ਅਕਾਲੀਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ:ਲਾਲੀ ਮਜੀਠੀਆ
ਅੰਮ੍ਰਿਤਸਰ:13ਜਨਵਰੀ:
ਵਿਧਾਨ ਸਭਾ ਹਲਕਾ ਮਜੀਠਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ:ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵਲੋਂ ਹਲਕੇ ਦੇ ਵੋਟਰਾਂ ਤੇ ਹਮਾਇਤੀਆਂ ਵਲੋਂ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਸੈਕੜੇ ਮੋਟਰ ਸਾਈਕਲਾਂ ਅਤੇ ਕਾਰਾਂ ਦੇ ਕਾਫਲੇ ਦੀ ਅਗਵਾਈ ਸ੍ਰ:ਲਾਲੀ ਮਜੀਠੀਆ ਦੇ ਨਾਲ ਸਾਬਕਾ ਵਿਧਾਇਕ ਸ੍ਰ:ਸਵਿੰਦਰ ਸਿੰਘ ਕਥੂਨੰਗਲ,ਸ੍ਰ:ਭਗਵੰਤਪਾਲ ਸਿੰਘ ਸੱਚਰ,ਸ੍ਰ:ਸਵਿੰਦਰ ਸਿੰਘ ਸ਼ੈਲੀ ਨੇ ਕੀਤੀ। ਕਾਂਗਰਸ ਪਾਰਟੀ ਦੀਆਂ ਝੰਡੀਆਂ ਹਵਾ ਵਿੱਚ ਲਹਿਰਾਉਂਦੇ ਹੋਏ ਹਜਾਰਾਂ ਕਾਂਗਰਸੀ ਵਰਕਰ ‘ੋਇੰਡੀਅਨ ਨੈਸ਼ਨਲ ਕਾਂਗਰਸ ਵਰਕਰ ਜਿੰਦਾਬਾਦ,ਲਾਲੀ ਮਜੀਠੀਆ ਜਿੰਦਾਬਾਦ,ਸ੍ਰ:ਕਥੂਨੰਗਲ ਜਿੰਦਾਬਾਦ,ਝੰਡੀ ਕਾਲੀ ਦੀ ਵੋਟ ਲਾਲੀ ਦੀ’ਦੇ ਅਕਾਸ਼ ਗੁੰਜਾਉ ਨਾਅਰੇ ਲਗਾ ਰਹੇ ਸਨ।ਪਿੰਡ ਸੋਹੀਆਂ ਕਲਾਂ ਤੋਂ ਸ਼ੁਰੂ ਹੋਕੇ ਇਹ ਰੋਡ ਸ਼ੋਅ ਨਾਗ ਕਲਾਂ,ਕਸਬਾ ਮਜੀਠਾ,ਹਮਜ਼ਾ,ਅਠਵਾਲ,ਕੋਟਲਾ ਮੱਝਾ ਸਿੰਘ ,ਕੋਟਲਾ-ਸੁਲਤਾਨ,ਜਿਜੇਆਣੀ,ਥਰੀਏਵਾਲ ਚੌਕ,ਭੰਗਾਲੀ ਕਲਾਂ,ਭੰਗਾਲੀ ਖੁਰਦ,ਗੁਜਰਪੁਰਾ,
ਚਾਚੋਵਾਲੀ,ਜੈਂਤੀਪੁਰ ਅੱਡਾ,ਕਥੂਨੰਗਲ,ਚਵਿੰਡਾਦੇਵੀ,ਟਾਹਲੀ ਸਾਹਿਬ,ਮਹਿਮੂਦ ਪੁਰਾ,ਉਦੋਕੇ ਕਲਾਂ,ਰਾਮਦੀਵਾਲੀ ਮੁਸਲਮਾਨਾਂ,ਬੱਲੋਵਾਲੀ,ਮੱਤੇਵਾਲ,ਬੋਪਾਰਾਏ ਤੋਂ ਨਾਥ ਦੀ ਖੂਹੀ ਤੋਂ ਹੁੰਦਾ ਹੋਇਆ ਪਿੰਡ ਚੰਨਣਕੇ ਵਿਖੇ ਸਮਾਪਤ ਹੋਇਆ।ਇਤਿਹਾਸਕ ਪਿੰਡ ਚਵਿੰਡਾ ਦੇਵੀ ਵਿਖੇ ਵਾਲਮੀਕ ਸਮਾਜ ਦੇ ਸ੍ਰੀ ੱਿਵਕੀ ਪ੍ਰਧਾਨ ਦੀ ਅਗਵਾਈ ਵਿੱਚ ਚਵਿੰਡਾ ਵਾਸੀਆਂ ਨੇ ਭਾਰੀ ਗਿਣਤੀ ਵਿੱਚ ਪਟਾਕੇ ਤੇ ਆਤਿਸ਼ਬਾਜੀ ਚਲਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ।