best platform for news and views

ਲਿੰਕ ਸੜਕਾਂ ਅਣਦੇਖੀ ਦਾ ਸ਼ਿਕਾਰ

Please Click here for Share This News

ਸਰਦੂਲਗੜ੍ਹ (ਬਲਜੀਤਪਾਲ ਸਿੰਘ) 18ਸਤੰਬਰ- ਪਿਛਲੇ ਮਹੀਨਿਆ ‘ਚ ਹੋਈ ਬਰਸਾਤ ਕਾਰਨ ਸੜਕਾਂ ਦੇ ਕਿਨਾਰਿਆ ਤੇ ਪਏ ਖੱਡਿਆ ਨੂੰ ਅਣਦੇਖਿਆਂ ਕਰਕੇ ਲੱਖਾ-ਕਰੋੜਾ ‘ਚ ਬਣੀਆਂ ਪੈਂਡੂ ਲਿੰਕ ਸੜਕ ਟੁੱਟ ਰਹੀਆਂ ਹਨ ਪਰ ਇਸ ਪਾਸੇ ਕੋਈ ਵੀ ਧਿਆਨ ਨਹੀ ਦੇ ਰਿਹਾ। ਸਮਾਜ ਸੇਵੀ ਗੁਰਪ੍ਰੀਤ ਸਿੰਘ ਭੰਮਾਂ, ਡਾਂ ਹਰਦੇਵ ਸਿੰਘ ਕੋਰਵਾਲਾ, ਮੇਵਾ ਸਿੰਘ ਬਰਨ, ਹਰਬੰਸ ਸਿੰਘ ਨਾਹਰਾਂ, ਮਨਜੀਤ ਸਿੰਘ ਖਾਲਸਾ, ਜਗਦੇਵ ਸਿੰਘ ਫੱਤਾ ਬਲਵਿੰਦਰ ਸਿੰਘ ਰਾਣਜੀਤਗੜ੍ਹ ਬਾਂਦਰਾਂ ਨੇ ਦਸਿਆ ਕਿ ਪਿਛਲੇ ਮਹੀਨਿਆ ਦੌਰਾਨ ਹੋਈ ਬਰਸਾਤ ਕਾਰਨ ਸੜਕਾਂ ਦੇ ਕਿਨਾਰਿਆ ਤੇ ਡੂੰਗੇ ਖੱਡੇ ਤੇ ਘਾਰੇ ਪੈ ਗਏ ਹਨ।ਜਿਸ ਕਰਕੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੀਆਂ ਪੈਂਡੂ ਲਿੰਕ ਸੜਕਾਂ ਅਣਦੇਖੀ ਦਾ ਸ਼ਿਕਾਰ ਹੋਕੇ ਟੁੱਟ ਰਹੀਆਂ ਹਨ।ਇਸ ਪਾਸੇ ਨਾ ਤਾਂ ਸੜਕਾਂ ਬਣਾਉਣ ਵਾਲਾ ਪੰਜਾਬ ਮੰਡੀਕਰਨ ਬੋਰਡ ਹੀ ਧਿਆਨ ਦੇ ਰਿਹਾ ਹੈ ਤੇ ਨਾ ਹੀ ਸਬੰਧਤ ਪਿੰਡਾਂ ਦੀ ਪੰਚਾਇਤਾ ਜਾਂ ਕਲੱਬ ਆਦਿ ਕੋਈ ਉਪਰਾਲਾ ਕਰ ਰਿਹਾ ਹੈ। ਸੜਕਾਂ ਕਿਨਾਰੇ ਪਏ ਖੱਡੇ ਜਿੱਥੇ ਕਿਸੇ ਹਾਦਸੇ ਨੂੰ ਜਨਮ ਦੇ ਸਕਦੇ ਹਨ ਉੱਥੇ ਹੌਲੀ-ਹੌਲੀ ਇਹ ਖੱਡੇ ਵੱਡੇ ਹੁੰਦੇ ਜਾ ਰਹੇ ਹਨ ਤੇ ਸਾਰੀ ਹੀ ਸ਼ੜਕ ਨੂੰ ਤੋੜ ਰਹੇ ਹਨ। ਉਨਾਂ ਕਿਹਾ ਜੇਕਰ ਸਬੰਧਤ ਮਹਿਕਮਾ ਜਾਂ ਸਬੰਧਤ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਸੜਕਾਂ ਦੇ ਖੁਰੇ ਕਿਨਾਰਿਆ ਤੇ ਮਿੱਟੀ ਆਦਿ ਪਾਕੇ ਠੀਕ ਕਰ ਦੇਵੇ ਤਾਂ ਇਹ ਸੜਕਾਂ ਬਚ ਸਕਦੀਆਂ ਹਨ ਪਰ ਇਸ ਪਾਸੇ ਕਿਸੇ ਵੱਲੋ ਕੋਈ ਵੀ ਧਿਆਨ ਨਾ ਦੇਣਾ, ਆਉਣ ਵਾਲੇ ਸਮੇਂ ‘ਚ ਇਨਾਂ ਸੜਕਾਂ ਦੀ ਹੋਰ ਵੀ ਖਸਤਾ ਹਲਾਤ ਹੋਣ ਦੇ ਸ਼ਕੇਤ ਦੇ ਰਿਹਾ ਹੈ। ਉਨਾਂ ਜ਼ਿਲਾਂ ਪ੍ਰਸ਼ਾਂਸਨ, ਸਬੰਧਤ ਮਹਿਕਮੇ, ਗ੍ਰਾਮ ਪੰਚਾਇਤਾ ਅਤੇ ਸੂਬਾ ਸਰਕਾਰ ਤੋ ਮੰਗ ਕੀਤੀ ਹੈ ਕਿ ਇਸ ਪਾਸੇ ਤੁਰੰਤ ਧਿਆਂਨ ਦਿੱਤਾ ਜਾਵੇ।ਇਸ ਸਬੰਧੀ ਮੰਡੀਕਰਨ ਬੋਰਡ ਦੇ ਐਸ.ਡੀ.ਓ. ਦਿਆ ਸਿੰਘ ਦਾ ਕਹਿਣਾ ਹੈ ਕਿ ਮੰਡੀਬੋਰਡ ਵੱਲੋ ਬਣਾਈਆਂ ਗਈਆਂ ਇਹ ਸੜਕਾਂ ਦੇ ਨਾਲ ਮਹਿਕਮੇ ਨੇ ਬਰਮ ਵੀ ਬਣਾਏ ਸਨ ਪਰ ਸੜਕਾਂ ਦੇ ਨਾਲ ਲਗਦੇ ਕਈ ਕਿਸਾਨਾਂ ਵੱਲੋ ਸੜਕ ਦੀ ਥਾਂ ਨੂੰ ਆਪਣੀ ਜਮੀਨ ‘ਚ ਮਿਲਾ ਲਿਆ ਜਿਸ ਕਾਰਨ ਬਰਮ ਵੀ ਖੁਰ ਗਏ ਜਿਸ ਕਰਕੇ ਸੜਕਾਂ ਟੁੱਟ ਰਹੀਆ ਹਨ।ਉਨਾਂ ਕਿਹਾ ਕਿ ਸੜਕ ਬਣਨ ਤੋ ਬਾਅਦ ਇਸ ਦੀ  ਸਾਭ-ਸੰਭਾਲ ਦੀ ਕੁਝ ਜਿਮੇਵਾਰੀ ਸਬੰਧਤ ਪੰਚਾਇਤਾ ਦੀ ਵੀ ਹੈ ਪਰ ਪੰਚਾਇਤਾ ਵੱਲੋ ਇਸ ਪਾਸੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਜਿਸ ਕਰਕੇ ਇਹ ਜਲਦੀ ਟੁੱਟ ਜਾਂਦੀਆਂ ਹਨ ਉਨਾਂ ਕਿਹਾ ਕਿ ਮਹਿਕਮੇ ਕੋਲ ਫੰਡ ਆਦਿ ਦੀ ਕਮੀ ਹੈ ਪਰ ਪੰਚਾਇਤਾ ਮਨਰੇਗਾ ਅਧੀਨ ਇੰਨਾਂ ਖੱਡਿਆ ਨੂੰ ਭਰਕੇ ਸੜਕਾਂ ਨੂੰ ਠੀਕ ਕਰਵਾ ਸਕਦੇ ਹਨ।

Please Click here for Share This News

Leave a Reply

Your email address will not be published. Required fields are marked *