best platform for news and views

ਲਾਲ ਡੋਰੇ ਅੰਦਰ ਸੰਪਤੀ ਦੇ ਲੋਕਾਂ ਨੂੰ ਦਿੱਤੇ ਜਾਣ ਮਾਲਕਾਨਾ ਹੱਕ- ਅਮਨ ਅਰੋੜਾ

Please Click here for Share This News

ਚੰਡੀਗੜ੍ਹ 27 ਜੂਨ 2019
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੂਬੇ ‘ਚ ਲਾਲ ਡੋਰੇ ਦੇ ਅੰਦਰ ਸੰਪਤੀਆਂ ਦੇ ਮਾਲਕਾਂ ਨੂੰ ਮਾਲ ਰਿਕਾਰਡ ਅਧੀਨ ਮਾਲਕਾਨਾ ਹੱਕ ਦਿੱਤੇ ਜਾਣ, ਤਾਂ ਪਿੰਡਾਂ ਅਤੇ ਸ਼ਹਿਰਾਂ ‘ਚ ਵੱਸਦੇ ਲੱਖਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਸਕੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਆਪਣੀ ਚਿੱਠੀ ‘ਚ ਲਿਖਿਆ ਕਿ ਸਮੁੱਚੇ ਪੰਜਾਬ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਸਰਕਾਰ ਵੱਲੋਂ ਲਾਲ ਡੋਰਾ ਖੇਤਰ ਤਹਿ ਕੀਤੇ ਗਏ ਹਨ, ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਖੇਤਰਾਂ ਵਿਚ ਲੰਮੇ ਸਮੇਂ ਤੋਂ ਰਹਿੰਦੇ ਹੋਣ ਦੇ ਬਾਵਜੂਦ ਵੀ ਮਾਲ ਰਿਕਾਰਡ ਵਿਚ ਕੋਈ ਮਾਲਕੀ ਹੱਕ ਹਾਸਿਲ ਨਹੀਂ ਹਨ। ਨਤੀਜੇ ਵਜੋਂ ਲੱਖਾਂ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਲਾਲ ਡੋਰਾ ਖੇਤਰਾਂ ਅੰਦਰ ਰਹਿੰਦੇ ਮਾਲਕਾਂ ਕੋਲ ਉਨ੍ਹਾਂ ਦੀ ਮਾਲਕੀ ਸੰਬੰਧੀ ਮਾਲ ਵਿਭਾਗ ਵਿਚ ਕੋਈ ਮਾਲਕੀ ਅਧਿਕਾਰੀ ਨਾ ਹੋਣ ਕਾਰਨ ਉਹ ਮਾਲਕ ਹੋਣ ਦੇ ਆਪਣੇ ਹੱਕ ਤੋਂ ਵੀ ਵਾਂਝੇ ਰਹਿ ਜਾਂਦੇ ਹਨ, ਜਿਸ ਕਰਕੇ ਕਈ ਤਰ੍ਹਾਂ ਦੇ ਮਾਲਕੀ ਝਗੜਿਆਂ ਦਾ ਖ਼ਤਰਾ ਬਣਿਆਂ ਰਹਿੰਦਾ ਹੈ। ਅਮਨ ਅਰੋੜਾ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਨੇ ਆਪਣੀ ਘਰੇਲੂ ਜ਼ਰੂਰਤ ਜਾਂ ਬੱਚਿਆਂ ਦੀ ਪੜਾਈ ਲਿਖਾਈ ਜਾ ਵਿਆਹ ਲਈ ਆਪਣੀ ਜਾਇਦਾਦ ਬੈਂਕ ਤੋਂ ਕਰਜ਼ਾ ਲੈਣਾ ਹੋਵੇ ਤਾਂ ਉਹ ਵੀ ਨਹੀਂ ਲੈ ਸਕਦਾ, ਕਿਉਂ ਕਿ ਮਾਲ ਰਿਕਾਰਡ ‘ਚ ਕਾਨੂੰਨੀ ਮਾਲਕਾਨਾ ਹੱਕ ਨਾ ਹੋਣ ਕਾਰਨ ਮਾਲਕੀ ਦਾ ਕੋਈ ਪੁਖ਼ਤਾ ਸਬੂਤ ਨਹੀਂ ਹੁੰਦਾ, ਜਦਕਿ ਬੈਂਕ ਬਿਜਲੀ, ਪਾਣੀ ਜਾ ਸੀਵਰੇਜ ਦੇ ਬਿੱਲਾਂ ਨਾਲ ਮਾਲਕੀ ਅਧਿਕਾਰ ਨਹੀਂ ਮੰਨਦਾ।
‘ਆਪ’ ਵਿਧਾਇਕ ਅਨੁਸਾਰ ਅਜਿਹੇ ਹਾਲਤਾਂ ਵਿਚ ਜਿੱਥੇ ਇਨ੍ਹਾਂ ਪ੍ਰਾਪਰਟੀ ਮਾਲਕਾਂ ਦੀ ਖੱਜਲ ਖ਼ੁਆਰੀ ਹੁੰਦੀ ਹੈ, ਉੱਥੇ ਹੀ ਭ੍ਰਿਸ਼ਟਾਚਾਰ ਰਾਹੀਂ ਉਨ੍ਹਾਂ ਦਾ ਸ਼ੋਸ਼ਣ ਹੋਣ ਦਾ ਖ਼ਤਰਾ ਵੀ ਹਰ ਸਮੇਂ ਬਣਿਆਂ ਰਹਿੰਦਾ ਹੈ।
ਅਮਨ ਅਰੋੜਾ ਨੇ ਅਪੀਲ ਕੀਤੀ ਕਿ ਲੱਖਾਂ ਲੋਕਾਂ ਦੀ ਇਸ ਭਾਰੀ ਮੁਸ਼ਕਿਲ ਨੂੰ ਦੇਖਦੇ ਹੋਏ ਇਨ੍ਹਾਂ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਤੁਰੰਤ ਮਾਲ ਰਿਕਾਰਡ ਵਿਚ ਮਾਲਕੀ ਅਧਿਕਾਰ ਦਿੱਤੇ ਜਾਣ, ਤਾਂ ਜੋ ਇਨ੍ਹਾਂ ਦੀ ਖੱਜਲ ਖ਼ੁਆਰੀ ਨਾ ਹੋ ਸਕੇ।

Please Click here for Share This News

Leave a Reply

Your email address will not be published. Required fields are marked *