ਪ੍ਰਬੰਧਕਾਂ ਨੂੰ ਉਸ ਵੇਲੇ ਹੈਰਾਨੀ ਵੀ ਹੋਈ ਤੇ ਕੁਝ ਮੁਸ਼ਕਿਲ ਦਾ ਸਾਹਮਣਾ ਵੀ ਕਰਨਾ ਪਿਆ ਜਦੋਂ ਤੈਅ ਸ਼ੁਦਾ ਰੂਟ ਤੋਂ ਹੱਟਕੇ ਕੁਝ ਪਿੰਡ ਵਾਸੀਆਂ ਨੇ ਰੋਡ ਸ਼ੋਅ ਉਨ੍ਹਾਂ ਦੇ ਪਿੰਡਾਂ ‘ਚ ਲਿਜਾਣ ਦੀ ਜਬਰਦਸਤ ਮੰਗ ਕੀਤੀ ਜਿਸਨੂੰ ਪ੍ਰਵਾਨ ਕਰਨਾ ਪਿਆ।ਪਾਰਟੀ ਵਰਕਰਾਂ ਤੇ ਹਮਾਇਤੀਆਂ ਦਾ ਜੋਸ਼ ਸਮੁਚੇ ਰੋਡ ਸ਼ੋਅ ਦੌਰਾਨ ਵੇਖਣ ਵਾਲਾ ਸੀ ।ਪਾਰਟੀ ਵਰਕਰ ਬੁਲੰਦ ਅਵਾਜ ਨਾਅਰਾ ਲਗਾਉਂਦੇ ਸਨ ‘ਓਏ ਝੰਡੀ ਕਾਲੀ ਦੀ ਤਾਂ ਜਵਾਬ ਮਿਲਦਾ ਸੀ ਵੋਟ ਲਾਲੀ ਦੀ ,ਨਾ ਝਾੜੂ ਨੂੰ ਨਾ ਕਾਲੀ ਨੂੰ ਵੋਟ ਪਵੇਗੀ ਲਾਲੀ ਨੂੰ ।ਹਲਕੇ ਦੇ ਵਸਨੀਕ ਬੜੀ ਉਤਸੁਕਤਾ ਨਾਲ ਰੋਡ ਸ਼ੋਅ ਵਿੱਚ ਸ਼ਮੂਲੀਅਤ ਕਰਦੇ ਤੇ ਇਸਦੇ ਕੁਝ ਸਮਾਂ ਰੁਕਣ ਲਈ ਬੇਨਤੀਆਂ ਕਰਦੇ ਨਜਰ ਆਏ ।ਰੋਡ ਸ਼ੌਅ ਨੂੰ ਆਪੋ ਆਪਣੇ ਪਿੰਡਾਂ ਵੱਲ ਲਿਜਾਣ ਅਤੇ ਕੁਝ ਸਮਾਂ ਰੋਕਣ ਦਾ ਜੋਸ਼ ਇਸ ਹੱਦ ਤੀਕ ਨਜਰ ਆਇਆ ਕਿ ਸ਼ੌਅ ਦੀ ਸਮਾਪਤੀ ਅੱਡਾ ਨਾਥ ਦੀ ਖੂਹੀ ਤੇ ਸੀ ਲੇਕਿਨ ਪਿੰਡ ਚੰਨਣਕੇ ਦੇ ਵਰਕਰ ਜੋਰ ਪਾਕੇ ਇਸਨੂੰ ਪਿੰਡ ਤੀਕ ਲੈਕੇ ਗਏ।ਰੋਡ ਸ਼ੋਅ ਦੌਰਾਨ ਹਰ ਪਿੰਡ ਤੇ ਸੜਕੀ ਰਸਤੇ ਪਾਰਟੀ ਵਰਕਰਾਂ ਵਲੋਂ ਸ੍ਰ:ਲਾਲੀ ਮਜੀਠੀਆ,ਸ੍ਰ:ਸਵਿੰਦਰ ਸਿੰਘ ਕਥੂਨੰਗਲ ਅਤੇ ਹੋਰ ਪ੍ਰਮੁਖ ਸਜਣਾ ਦਾ ਸਵਾਗਤ ਕੀਤਾ ਗਿਆ।ਪਿੰਡ ਨਾਥ ਦੀ ਖੂਹੀ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ:ਲਾਲੀ ਮਜੀਠੀਆ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਵਿੱਚ ਹਜਾਰਾਂ ਵਰਕਰਾਂ,ਪਾਰਟੀ ਹਮਾਇਤੀ ਤੇ ਆਮ ਲੋਕਾਂ ਦੀ ਸ਼ਮੂਲੀਅਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ।ਲੋਕ ਇਨ੍ਹਾਂ ਦੇ ਜੁਲਮ ਤਸ਼ੱਦਦ ,ਧੱਕੇ ਸ਼ਾਹੀ ਅਤੇ ਮਾਫੀਆ ਨਿਜ਼ਾਮ ਤੋਂ ਇਸ ਹੱਦ ਤੀਕ ਦੁਖੀ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਅਕਾਲੀਆਂ ਨੂੰ ਸਬਕ ਸਿਖਾਉਣ ਦਾ ਇਰਾਦਾ ਬਣਾਲਿਆ ਤੇ ਸਿਖਾਉਣਗੇ ਵੀ।ਉਨ੍ਹਾਂ ਰੋਡ ਸ਼ੋਅ ਵਿੱਚ ਸ਼ਾਮਿਲ ਹਰ ਸ਼ਖਸ਼ ਦਾ ਦਿਲੋਂ ਧਨਵਾਦਿ ਕੀਤਾ।