ਧੂਰੀ,13 ਜੂਨ (ਮਹੇਸ਼ ਜਿੰਦਲ) 2 ਸਾਲਾਂ ਬੱਚੇ ਫਤਿਹਵੀਰ ਸਿੰਘ ਦੀ ਮੌਤ ਤੇ ਦੁੱਖ ਜ਼ਾਹਿਰ ਕਰਦਿਆਂ ਸਵ. ਸ੍ਰ. ਸੁਖਦੇਵ ਸਿੰਘ ਰਿਖੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਰਿਖੀ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਹੁਤ ਹੀ ਦੱਖ ਦੀ ਗੱਲ ਆ ਕਿ ਅੱਜ 2 ਸਾਲ ਦਾ ਫ਼ਤਿਹ ਸਿਆਸਤ ਦੀ ਭੇਟ ਚੜ ਗਿਆ। ਮੌਤ ਤਾਂ ਕਿਸੇ ਨੂੰ ਕਿਸੇ ਵੀ ਉਮਰ ‘ਚ ਆ ਸਕਦੀ ਹੈ ਗੱਲ ਮੌਤ ਦੀ ਨਹੀਂ ਗੱਲ ਇਹ ਹੈ ਕਿ ਕੋਈ ਕਿਵੇਂ ਮਰਿਆ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਲੱਗ ਗਿਆ ਹੈ ਕਿ ਫਤਿਹਵੀਰ ਨੂੰ ਮੌਤ ਆਈ ਨਹੀਂ ਸੀ ਉਸ ਨੂੰ ਮੌਤ ਦਿੱਤੀ ਗਈ ਹੈ। ਇਹ ਮੌਤ ਦਿੱਤੀ ਨਾਕਾਮ ਪ੍ਰਸ਼ਾਸਨ ਨੇ, ਨਿਕੰਮੀ ਸਰਕਾਰ ਨੇ,ਅੱਯਾਸ਼ ਤੇ ਬੇਅਕਲ ਮੁੱਖਮੰਤਰੀ ਨੇ! ਜੇ ਫ਼ਤਿਹ ਦੀ ਜਗਾ ਕਿਸੇ ਮੰਤਰੀ,ਐਮ.ਐਲ.ਏ ਦਾ ਬੱਚਾ ਹੁੰਦਾ ਤਾਂ 2 ਘੰਟੇ ਚ ਬਾਹਰ ਕੱਢ ਦੇਣਾ ਸੀ। ਪਰ ਇਹ ਸਰਕਾਰਾਂ,ਇਹ ਮੁੱਖਮੰਤਰੀ ਤਾਂ ਅਸੀਂ ਚੁਣਦੇ ਹਾਂ ਫੇਰ ਅਸਲ ਜ਼ੁੰਮੇਵਾਰ ਕੌਣ ਹੋਇਆ। ਕਦੇ ਪੁਲਿਸ ਕਿਸੇ ਦਾ ਜਵਾਨ ਪੁੱਤ ਚੱਕ ਕੇ ਖੱਪਾ ਦਿੰਦੀ ਹੈ,ਕਦੇ ਕਿਸੇ ਬੱਚੀ ਨਾਲ ਬਲਾਤਕਾਰ ਹੋ ਜਾਂਦਾ ਹੈ। ਅਸੀਂ ਲੋਕ ਫੇਸਬੁੱਕ ਭਰ ਦਿੰਦੇ ਹਾਂ,ਧਰਨੇ ਮੁਜ਼ਾਹਰਿਆਂ ਤੇ ਭੀੜ ਬਣ ਕੇ ਜਾ ਪਹੁੰਚਦੇ ਹਾਂ,ਫਿਰ ਓਥੇ ਧੜਿਆਂ ‘ਚ ਵੰਡੇ ਜਾਨੇਂ ਆਂ,ਆਪੋ ਆਪਣੀਆਂ ਚੌਧਰਾਂ ਚਮਕਾਉਣ ਲੱਗ ਜਾਨੇਂ ਆਂ,ਮੋਰਚਾ ਫ਼ੇਲ• ਹੋ ਜਾਂਦਾ ਹੈ ਆਖ਼ਿਰਕਾਰ ਕੋਈ ਹੀਣਾ ਜਿਹਾ ਸਮਝੌਤਾ ਹੋ ਜਾਂਦਾ ਹੈ। ਜਿੰਨਾ ਚਿਰ ਹਰ ਇਨਸਾਨ ਆਪਣੇ ਆਪ ਚੋਂ ਨਿਕਲ ਕੇ ਸਮਾਜ ਬਾਰੇ ਨੀ ਸੋਚਦਾ ਆਪਣੇ ਅੰਦਰ ਇਨਸਾਨੀਅਤ ਦਾ ਬੀਜ ਨਹੀਂ ਲਾਉਂਦਾ ਉਨ•ਾਂ ਟਾਈਮ ਇਹ ਸਭ ਏਵੇਂ ਹੀ ਹੁੰਦਾ ਰਹਿਣਾ। ਇਹ ਲੀਡਰ ਵੋਟਾਂ ਟਾਈਮ ਆਉਂਦੇ ਵੱਡੇ ਵੱਡੇ ਲਾਰੇ ਲਾਉਂਦੇ ਤੇ ਆਪਾਂ ਫਿਰ ਇਹਨਾਂ ਦੀਆਂ ਗੱਲਾਂ ਚ ਆ ਕੇ ਇਹ ਗੰਦੇ ਲੋਕਾਂ ਚੁਣ ਲੈਂਦੇ ਹਾਂ। ਆਪਾ ਕਦੇ ਵੀ ਰਲ ਕਿ ਸਰਕਾਰਾਂ ਤੋ ਉਹ ਹੱਕ,ਆਪਣੀ ਉਹ ਸਹੂਲਤ ਨੀ ਮੰਗੀ ਜਿਸ ਦੀ ਸਾਰੇ ਸਮਾਜ ਨੂੰ ਜ਼ਰੂਰਤ ਹੈ ਜੋ ਸਾਰੇ ਸਮਾਜ ਲਈ ਜ਼ਰੂਰੀ ਹੈ। ਬੱਸ ਸਭ ਨੂੰ ਆਪਣੀ-ਆਪਣੀ ਫ਼ਿਕਰ ਆ। ਕੋਈ ਪੱਕੀ ਨੌਕਰੀ ਲਈ,ਕੋਈ ਕਰਜ਼ਾ ਮਾਫ਼ੀ ਲਈ,ਕੋਈ ਬਿਲ ਮਾਫ਼ ਲਈ,ਕੋਈ ਆਟਾ ਦਾਲ ਲਈ,ਕੋਈ ਸਮਾਰਟ ਫ਼ੋਨ ਲਈ ਵੋਟ ਕਰਦਾ ਪਰ ਕਦੇ ਕਿਸੇ ਨੇ ਸਿਹਤ,ਸਿੱਖਿਆ ਤੇ ਸੁਰੱਖਿਆ ਦੀ ਮੰਗ ਕਰ ਕੇ ਕਦੇ ਵੋਟ ਨੀ ਪਾਈ। ਹੁਣੇ-ਹੁਣੇ ਚੋਣਾਂ ਹੋ ਕੇ ਹਟੀਆਂ ਨੇ,ਕੇਂਦਰ ਸਰਕਾਰ ਵੀ ਅਸੀਂ ਚੁਣੀ ਹੈ,ਸੂਬਾ ਸਰਕਾਰ ਵੀ ਸਾਡੀ ਚੋਣ ਹੈ, ਹੁਣ ਰੋਂਦੇ ਕਿਉਂ ਹੋ? ਮਾਣ ਕਰੋ ਆਪਣੀ-ਆਪਣੀ ਚੋਣ ਤੇ! ਯਾਦ ਰੱਖਿਓ ਫਤਿਹਵੀਰ ਕਿਸੇ ਰਾਜਨੀਤਕ ਪਾਰਟੀ ਦਾ ਕਾਰਕੁਨ ਨਹੀਂ ਸੀ,ਉਸ ਦੀ ਵੋਟ ਨਹੀਂ ਬਣੀ ਸੀ,ਉਸ ਨੂੰ ਤਾਂ ਰਾਜਨੀਤੀ ਸ਼ਬਦ ਬੋਲਣਾ ਵੀ ਨਹੀਂ ਆਉਂਦਾ ਸੀ ਪਰ ਉਹ ਮਰ ਕੇ ਰਾਜਨੀਤਕ ਹੋ ਗਿਆ,ਮਾਫ਼ ਕਰਨਾ ਉਹ ਮਰਿਆ ਨਹੀਂ ਸ਼ਹੀਦ ਹੋਇਆ ਹੈ ਸਾਨੂੰ ਸਭ ਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਮੈਂ ਤਾਂ ਬੋਰ ਵੈਲ ‘ਚ ਗ਼ਲਤੀ ਨਾਲ,ਬਾਲਪਣ ‘ਚ ਡਿਗ ਪਿਆ ਸੀ ਪਰ ਤੁਸੀਂ ਤਾਂ ਉਹ ਖੂਹ ਆਪਣੇ ਹੱਥੀਂ ਆਪ ਪਟੇ ਨੇ ਜਿੰਨਾ ‘ਚ ਤੁਸੀਂ ਡਿਗ ਚੁੱਕੇ ਹੋ,ਮੌਤ ਤੁਹਾਡੀ ਵੀ ਨਿਸ਼ਚਿਤ ਹੈ। ਇੱਥੇ ਇੱਕ ਗੱਲ ਹੋਰ ਸਮਝਾ ਗਿਆ ਫਤਿਹਵੀਰ ਕਿ ਤੁਸੀਂ 120 ਫੁੱਟ ਤੇ ਨਾ ਤਾਂ ਮੈਨੂੰ ਲੱਭ ਸਕੇ ਤੇ ਨਾ ਹੀ ਪਾਣੀ ਨੂੰ,ਹਜੇ ਵੀ ਵੇਲਾ ਸੰਭਲ ਜਾਓ । ਅੱਜ ਤਾਂ ਮੈਂ ਮਰਿਆ ਪਰ ਆਉਣ ਵਾਲੇ ਟਾਈਮ ਚ ਲੱਖਾਂ ਫਤਿਹਵੀਰ ਮਰਨਗੇ ਸਿਰਫ਼ ਤੁਹਾਡੀ ਆਪਣੀ ਗ਼ਲਤੀ ਕਾਰਨ ।