best platform for news and views

ਲਿਬਨਾਨ ‘ਚ ਕਤਲ ਕੀਤੇ ਨੌਜਵਾਨ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਕੀਤੀ ਮੰਗ

Please Click here for Share This News

ਭਿੱਖੀਵਿੰਡ 29 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਵਿਦੇਸ਼ੀ ਧਰਤੀ ਲਿਬਨਾਨ ‘ਚ ਬੀਤੇ 23
ਮਾਰਚ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਜਿਲ੍ਹਾ ਤਰਨ ਤਾਰਨ ਦੇ ਪਿੰਡ ਬਲ੍ਹੇਰ ਦੇ
ਨੌਜਵਾਨ ਗੁਰਲਵਜੀਤ ਸਿੰਘ (19) ਦੀ ਲਾਸ਼ ਵਾਪਸ ਪੰਜਾਬ ਨਾ ਆਉਣ ਕਰਕੇ ਗਮ ‘ਚ ਡੁੱਬੇ
ਪਿਤਾ ਹਰਦੇਵ ਸਿੰਘ, ਮਾਂ ਗੁਰਮੀਤ ਕੌਰ, ਭੈਣ ਕਿਰਨਦੀਪ ਕੌਰ, ਛੋਟੇ ਭਰਾ ਜਸਕਰਨ ਸਿੰਘ
ਤੇ ਗੁਰਬੀਰ ਸਿੰਘ ਨੇ ਕਿਹਾ ਕਿ ਸਾਡੇ ਬੇਦੋਸ਼ੇ ਪੁੱਤਰ ਗੁਰਲਵਜੀਤ ਸਿੰਘ ਸਮੇਤ ਚਾਰ
ਪੰਜਾਬੀਆਂ ਨੂੰ ਗੋਲੀਆਂ ਮਾਰਨ ਵਾਲੇ ਵਿਅਕਤੀਆਂ ਵਿਚੋਂ ਉਥੋਂ ਦੀ ਸਰਕਾਰ ਨੇ ਭਾਂਵੇ ਇਕ
ਵਿਅਕਤੀ ਨੂੰ ਫੜ ਲਿਆ ਹੈ, ਜਦੋਂ ਕਿ ਭਾਰਤ ਸਰਕਾਰ ਦੀ ਕਾਨੂੰਨੀ ਕਾਰਵਾਈ ਢਿੱਲੀ ਹੋਣ
ਕਾਰਨ ਸਾਡੇ ਪੁੱਤਰ ਦੀ ਲਾਸ਼ ਵਾਪਸ ਭਾਰਤ ਆਉਣ ਵਿਚ ਦੇਰੀ ਹੋ ਰਹੀ ਹੈ, ਜਿਸ ਕਾਰਨ
ਸਾਨੂੰ ਹਰ ਰੋਜ ਆਪਣੇ ਪੁੱਤਰ ਦੇ ਵੈਰਾਗ ‘ਚ ਤੜਫਨਾ ਪੈ ਰਿਹਾ ਹੈ। ਮ੍ਰਿਤਕ ਨੌਜਵਾਨ ਦੇ
ਪਰਿਵਾਰ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਐਨਜੀੳ ਹੈਲਪਿੰਗ ਹੈਪਲੈਸ ਦੀ ਮੁਖੀ ਅਮਨਜੋਤ ਕੌਰ
ਰਾਮੂਵਾਲੀਆ ਸਮੇਤ ਸਮਾਜਸੇਵੀ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਸਾਡੇ ਪੁੱਤਰ
ਗੁਰਲਵਜੀਤ ਸਿੰਘ ਦੀ ਲਾਸ਼ ਨੂੰ ਵਾਪਸ ਦੇਸ਼ ਭਾਰਤ ਲਿਆਂਦਾ ਜਾਵੇ ਤਾਂ ਜੋ ਅਸੀਂ ਪੁੱਤਰ
ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੀਏ।

ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਸਿਰਤੋੜ ਯਤਨ ਜਾਰੀ : ਅਮਨਜੋਤ ਰਾਮੂਵਾਲੀਆ

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਲੜਕੀ ਤੇ ਸਮਾਜਸੇਵੀ ਐਨਜੀੳ
ਹੈਲਪਿੰਗ ਹੈਪਲੈਸ ਦੀ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਨੇ ਦੁਖੀ ਪਰਿਵਾਰ ਨਾਲ
ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪਰਿਵਾਰ ਨਾਲ ਸੰਪਰਕ ਕਰਨ ਤੋਂ ਪਹਿਲਾਂ ਹੀ ਸਾਡੇ
ਵੱਲੋਂ ਲਿਬਨਾਨ ਦੀ ਸਰਕਾਰ ਨਾਲ ਗੱਲਬਾਤ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ
ਕੀਤੀ ਜਾ ਚੁੱਕੀ ਹੈ, ਉਥੇ ਮ੍ਰਿਤਕ ਨੌਜਵਾਨ ਗੁਰਲਵਜੀਤ ਸਿੰਘ ਦੀ ਲਾਸ਼ ਨੂੰ ਵਾਪਸ ਭਾਰਤ
ਲਿਆਉਣ ਲਈ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਰਿਵਾਰ ਕੋਲੋਂ ਜਾਰੂਰੀ
ਕਾਗਜਾਤ ਮੰਗਵਾਏ ਜਾ ਰਹੇ ਹਨ ਤਾਂ ਜੋ ਅਗਲੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾ ਕੇ ਲਾਸ਼
ਨੂੰ ਜਲਦੀ ਵਾਪਸ ਲਿਆ ਕੇ ਪਰਿਵਾਰ ਦੇ ਸੌਪਿਆ ਜਾ ਸਕੇ।


ਫੋਟੋ ਕੈਪਸ਼ਨ :- ਮ੍ਰਿਤਕ ਨੌਜਵਾਨ ਗੁਰਲਵਜੀਤ ਸਿੰਘ ਦੀ ਫਾਈਲ ਫੋਟੋ

Please Click here for Share This News

Leave a Reply

Your email address will not be published. Required fields are marked *