best platform for news and views

ਰੋਂਦੀ ਹੋਈ ਹਨੀਪ੍ਰੀਤ ਨੂੰ ਭੇਜਿਆ 6 ਦਿਨ ਦੇ ਪੁਲੀਸ ਰਿਮਾਂਡ ‘ਤੇ

Please Click here for Share This News

Malwa News Bureau

ਪੰਚਕੁੱਲਾ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪਰੀ ਹਨੀਪ੍ਰੀਤ ਨੂੰ ਅੱਜ ਪੁਲੀਸ ਵਲੋਂ ਪੰਚਕੁਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਹਨੀਪ੍ਰੀਤ ਨੂੰ 6 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਨੀਪ੍ਰੀਤ ਦੇ ਵਕੀਲ ਮੁਤਾਬਿਕ ਪੁਲੀਸ ਨੇ 14 ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ 6 ਦਿਨ ਦਾ ਰਿਮਾਂਡ ਦਿੱਤਾ ਹੈ।


ਹਨੀਪ੍ਰੀਤ ਨੂੰ ਮੰਗਲਵਾਰ ਨੂੰ ਪੁਲੀਸ ਵਲੋਂ ਉਸਦੀ ਇਕ ਹੋਰ ਸਾਥਣ ਸੁਖਪ੍ਰੀਤ ਕੌਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਪੁਲੀਸ ਵਲੋਂ ਹਨੀਪ੍ਰੀਤ ਅਤੇ ਸੁਖਪ੍ਰੀਤ ਨੂੰ ਪੰਚਕੁੱਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਹਨੀਪ੍ਰੀਤ ਨੇ ਰੋਂਦਿਆਂ ਹੋਇਆਂ ਅਦਾਲਤ ਨੂੰ ਦੱਸਿਆ ਕਿ ਉਸਦਾ ਕੋਈ ਕਸੂਰ ਨਹੀਂ, ਜਾਣਬੁੱਝ ਕੇ ਉਸ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਅਦਾਲਤ ਨੇ ਉਸ ਨੂੰ 6 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਅਦਾਲਤ ਵਿਚ ਰੋਂਦੀ ਹੋਈ ਹਨੀਪ੍ਰੀਤ ਕਹਿ ਰਹੀ ਸੀ ਕਿ ਇਕ ਪਾਸੇ ਔਰਤ ਦੀ ਭਲਾਈ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਇਕ ਬੇਕਸੂਰ ਔਰਤ ਨੂੰ 6 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਿਆ ਜਾ ਰਿਹਾ ਹੈ।

Please Click here for Share This News

Leave a Reply

Your email address will not be published. Required fields are marked *