ਭਿੱਖੀਵਿੰਡ 2 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ
ਆਉਦੇਂ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਨਹਿਰਾਂ ਤੇ ਸੂਇਆਂ ਵਿਚ ਪਾਣੀ ਆ ਜਾਣ ਨਾਲ
ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਦਿਖਾਈ ਦੇਣ ਲੱਗੀ ਹੈ, ਉਥੇ ਗਰਮੀ ਤੋਂ ਨਿਜਾਤ ਪਾਉਣ
ਲਈ ਵੱਡੀ ਗਿਣਤੀ ਵਿਚ ਨੌਜਵਾਨ ਵੀ ਸੂਇਆਂ ਵਿਚ ਵਗ ਰਹੇ ਠੰਡੇ ਪਾਣੀ ਵਿਚ ਨਹਾ ਕੇ ਖੁਸ਼ੀ
ਮਹਿਸੂਸ ਕਰ ਰਹੇ ਹਨ। ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਨਾਲ ਸਮਾਜਸੇਵੀ ਤੇ
ਵਾਤਾਵਰਨ ਪ੍ਰੇਮੀ ਚਿੰਤਾਂ ਵਿਚ ਹਨ, ਉਥੇ ਪੰਜਾਬ ਸਰਕਾਰ ਵੱਲੋਂ ਸੂਇਆਂ ਤੇ ਡਰੇਨਾਂ
ਵਿਚ ਨਹਿਰੀ ਪਾਣੀ ਛੱਡ ਦੇਣ ਨਾਲ ਇਸ ਪਾਣੀ ਦੀ ਵਰਤੋਂ ਕਿਸਾਨ ਆਪਣੀ ਖੇਤੀ ਲਈ ਕਰਨਗੇ,
ਜਿਸ ਨਾਲ ਪਾਣੀ ਦੇ ਸੰਕਟ ਨੂੰ ਕੁਝ ਕੁ ਹੱਦ ਤੱਕ ਠੱਲ ਜਰੂਰ ਪਵੇਗੀ।
ਸੂਇਆਂ ਵਿਚ ਚੱਲ ਰਹੇ ਪਾਣੀ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਰਕਾਰਾਂ ਦੀ
ਨਲਾਇਕੀ ਕਾਰਨ ਨਹਿਰੀ ਢਾਂਚਾ ਬੁਰੀ ਤਰ੍ਹਾਂ ਖਤਮ ਹੰੁਦਾ ਜਾ ਰਿਹਾ ਹੈ। ਬੀਤੇਂ
ਮਹੀਨਿਆਂ ਦੌਰਾਨ ਨਹਿਰਾਂ ਦਾ ਜਾਇਜਾ ਲੈਣ ਪਹੰੁਚੇਂ ਨਹਿਰੀ ਵਿਭਾਗ ਪੰਜਾਬ ਦੇ ਚੀਫ ਨੂੰ
ਵੱਖ-ਵੱਖ ਮੁੱਦਿਆਂ ਜਿਹਨਾਂ ਵਿਚ ਬੰਦ ਹੋਈਆਂ ਨਹਿਰਾਂ, ਚੋਰੀ ਹੰੁਦੇ ਨਹਿਰੀ ਪਾਣੀ
ਸੰਬੰਧੀ, ਟਾਇਲਾਂ ਤੱਕ ਪਾਣੀ ਨਾ ਪਹੰੁਚਣ, ਨਹਿਰਾਂ ਦੀ ਸਫਾਈ ਕਰਵਾਉਣ ਆਦਿ ਲਈ ਜਾਣੂ
ਕਰਵਾਇਆ ਗਿਆ ਤਾਂ ਮੌਕੇ ‘ਤੇ ਚੀਫ ਵੱਲੋਂ ਪਟਵਾਰੀਆਂ ਨੂੰ ਰਿਪੋਰਟ ਬਣਾ ਕੇ ਭੇਜਣ ਦੀ
ਗੱਲ ਕਰਦਿਆਂ ਕਿਹਾ ਕਿ ਨਹਿਰੀ ਢਾਂਚੇ ਮੁਰੰਮਤ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ
ਕੋਲੋਂ 1100 ਕਰੋੜ ਰੁਪਏ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀ ਕਹਿਣੀ ਤੇ
ਕਥਨੀ ਵਿਚ ਅੰਤਰ ਹੋਣ ਕਾਰਨ ਹੀ ਕਿਸਾਨਾਂ, ਮਜਦੂਰਾਂ, ਬੇਰੋਜਗਾਰਾਂ, ਆਮ ਲੋਕਾਂ ਦੀਆਂ
ਮੁਸ਼ਕਿਲਾਂ ਨੂੰ ਹੱਲ ਵਿਚ ਲੰਮਾ ਸਮਾਂ ਇੰਤਜਾਰ ਕਰਨਾ ਪੈਂਦਾ ਹੈ।
ਫੋਟੋ ਕੈਪਸ਼ਨ :- ਗਰਮੀ ਤੋਂ ਨਿਜਾਤ ਪਾਉਣ ਲਈ ਸੂਏ ਵਿਚ ਨਹਾਉਦੇ ਨੌਜਵਾਨ। ਕਾਮਰੇਡ
ਦਲਜੀਤ ਸਿੰਘ ਦਿਆਲਪੁਰਾ।