ਹੁਸ਼ਿਆਰਪੁਰ : (ਤਰਸੇਮ ਦੀਵਾਨਾ)- ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵਲੋਂ ਵਰਮਾ ਹੁੰਡਈ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਤਹਿਤ ਅਤੇ ਆਓੁਣ ਵਾਲੀਆ ਧੁੰਦਾ ਦੇ ਮੱਦੇ ਨਜ਼ਰ ਕਮਾਲਪੁਰ ਚੌਂਕ ਵਿਖੇ ਵੱਡੀ ਸੰਖਿਆ ‘ਚ ਰਿਫਲੈਕਟਰ ਲਗਾਏ ਗਏ। ਇਸ ਮੌਕੇ ਟ੍ਰੇਫਿਕ ਇੰਚਾਰਜ ਹੁਸ਼ਿਆਰਪੁਰ ਐਸ.ਐਚ.À ਮਾਡਲ ਟਾਊਨ ਇਸ ਮੁੰਹਿਮ ਵਿੱਚ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਵਰਮਾ ਹੁੰਡਈ ਦੇ ਐਮ.ਡੀ. ਲਾਇਨ ਰਮਨ ਵਰਮਾ ਨੇ ਆਪਣੇ ਵਿਚਾਰ ਰੱਖਦੇ ਕਿਹਾ ਕਿ ਰੋਡ ਤੇ ਚਲਦੇ ਸਮੇਂ ਮੋਬਾਇਲ ਫੋਨ ਦੀ ਵਰਤੋ ਹਾਦਸਿਆਂ ਦਾ ਕਾਰਨ ਬਣਦੀ ਜਾ ਰਿਹੀ ਹੈ ਓੁਹਨਾਂ ਤੇਜ਼ ਰਫਤਾਰੀ ਨੂੰ ਆਪਣੀ ਮੋਤ ਦੀ ਆਪ ਤਿਆਰੀ ਕਿਹਾ ਅਤੇ ਸਕੂਟਰ ਮੋਟਰਸਾਇਕਲ ਵੇਲੇ ਹੈਲਮਟ ਅਤੇ ਕਾਰ ਚਲਾਓੁਂਦੇ ਸਮੇਂ ਸੀਟ ਬੈਲਟ ਦੀ ਵਰਤੋ ਨੂੰ ਬਹੁਤ ਹੀ ਜਰੂਰੀ ਦੱਸਿਆ। ਪ੍ਰਧਾਨ ਹਰਜਿੰਦਰ ਸਿੰਘ ਰਾਜਾ ਨੇ ਇਸ ਮੌਕੇ ਤੇ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਟ੍ਰੇਫਿਕ ਰੂਲਜ਼ ਨੂੰ ਹਮੇਸ਼ਾ ਫੋਲੋ ਕਰਨਾ ਚਾਹੀਦਾ ਹੈ ਤਾਂ ਜੋ ਦੁਰਘਨਾਵਾਂ ਤੋਂ ਬਚਿਆ ਜਾ ਸਕੇ। ਇਸ ਮੌਕ ਰੀਜਨ ਚੇਅਰਮੈਨ ਲਾਇਨ ਭੁਪਿੰਦਰ ਸਿੰਘ ਗੱਗੀ, ਡਾਇਰੈਕਟਰ ਲਾਇਨ ਦਲਜਿੰਦਰ ਸਿੰਘ, ਡੀਆਰ ਯਾਦਵ ਮੋਜੂਦ ਸਨ।
ਫੋਟੋ- ਵਾਹਨਾਂ ਨੂੰ ਰਿਫਲੈਕਟਰ ਲਗਾਉਂਦੇ ਹੋਏ ਭੁਪਿੰਦਰ ਸਿੰਘ ਗੱਗੀ ਰਮਨ ਵਰਮਾ, ਦਲਜਿੰਦਰ ਸਿੰਘ, ਡੀ. ਆਰ. ਯਾਦਵ ਅਤੇ ਸਮੂਹ ਮੈਂਬਰ।