best platform for news and views

ਰੋਪੜ ਦੇ ਕਈ ਆਗੂ ਕੈਪਟਨ ਦੀ ਹਾਜਰੀ ‘ਚ ਕਾਂਗਰਸੀ ਬਣੇ

Please Click here for Share This News

ਚੰਡੀਗੜ੍ਹ : ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਰੋਪੜ ‘ਚ ਬਹੁਤ ਸਾਰੇ ਝਟਕੇ ਲੱਗੇ ਹਨ, ਜਿਨ੍ਹਾਂ ਦੇ ਕਈ ਸੀਨੀਅਰ ਆਗੂਆਂ ਨੇ ਕਾਂਗਰਸ ‘ਚ ਸ਼ਾਮਿਲ ਹੋਣ ਲਈ ਆਪਣੀਆਂ-ਆਪਣੀਆਂ ਪਾਰਟੀਆਂ ਨੂੰ ਛੱਡ ਦਿੱਤਾ।
ਇਸ ਲੜੀ ਹੇਠ ਕੌਮੀ ਪੱਧਰੀ ਹਾਕੀ ਖਿਡਾਰੀ ਗੁਰਦੀਪ ਸਿੰਘ ਭਿਓਰਾ ਸਮੇਤ ਰੋਪੜ ਦੇ ਆਗੂ ਸ਼ਨੀਵਾਰ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਪ੍ਰਤੀ ਪੂਰੀ ਤਰ੍ਹਾਂ ਸਮਰਥਨ ਪ੍ਰਗਟਾਉਂਦਿਆਂ ਪੰਜਾਬ ਕਾਂਗਰਸ ‘ਚ ਸ਼ਾਮਿਲ ਹੋ ਗਏ।
ਇਨ੍ਹਾਂ ਆਗੂਆਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਉਣ ‘ਚ ਯੋਗਦਾਨ ਦੇਣ ਵਾਲੇ ਰੋਪੜ ਤੋਂ ਕਾਂਗਰਸ ਉਮੀਦਵਾਰ ਬੀਰੇਂਦਰ ਵੀ ਇਸ ਸ਼ਮੂਲੀਅਤ ਮੌਕੇ ਮੌਜ਼ੂਦ ਰਹੇ।
ਉਪਰੋਕਤ ਸ਼ਮੂਲੀਅਤਾਂ ਤੋਂ ਇਲਾਵਾ, ਇਕ ਸਾਬਕਾ ਅਕਾਲੀ ਮੰਤਰੀ ਮਾਸਟਰ ਤਾਰਾ ਸਿੰਘ ਲਡਾਲ ਨੇ ਬਗੈਰ ਕਿਸੇ ਸ਼ਰਤ ਕਾਂਗਰਸ ਨੂੰ ਸਮਰਥਨ ਦਿੰਦਿਆਂ, ਪੰਜਾਬ ਨੂੰ ਬਚਾਉਣ ਲਈ ਪਾਰਟੀ ਨੂੰ ਇਕੋ ਇਕ ਉਮੀਦ ਦੱਸਿਆ। ਜਿਸਨੂੰ ਸੂਬੇ ‘ਚ ਬਾਦਲ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਬਰਬਾਦੀ ਕੰਢੇ ਪਹੁੰਚਾ ਦਿੱਤਾ ਹੈ।
ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ‘ਚ ਸ਼ਾਮਿਲ ਹੋਣ ਵਾਲਿਆਂ ‘ਚ ਆਪ ਕੋਆਰਡੀਨੇਟਰ ਤੇ ਇੰਪਰੂਵਮੈਂਅ ਟਰੱਸਟ ਰੋਪੜ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਪਰਮਾਰ ਸਮੇਤ ਨਵੀਦ ਦਰਦੀ (ਆਪ ਆਗੂ ਤੇ ਅੰਨਾ ਹਜ਼ਾਰੇ ਅੰਦੋਲਨ ਦੇ ਕੋਆਰਡੀਨੇਟਰ) ਅਤੇ ਰਜਿੰਦਰ ਸਿੰਘ ਬਧੇਰੀ ਵੀ ਰਹੇ।
ਇਸੇ ਤਰ੍ਹਾਂ, ਸ੍ਰੋਅਦ ਰੋਪੜ ਦੇ ਸੀਨੀਅਰ ਮੀਤ ਪ੍ਰਧਾਨ ਤੇ ਰੋਪੜ ਵਪਾਰ ਮੰਡਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਬਿੰਟਾ ਵੀ ਕਾਂਗਰਸ ‘ਚ ਸ਼ਾਮਿਲ ਹੋ ਗਏ।
ਇਨ੍ਹਾਂ ਸਾਰਿਆਂ ਆਗੂਆਂ ਨੇ ਸਬੰਧੀ ਪਾਰਟੀਆਂ ਪ੍ਰਤੀ ਪੂਰੀ ਤਰ੍ਹਾਂ ਨਿਰਾਸ਼ਾ ਪ੍ਰਗਟਾਉਂਦਿਆਂ, ਉਨ੍ਹਾਂ ਨੂੰ ਭ੍ਰਿਸ਼ਟਾਚਾਰੀ ਤੇ ਲੋਕ ਵਿਰੋਧੀ ਦੱਸਿਆ। ਉਨ੍ਹਾਂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦੇ ਫੈਸਲੇ ਦਾ ਕੈਪਟਨ ਅਮਰਿੰਦਰ ਨੇ ਸਵਾਗਤ ਕਰਦਿਆਂ, ਇਸਨੂੰ ਪੰਜਾਬ ਤੇ ਉਸਦੇ ਲੋਕਾਂ ਦੇ ਹਿੱਤ ‘ਚ ਦੱਸਿਆ।

Please Click here for Share This News

Leave a Reply

Your email address will not be published. Required fields are marked *