best platform for news and views

ਲਾਇਨ ਕਲੱਬ ਕੇ ਸਹਿਯੋਗ ਨਾਲ ਅੱਖਾ ਦਾ ਮੁਫਤ ਮੈਡੀਕਲ ਚੈੱਕ ਅੱਪ ਸਰਕਾਰੀ ਡਿਸਪੈਸਰੀ ਬਿਗੜਵਾਲ ਵਿਖੇ ਲਗਾਇਆ ਗਿਆ

Please Click here for Share This News
ਸੰਗਰੂਰ,(ਬਲਵਿੰਦਰ ਸਿੰਘ ਸਰਾਂ ) ਲਾਇਨ ਕਲੱਬ ਕੇ ਸਹਿਯੋਗ ਨਾਲ ਅੱਖਾ ਦਾ ਮੁਫਤ ਮੈਡੀਕਲ ਚੈੱਕ ਅੱਪ ਸਰਕਾਰੀ ਡਿਸਪੈਸਰੀ ਬਿਗੜਵਾਲ ਵਿਖੇ ਲਗਾਇਆ ਗਿਆ।ਜਿਸ ਵਿੱਚ ਡਾ.ਨਿਧੀ ਗੁਪਤਾ ਨੇ 270 ਮਰੀਜਾਂ ਦੀਆ ਅੱਖਾਂ ਦਾ ਚੈਕ ਅੱਪ ਕੀਤਾ।ਇਸ ਮੋਕੇ ਕਲੱਬ ਦੇ ਪ੍ਰਧਾਨ ਕਰੁਨ ਬਾਸਲ ਨੇ ਦੱਸਿਆ ਕਿ ਕਲੱਬ ਦੇ ਮਰੀਜਾਂ ਦੀਆ ਦਵਾਈਆ ਅਤੇ ਐਨਕਾਂ ਫਰੀ ਦਿੱਤੀ ਗਈ।ਇਸ ਚੈਕਅੱਪ ਕੈਪ ਵਿੱਚ ਮਨਜੀਤ ਸਿੰਘ ਬਰਾੜ ਐਸ.ਪੀ.ਸੰਗਰੂਰ ਅਤੇ ਵਿਨਰਜੀਤ ਸਿੰਘ ਗੋਲਡੀ,ਬਾਬਾ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ ਮੁੱਖ ਮਹਿਮਾਨਾਂ ਵਜੋ ਸਿਰਕਤ ਕੀਤੀ। ਲਾਇਜ ਕਲੱਬ ਰਾਇਲਜ ਦੁਆਰਾ ਮਾਨਵਤਾ ਅਤੇ ਸਮਾਜ ਨੂੰ ਸਮਰਪਿਤ ਅਨੇਕਾ ਪ੍ਰੋਗਰਾਮ ਉਲੀਕੇ ਜਾਦੇ ਹਨ। ਕਲੱਬ ਦੇ ਸੈਕਟਰੀ ਅਕੁਰ ਜਖਮੀ ਨੇ ਕਿਹਾ ਕਿ ਸਰਕਾਰੀ ਸਕੂਲਾ ਵਿੱਚ ਪੜਦੇ ਬੱਚਿਆ ਵਿੱਚੋ ਜੋ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਉਹਨਾ ਨੂੰ ਆਉਣ ਵਾਲੇ ਸਮੇ ਵਿੱਚ ਸਨਮਾਨਿਤ ਕੀਤਾ ਜਾਵੇਗਾ।ਇਸ ਮੋਕੇ ਸਹੀਦ ਊਧਮ ਸਿੰਘ ਨੋਜਵਾਨ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।” – ਲਾਇਨ ਕਲੱਬ ਕੇ ਸਹਿਯੋਗ ਨਾਲ ਅੱਖਾ ਦਾ ਮੁਫਤ ਮੈਡੀਕਲ ਚੈੱਕ ਅੱਪ ਸਰਕਾਰੀ ਡਿਸਪੈਸਰੀ ਬਿਗੜਵਾਲ ਵਿਖੇ ਲਗਾਇਆ ਗਿਆ।
Please Click here for Share This News

Leave a Reply

Your email address will not be published. Required fields are marked *