best platform for news and views

ਰੰਗਲਾ ਪੰਜਾਬ ਫਰੈਂਡਜ ਕਲੱਬ ਨੇ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਵਿਚ ਵੰਡੀ ਰਾਹਤ ਸਮੱਗਰੀ

Please Click here for Share This News

ਭਿੱਖੀਵਿੰਡ 23 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਹੜ੍ਹਾਂ ਦੀ ਮਾਰ ਹੇਠ ਆਏ ਦੁਆਬੇ ਨਾਲ
ਸੰਬੰਧਿਤ ਪਿੰਡ ਮੰਨੋਮਾਸ਼ੀ, ਗੱਟਾਦਲੇਰ, ਮੰਡਇੰਦਰਪੁਰ, ਜਮਾਲੀਵਾਲ, ਦਾਰੇਵਾਲ, ਤਕੀਆ
ਆਦਿ ਪਿੰਡਾਂ ਵਿਚ ਪਹੰੁਚ ਕੇ ਸਮਾਜਸੇਵੀ ਐਨਜੀੳ ਰੰਗਲਾ ਪੰਜਾਬ ਫਰੈਂਡਜ ਕਲੱਬ
ਭਿੱਖੀਵਿੰਡ ਦੇ ਆਗੂਆਂ ਗੁਲਸ਼ਨ ਕੁਮਾਰ, ਹੈਪੀ ਸੰਧੂ, ਜਗਮੀਤ ਸਿੰਘ ਭਿੱਖੀਵਿੰਡ,
ਗੁਰਜੰਟ ਸਿੰਘ ਕਲਸੀ, ਸੁਖਬੀਰ ਸਿੰਘ ਟਵਿੰਕਲ, ਅਮਨ ਸੰਧੂ, ਸੁਖਚੈਨ ਸਿੰਘ, ਹਰਜਿੰਦਰ
ਸਿੰਘ, ਬਿੱਟੂ ਦਿਆਲਪੁਰਾ, ਗੁਰਚੇਤ ਆਸਲ, ਜੱਜ ਆਸਲ, ਲਾਡੀ ਬਾਸਰਕੇ ਵੱਲੋਂ ਪਿੰਡਾਂ ਦੇ
ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਕਲੱਬ ਦੇ ਮੁੱਖ ਸੇਵਾਦਾਰ ਗੁਲਸ਼ਨ ਕੁਮਾਰ ਨੇ
ਗੱਲਬਾਤ ਕਰਦਿਆਂ ਕਿਹਾ ਕਿ ਰੰਗਲਾ ਪੰਜਾਬ ਫਰੈਂਡਜ ਕਲੱਬ ਭਿੱਖੀਵਿੰਡ ਦਾ ਮੁੱਖ ਉਦੇਸ਼
ਗਰੀਬ ਤੇ ਬੇਸਹਾਰੇ ਲੋਕਾਂ ਦਾ ਮਦਦ ਕਰਨਾ ਹੈ, ਉਥੇ ਕੁਦਰਤੀ ਕਰੋਪੀ ਦਾ ਸਾਹਮਣਾ ਕਰ
ਰਹੇ ਲੋਕਾਂ ਦੀ ਮੁਸ਼ਕਿਲ ਸਮੇਂ ਬਾਂਹ ਫੜਣਾ ਸਾਡੇ ਗੁਰੂਆਂ ਸਾਹਿਬਾਨ ਦਾ ਉਦੇਸ਼ ਹੈ।
ਉਹਨਾਂ ਨੇ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਦੀ ਮਦਦ ਕਰਕੇ ਸਮਾਜਸੇਵੀ
ਜਥੇਬੰਦੀਆਂ, ਐਨਜੀੳ, ਸਮਾਜਸੇਵੀ ਲੋਕਾਂ, ਆਰਮੀ ਤੇ ਐਨਡੀਐਫ ਦੇ ਜੁਵਾਨਾਂ ਆਦਿ ਦਾ ਵੀ
ਪ੍ਰਸ਼ੰਸ਼ਾ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਪੁਰਜੋਰ ਮੰਗ ਕੀਤੀ ਕਿ ਹੜ੍ਹਾਂ
ਕਾਰਨ ਨੁੁਕਸਾਨੀਆਂ ਫਸਲਾਂ ਆਦਿ ਦਾ ਢੁਕਵਾਂ ਮੁਆਵਜਾ ਦੇ ਕੇ ਸਰਕਾਰ ਆਪਣਾ ਫਰਜ ਅਦਾ
ਕਰੇ।


ਫੋਟੋ ਕੈਪਸ਼ਨ :- ਪਿੰਡ ਮੰਨੋਮਾਸ਼ੀ ਦੇ ਸਰਪੰਚ ਗੁਲਾਬ ਸਿੰਘ ਨੂੰ ਰਾਹਤ ਸਮੱਗਰੀ ਸੌਪਦੇ
ਕਲੱਬ ਦੇ ਆਗੂ ਗੁਲਸ਼ਨ ਕੁਮਾਰ, ਹੈਪੀ ਸੰਧੂ, ਜਗਮੀਤ ਸਿੰਘ, ਗੁਰਜੰਟ ਸਿੰਘ।

Please Click here for Share This News

Leave a Reply

Your email address will not be published.