best platform for news and views

ਲਾਭਪਾਤਰੀਆਂ ਨੂੰ ਕਣਕ ਵੰਡੀ

Please Click here for Share This News

ਧੂਰੀ, 13ਮਾਰਚ (ਮਹੇਸ਼) – ਨੇੜਲੇ ਪਿੰਡ ਕਲੇਰਾਂ ਵਿਖੇ ਸਥਿਤ 2 ਡੀਪੂਆਂ ‘ਚੋਂ ਇਕ ਡੀਪੂ ਹੋਲਡਰ ਦੀ ਮੌਤ ਹੋਣ ਉਪਰੰਤ ਲੋੜਵੰਦਾਂ ਨੂੰ ਮਿਲਣ ਵਾਲੀ 2 ਰੁਪਏ ਕਿੱਲੋ ਕਣਕ ਉਕਤ ਡੀਪੂ ਨਵੇਂ ਡੀਪੂ ਹੋਲਡਰ ਨੂੰ ਨਾ ਮਿਲਣ ਕਾਰਨ ਨਹੀਂ ਮਿਲ ਰਹੀ ਸੀ ਅਤੇ ਪਿੰਡ ਵਾਸੀਆਂ ਵੱਲੋਂ ਇਸ ਸਮੱਸਿਆ ਬਾਰੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਜਾਣੂ ਕਰਾਇਆ ਗਿਆ ਸੀ ਅਤੇ ਵਿਧਾਇਕ ਦੇ ਯਤਨਾਂ ਸਦਕਾ ਇਸ ਸਮੱਸਿਆ ਨੂੰ ਹੱਲ ਕਰਦੇ ਹੋਏ ਪਿੰਡ ਦੇ ਲਾਭਪਾਤਰੀਆਂ ਨੂੰ ਐਡਵੋਕੇਟ ਅਮਨਦੀਪ ਸਿੰਘ ਚਹਿਲ ਦੀ ਅਗਵਾਈ  ਹੇਠ ਅੱਜ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਣਕ ਦਿੱਤੀ ਗਈ। ਇਸ ਮੌਕੇ ਐਡਵੋਕੇਟ ਅਮਨਦੀਪ ਸਿੰਘ ਚਹਿਲ ਨੇ ਕਿਹਾ ਕਿ ਜਿਨ•ਾਂ ਲੋੜਵੰਦ ਲਾਭਪਾਤਰੀਆਂ ਦੇ ਕਿਸੇ ਕਾਰਨ ਕਾਰਡ ਕੱਟ ਦਿੱਤੇ ਗਏ ਸੀ ਉਨ•ਾਂ ਲੋੜਵੰਦਾਂ ਨੂੰ ਨਵੇਂ ਕਾਰਡ ਬਣਾ ਕੇ ਜਲਦ ਹੀ ਕਣਕ ਮੁਹੱਈਆ ਕਰਾਈ ਜਾਵੇਗੀ। ਇਸ ਮੌਕੇ ਇੰਸਪੈਕਟਰ ਪ੍ਰਦੀਪ ਸਿੰਘ, ਡੀਪੂ ਹੋਲਡਰ ਕੁਲਵੀਰ ਸਿੰਘ, ਕਮੇਟੀ ਚੇਅਰਮੈਨ ਮਲਕੀਤ ਕੌਰ, ਮੈਂਬਰ ਗੁਰਮੀਤ ਕੌਰ, ਬਿਲਹਾਰਾ ਸਿੰਘ ਤੇ ਸੁਦਾਗਰ ਖਾਂ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *