿਗਿਆਨ ‘ਤੇ ਗਣਿਤ ਦੀ ਪੜਾਈ ਦਾ ਗਿਆਨ ਵੰਡ ਰਹੇ ਹਨ। ਰੌਚਕ ਤੱਥ ਇਹ ਹੈ ਕਿ ਸ ਧਾਲੀਵਾਲ ਖੁੱਦ ਕੁਰਕਸ਼ੇਤਰ ਯੂਨੀਵਰਸਿਟੀ ਵਰਗੀ ਭਾਰਤ ਦੀ ਸਿਰਮੌਰ ਸਿੱਖਿਆ ਸੰਸਥਾ ਤੋਂ ਭੌਤਿਕ ਵਿਗਿਆਨ’ਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਹਨ ਅਤੇ ਐਟਮੀ ਊਰਜਾ ਸਬੰਧਿਤ ਅਹਿਮ ਵਿਸ਼ੇ’ਤੇ ਸਨਮਾਨ ਭਰਪੂਰ ਖੋਜ ਕਾਰਜਾਂ ਵਿੱਚ ਨਿਪੁੰਨ ਹਨ। ‘੭੦ਵਿਆਂ ਦੇ ਸਮੇਂ ਤੋਂ ਹੀ ਉਹ ਆਪਣੀ ਉੱਚ-ਸਿੱਖਿਆ ਯੋਗਤਾ ਦੇ ਦਮ ‘ਤੇ ਵਿਸ਼ਵ ਦੇ ਕਰੀਬ ਦਰਜਨ ਭਰ ਨਾਮਵਰ ਮੁਲਕਾਂ ਵਿੱਚ ਬਤੌਰ ਅਧਿਆਪਕ ਸੇਵਾ ਨਿਭਾ ਚੁੱਕੇ ਹਨ।
ਧਰਤੀ ਦੇ ਦੱਖਣੀ ਹਿੱਸੇ ਵਿੱਚ ਪੈਂਦੇ ਦੇਸ਼ ਨਿਊਜ਼ੀਲੈਂਡ ਵਿਖੇ ਇੱਕ ਕੌਮੀ ਯੂਨੀਵਰਸਿਟੀ ‘ਚ ਆਪਣੀਆਂ ਸਿੱਖਿਆ ਸੇਵਾਂਵਾਂ ਦੇਣ ਦੌਰਾਨ ਉਨ•ਾਂ ਦੀ ਮੁਲਾਕਾਤ ਭਾਰਤੀ ਮੂਲ ਦੀ ਮਹਿਲਾ ਲਲਿਤਾ ਨਾਲ ਹੋਈ ਜੋ ਅੱਗੇ ਚੱਲ ਕੇ ਉਨ•ਾਂ ਦੀ ਜੀਵਣ ਸਾਥਣ ਬਣੀ। ਲਲਿਤਾ ਵੀ ਉੱਚ ਸਿੱਖਿਆ ਪ੍ਰਾਪਤ ਗਣਿਤ ਵਿੱਚ ‘ਵਰਸਿਟੀ ਗੋਲਡ ਮੈਡਲਿਸਟ ਹੈ। ਦੋਹਾਂ ਜੀਆਂ ਨੇ ਵਿਸ਼ਵ ਦੀਆਂ ਸਭ ਬੁਲੰਦੀਆਂ ਨੂੰ ਤਿਆਗਦੇ ਹੋਏ ਆਪਣੇ ਜੱਦੀ ਪਿੰਡ ਆ ਕੇ ਨਜ਼ਦੀਕੀ ਪਿੰਡਾ ਦੇ ਜੁਆਕਾਂ ਨੂੰ ਪੜਾਉਣ ਦਾ ਨਿਸ਼ਟਾ ਕਰ ਲਿਆ, ਜਿਸ ਲਈ ਉਨ•ਾਂ ਸ਼ੁਰੂਆਤ ਵਿੱਚ ਇੱਕ ਸਕੂਲ ਵੀ ਖੋਲਿਆ।
ਵਰਤਮਾਨ ਸਮੇਂ ਜਦੋਂ ਵਿਗਿਆਨ ਵਿਸ਼ੇ ਦੀ ਪੜਾਈ ਦੇ ਨਾਮ’ਤੇ ਨਿੱਜੀ ਸਕੂਲਾਂ ਕਾਲਜਾਂ’ਵੱਲੋਂ ਜਦੋਂ ਲੱਖਾਂ ਰੁੱਪਏ ਮਾਪਿਆਂ ਤੋਂ ਬਟੋਰੇ ਜਾ ਰਹੇ ਹਨ। ਉਸ ਸਮੇਂ ਵਿੱਚ ਇਸ ਜੋੜੇ ਵੱਲੋਂ ਬੇਹੱਦ ਘੱਟ ਫੀਸਾਂ ‘ਤੇ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਹੈ। ਮਾਲੀ ਹਾਲਤ ਤੰਗ ਹੋਣ ਦੀ ਸੂਰਤ ਵਿੱਚ ਉਨ•ਾਂ ਵੱਲੋਂ ਵਿਦਿਆਰਥੀ ਦੀ ਪੂਰਨ ਫੀਸ ਮੁਆਫ ਵੀ ਕੀਤੀ ਜਾਂਦੀ ਹੈ ਅਤੇ ਕਈ ਵਾਰ ਕਿਤਾਬਾਂ ਦਾ ਖਰਚਾ’ਤੇ ਇਮਤਿਹਾਨਾਂ ਦੀ ਫੀਸ ਵੀ ਆਪਣੀ ਜੇਬ ਵਿੱਚੋਂ ਦਿੱਤੀ ਜਾਂਦੀ ਹੈ। ਬਿਨ•ਾਂ ਕਿਸੇ ਜਾਤ-ਧਰਮ ਅਤੇ ਲਿੰਗ ਦੇ ਭੇਦਭਾਵ ਕੀਤਿਆਂ ਉਨ•ਾਂ ਸਭ ਵਿਦਿਆਰਥੀਆਂ ਨੂੰ ਇੱਕੋ ਜਗਹ ਬਿਠਾਕੇ ਬਰਾਬਰ ਦੀ ਮਿਹਨਤ ਨਾਲ ਜੀਅ ਜਾਨ ਲਗਾਕੇ ਪੜਾਇਆ। ਅੱਜ ਉਨ•ਾਂ ਦੇ ਪੜਾਏ ਵਿਦਿਆਰਥੀ ਦੇਸ਼ ਹੀ ਨਹੀ ਸਗੋਂ ਵਿਦੇਸ਼ਾਂ’ਚ ਵੀ ਉੱਚ ਅਹੁੱਦਿਆਂ ‘ਤੇ ਬਿਰਾਜਮਾਨ ਹਨ। ਜਿੰਨ•ਾਂ’ਚ ਕੁੜੀਆਂ ਬਹੁਤਾਂਤ’ਚ ਹਨ।
ਪੰਜਾਬ ਦੇ ਬੱਚਿਆਂ ਦਾ ਭਵਿੱਖ ਬਣਾਉਂਦੇ ਹੋਏ ਜਿੱਥੇ ਉਨ•ਾਂ ਵੱਲੋਂ ਆਪਣੇ ਆਰਥਿਕ ਹਾਲਾਤਾਂ ਨੂੰ ਪੂਰੀ ਤਰ•ਾਂ ਅਣਗੌਲਿਆ ਗਿਆ, ਨਾਲ ਹੀ ਨਿੱਤ ਦੀਆਂ ਬਦਲਦੀਆਂ ਸਰਕਾਰੀ ਨੀਤੀਆਂ ਦੇ ਦਬਾਅ ਦੇ ਚੱਲਦੇ ਉਨ•ਾਂ ਨੂੰ ਆਪਣਾ ਸਕੂਲ ਬੰਦ ਕਰਨਾ ਪਿਆਂ ਪ੍ਰੰਤੂ ਉਮਰ ਦੇ ਪ੍ਰਭਾਵ ਨਾਲ ਚਿੱਟੇ ਹੋਏ ਸਿਰ ਦੇ ਵਾਲਾਂ ਦੇ ਬਾਵਜੂਦ ਉਹ ਅੱਜ ਵੀ ਆਪਣੇ ਘਰੇ ਵਿਗਿਆਨ ਦੀ ਟਿਊਸ਼ਨ ਦੇ ਕੇ ਵਿਦਿਆਰਥੀਆਂ ਦਾ ਜੀਵਨ ਸਵਾਰਨ’ਚ ਲੱਗੇ ਹੋਏ ਹਨ। ਧਾਲੀਵਾਲ ਜੋੜੇ ਦੀ ਇੱਕਲੌਤੀ ਧੀ ਇਸ ਸਮੇਂ ਕਨੇਡਾ ਵਿਖੇ ਆਪਣੀ ਅਗਲੇਰੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੀ ਹੈ। ਮਾਪਿਆਂ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹੋਏ ਉਸ ਵੱਲੋਂ ਵੀ ਬਹੁਤ ਛੋਟੀ ਉੱਮਰ ਤੋਂ ਅੰਗਰੇਜ਼ੀ ‘ਤੇ ਜੀਵ ਵਿਗਿਆਨ ਦੀ ਪੜਾਈ ਵਿੱਚ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ।
