best platform for news and views

ਰੰਗਲਾ ਪੰਜਾਬ ਫਰੈਂਡਜ ਕਲੱਬ ਨੇ ਇਲਾਜ ਲਈ ਮਦਦ ਰਾਸ਼ੀ ਦਿੱਤੀ

Please Click here for Share This News

ਭਿੱਖੀਵਿੰਡ 7 ਅਕਤੂਬਰ (ਜਗਮੀਤ ਸਿੰਘ)-ਸਮਾਜਸੇਵੀ ਐਨ.ਜੀ.ੳ “ਰੰਗਲਾ ਪੰਜਾਬ ਫਰੈਂਡਜ
ਕਲੱਬ ਭਿੱਖੀਵਿੰਡ” ਦੇ ਸੇਵਾਦਾਰ ਗੁਲਸ਼ਨ ਕੁਮਾਰ, ਹਰਜਿੰਦਰ ਸਿੰਘ ਭਿੱਖੀਵਿੰਡ,
ਗੁਰਵਿੰਦਰ ਸਿੰਘ, ਜਗਮੀਤ ਸਿੰਘ ਗੋਲ੍ਹਣ, ਜਰਮਨ ਸਿੰਘ, ਅੰਗਰੇਜ ਸਿੰਘ ਸਾਂਧਰਾ, ਹੈਪੀ
ਸੰਧੂ ਵੱਲੋਂ ਹਸਪਤਾਲ ਵਿਖੇ ਜੇਰੇ ਇਲਾਜ ਬੇਅੰਤ ਸਿੰਘ ਨੂੰ ਇਲਾਜ ਲਈ ਦਸ ਹਜਾਰ ਰੁਪਏ
ਦੀ ਮਦਦ ਰਾਸ਼ੀ ਦਿੱਤੀ ਗਈ। ਕਲੱਬ ਦੇ ਸੇਵਾਦਾਰ ਗੁਲਸ਼ਨ ਕੁਮਾਰ ਨੇ ਪ੍ਰੈਸ ਨਾਲ ਗੱਲਬਾਤ
ਕਰਦਿਆਂ ਦੱਸਿਆ ਕਿ ਗਰੀਬ ਪਰਿਵਾਰ ਨਾਲ ਸੰਬੰਧਿਤ ਬੇਅੰਤ ਸਿੰਘ ਦੇ ਸਿਰ ਦੇ ਉਪਰੇਸ਼ਨ
ਉਪਰ ਦੋ ਲੱਖ ਰੁਪਏ ਦੇ ਕਰੀਬ ਖਰਚ ਆ ਚੁੱਕਾ ਹੈ ਅਤੇ ਅੱਗੇ ਹਸਪਤਾਲ ਵਿਖੇ ਇਲਾਜ ਚੱਲ
ਰਿਹਾ ਹੈ। ਉਹਨਾਂ ਕਿਹਾ ਕਿ ਕਲੱਬ ਵੱਲੋਂ ਬੇਅੰਤ ਸਿੰਘ ਦੇ ਪਰਿਵਾਰ ਨੂੰ ਮਦਦ ਰਾਸ਼ੀ ਦੇ
ਕੇ ਆਪਣਾ ਫਰਜ ਅਦਾ ਕੀਤਾ ਗਿਆ ਹੈ। ਉਪਰੋਕਤ ਸਮਾਜਸੇਵੀ ਆਗੂਆਂ ਨੇ ਲੋਕਾਂ ਨੂੰ ਅਪੀਲ
ਕੀਤੀ ਕਿ ਉਹ ਐਸੇ ਗਰੀਬ ਤੇ ਲੋੜਵੰਦ ਲੋਕਾਂ ਦੀ ਮੁਸ਼ਕਿਲ ਸਮੇਂ ਬਾਂਹ ਫੜ ਕੇ ਸਮਾਜ
ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਣ ਤਾਂ ਜੋ ਲੋੜਵੰੰਦ ਵਿਅਕਤੀਆਂ ਦੇ
ਸਮੇਂ ਸਿਰ ਮਦਦ ਹੋ ਸਕੇ ਅਤੇ ਦੂਸਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਸਕਣ। ਇਸ ਮੌਕੇ
ਗੁਰਜੰਟ ਸਿੰਘ ਕਲਸੀ, ਰਾਜਬੀਰ ਸਿੰਘ ਡਿਪਟੀ, ਬੱਬੂ ਕਲਸੀ, ਅਸ਼ਵਨੀ ਕੁਮਾਰ, ਸੰਦੀਪ
ਕੁਲੈਕਸ਼ਨ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਜੇਰੇ ਇਲਾਜ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਦਦ ਰਾਸ਼ੀ
ਦਿੰਦੇ ਕਲੱਬ ਸੇਵਾਦਾਰ ਗੁਲਸ਼ਨ ਕੁਮਾਰ, ਗੁਰਵਿੰਦਰ ਸਿੰਘ, ਜਗਮੀਤ ਸਿੰਘ ਆਦਿ।

Please Click here for Share This News

Leave a Reply

Your email address will not be published.