best platform for news and views

ਰੋਡ ਸ਼ੋਅ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਦਾ ਥਾਂ-ਥਾਂ ਫੁੱਲਾਂ ਨਾਲ ਨਿੱਘਾ ਸਵਾਗਤ

Please Click here for Share This News

ਭਿੱਖੀਵਿੰਡ 16 ਮਈ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ
ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਤਰਨ ਤਾਰਨ ਤੋਂ ਕੱਢੇ ਗਏ
ਵਿਸ਼ਾਲ ਰੋਡ ਸ਼ੋਅ ਦਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਸੁਰਸਿੰਘ, ਸਿੰਘਪੁਰਾ,
ਭਿੱਖੀਵਿੰਡ, ਅਲਗੋਂ, ਅਮਰਕੋਟ, ਮਾੜੀ ਗੋੜ ਸਿੰਘ ਆਦਿ ਪਿੰਡਾਂ ਤੇ ਕਸਬਿਆਂ ਵਿਚ
ਪਹੰੁਚਣ ‘ਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਭਿੱਖੀਵਿੰਡ ਸ਼ਹਿਰ ਪਹੰੁਚਣ ‘ਤੇ ਸੁਰਜੀਤ ਸਿੰਘ ਭੁੱਚਰ, ਗੁਰਬਿੰਦਰਜੀਤ ਸਿੰਘ ਭੁੱਚਰ,
ਰਘਬੀਰ ਸਿੰਘ ਭੁੱਚਰ, ਹਰਚਰਨ ਸਿੰਘ, ਭੁਪਿੰਦਰ ਸਿੰਘ, ਬਿਕਰਮਜੀਤ ਸਿੰਘ, ਜਰਮਨਜੀਤ
ਸਿੰਘ, ਰੁਪਿੰਦਰ ਸਿੰਘ, ਅਵਤਾਰ ਸਿੰਘ ਆਜਾਦ, ਬਸੰਤ ਸਿੰਘ, ਦਲਬੀਰ ਸਿੰਘ ਰੂਪ,
ਬਲਵਿੰਦਰ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਸਵਿੰਦਰ ਕੌਰ, ਬਲਜੀਤ ਕੌਰ, ਪਰਮਜੀਤ ਕੌਰ
ਖਾਲਸਾ, ਹਰਜੀਤ ਕੌਰ ਆਦਿ ਸ਼ਹਿਰ ਵਾਸੀਆਂ ਵੱਲੋਂ ਸਿਰਪਾਉ ਤੇ ਸਨਮਾਨ ਚਿੰਨ ਦੇ ਕੇ
ਸਨਮਾਨਿਤ ਕੀਤਾ ਗਿਆ। ਬੀਬੀ ਪਰਮਜੀਤ ਕੌਰ ਖਾਲੜਾ ਨੇ ਬੋਲਦਿਆਂ ਕਿਹਾ ਕਿ ਲੋਕ ਸਭਾ
ਹਲਕਾ ਖਡੂਰ ਸਾਹਿਬ ਦੇ ਵੋਟਰਾਂ ਵੱਲੋਂ ਮਿਲ ਰਹੇ ਭਾਰੀ ਸਹਿਯੋਗ ਨਾਲ ਪਾਰਟੀ ਲੀਡਰਾਂ
ਦੇ ਹੌਸਲੇ ਵਧੇ ਹਨ ਅਤੇ ਗਠਜੋੜ ਦੀ ਜਿੱਤ ਯਕੀਨੀ ਨਜਰ ਆ ਰਹੀ ਹੈ। ਉਹਨਾਂ ਨੌਜਵਾਨਾਂ
ਨੂੰ ਅਪੀਲ ਕੀਤੀ ਕਿ ਉਹ ਵੋਟਾਂ ਵਾਲੇੇ ਦਿਨ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਹੰਭਲਾ
ਮਾਰਨ ਤਾਂ ਜੋ ਭਾਰੀ ਬਹੁਮਤ ਨਾਲ ਸੱਚਾਈ ਦੀ ਜਿੱਤ ਹੋ ਸਕੇ। ਰੋਡ ਸ਼ੋਅ ਦੌਰਾਨ ਪੰਜਾਬ
ਏਕਤਾ ਪਾਰਟੀ ਦੇ ਸਟੂਡੈਂਟ ਵਿੰਗ ਪ੍ਰਧਾਨ ਨਵਜੋਤ ਕੌਰ ਲੰਬੀ, ਜਿਲ੍ਹਾ ਪ੍ਰਧਾਨ ਸੁਖਬੀਰ
ਸਿੰਘ ਵਲਟੋਹਾ, ਕਰਮਜੀਤ ਸਿੰਘ ਦਿਉਲ, ਬਲਜੀਤ ਸਿੰਘ ਭੰਡਾਲ, ਬਲਜੀਤ ਸਿੰਘ ਸੁਰਸਿੰਘ,
ਸਰਪੰਚ ਕਾਰਜ ਸਿੰੰਘ ਦਿਉਲ, ਸ਼ਮਸ਼ੇਰ ਸਿੰਘ ਤੁੜ, ਹਰਦਿਆਲ ਸਿੰਘ ਘਰਿਆਲਾ,
ਸੁਰਿੰਦਰਪ੍ਰੀਤ ਸਿੰਘ ਘਰਿਆਲਾ, ਅਰਸ਼ਬੀਰ ਸਿੰਘ ਨਾਰਲੀ, ਹਰਤੇਜ ਸਿੰਘ ਕਾਜੀਚੱਕ,
ਨਿਰਲੇਪ ਸਿੰਘ ਗਿੱਲ ਕਾਜੀਚੱਕ, ਸੁਰਜੀਤ ਸਿੰਘ ਭੂਰਾ, ਨਰਬੀਰ ਸਿੰਘ ਸੁੱਗਾ, ਚਮਕੌਰ
ਸਿੰਘ ਬੈਂਕਾ, ਮਿੰਟੂ ਮਾੜੀਮੇਘਾ, ਨੰਬਰਦਾਰ ਅਮਰਜੀਤ ਸਿੰਘ ਕੱਚਾਪੱਕਾ, ਰਜਿੰਦਰ ਸਿੰਘ
ਪੂਹਲਾ, ਕੰਵਲਜੀਤ ਸਿੰਘ ਭਿੱਖੀਵਿੰਡ, ਗੁਰਬਿੰਦਰ ਸਿੰਘ ਭੁੱਚਰ, ਗੁਰਸੇਵਕ ਸਿੰਘ ਆਸਲ,
ਹਰਪਾਲ ਸਿੰਘ ਘਰਿਆਲਾ, ਸੁਖਦੇਵ ਸਿੰਘ ਮਾੜੀਮੇਘਾ, ਮਹਿਲ ਸਿੰਘ ਦਿਆਲਪੁਰਾ, ਸਰਵਨ ਸਿੰਘ
ਦਿਆਲਪੁਰਾ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਭਿੱਖੀਵਿੰਡ ਵਿਖੇ ਰੋਡ ਸ਼ੋਅ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਨੂੰ
ਸਿਰਪਾਉ ਦੇ ਕੇ ਸਨਮਾਨਿਤ ਕਰਦੇ ਸੁਰਜੀਤ ਸਿੰਘ ਭੁੱਚਰ ਤੇ ਗੁਰਬਿੰਦਰਜੀਤ ਸਿੰਘ ਭੁੱਚਰ।

Please Click here for Share This News

Leave a Reply

Your email address will not be published. Required fields are marked *