ਅੰਤਾ ਦਾ ਸਿਰੜੀ ਗੁਰੂਸਰ ਸੁਧਾਰ ਵਿਖੇ ਰਹਿੰਦਾ ਇਹ ਧਾਲੀਵਾਲ ਪਰਿਵਾਰ ਵਿੱਤੀ ਸਮੱਸਿਆਵਾਂ ਨਾਲ ਜੂਝਣ ਦੇ ਬਾਵਜੂਦ ਸਿੱਖਿਆ ਦੇ ਵਪਾਰੀਕਰਣ ਹੋਣ ਦੇ ਖਿਲਾਫ ਡੱਟਿਆ ਹੋਇਆ ਹੈ। ਕਿਸੇ ਵੀ ਪ੍ਰਕਾਰ ਦੇ ਲੋਭ, ਰੁੱਤਬੇ ‘ਤੇ ਸਨਮਾਨ ਆਦਿ ਨੂੰ ਠੋਕਰ ਮਾਰਦੇ ਹੋਏ ਸਿੱਖਿਆ ਦਾ ਗਿਆਨ ਵੰਡਣ ਲਈ ਵਚਨਬੱਧ ਹੈ। ਜੇਕਰ ਉਨ•ਾਂ ਨੂੰ ਜੀਵਨ ਦੀ ਕਮਾਈ ਬਾਰੇ ਪੁੱਛਿਆ ਜਾਵੇ ਤਾਂ ਕਹਿਣਗੇ ਕਿ ਦੇਸ਼ ਵਿਦੇਸ਼ ਦੇ ਉੱਚ ਅਹੁੱਦੇ ਤਿਆਗ ਕੇ ਅਸੀਂ ਉਸ ਮੁਕਾਮ’ਤੇ ਪਹੁੰਚੇ ਹਾਂ ਜਿਸ ਬਦੌਲਤ ਹੁਣ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਮਹਿਕਮੇ’ਚ ਜਾਈਏ ਤਾਂ ਸਾਹਮਣੋ ਕੁਰਸੀ ‘ਤੇ ਬੈਠਾ ਬਾਬੂ ਬੋਲ ਪੈਂਦਾ ਹੈ, ”ਸਤਿ ਸ੍ਰੀ ਅਕਾਲ ਜੀ! ਮੈਂ ਤੁਹਾਡਾ ਪੂਰਾਣਾ ਵਿਦਿਆਰਥੀ।“
ਪੇਂਡੂ ਖੇਤਰਾਂ ਦੇ ਬੱਚਿਆਂ ਨੂੰ ਵਿਗਿਆਨ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਅੱਗੇ ਲੈਕੇ ਆਉਣ ਦੇ ਉਨ•ਾਂ ਦੇ ਇਸ ਮਿਸ਼ਨ ਵਿੱਚ ਉਹਾਡੇ ਵਿੱਚੋਂ ਜੇ ਕੋਈ ਸੱਜਣ ਯੌਗਦਾਨ ਪਾਉਣਾ ਚਾਹੁੰਦਾ ਹੈ ਤਾਂ ਸੰਪਰਕ ਸਾਧਣ ਲਈ ਨੰਬਰ ਹੈ: +੯੧੯੮੧੪੭੪੦੬੫੩, +੯੧੯੮੫੫੪੭੪੯੧੭।


ਫੋਟੋ ਕੈਪਸ਼ਨ: ਗੁਰੂਸਰ ਸੁਧਾਰ ਵਾਸੀ ਅਧਿਆਪਕ ਜੋੜਾ ਸ ਗੁਰਬਖਸ਼ੀਸ਼ ਸਿੰਘ ਧਾਲੀਵਾਲ ਅਤੇ ਉਹਨਾਂ ਦੀ ਧਰਮ ਪਤਨੀ ਲਲਿਤਾ।

Please Click here for Share This News

Leave a Reply

Your email address will not be published. Required fields are marked *