ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ
ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਹਾਈਕਮਾਂਡ ਵੱਲੋਂ ਰੇਲ ਰੋਕੋ ਪ੍ਰੋਗਰਾਮ ਹੇਠ ਦਿੱਤੇ ਆਦੇਸ਼ ਤੇ ਰੇਲਵੇ ਸਟੇਸ਼ਨਾ ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ ,ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਵੀ ਸੁਰੱਖਿਆ ਦੇ ਕਰੜੇ ਪ੍ਰਬੰਧ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਥਾਂ ਥਾਂ ਨਾਕੇਬੰਦੀ ਕੀਤੀ ਹੋਈ ਸੀ ਤਾਂ ਜੋ ਇਸ ਪ੍ਰੋਗਰਾਮ ਨੂੰ ਅਸਫਲ ਬਣਾਇਆ ਜਾ ਸਕੇ ! ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਐੱਸ ਐੱਸ ਪੀ ਧਰੁਵ ਦਹੀਆ ,ਡਿਪਟੀ ਸੁਪਰਡੈਂਟ ਰਾਜਬੀਰ ਸਿੰਘ ਭਿੱਖੀਵਿੰਡ ਦੀਆਂ ਹਦਾਇਤਾਂ ਤੇ ਕਾਰਵਾਈ ਕਰਦੇ ਐੱਸ ਐੱਚ ਓ ਹਰਚੰਦ ਸਿੰਘ ਨੇ ਪੁਲਿਸ ਦੀ ਸਹਾਇਤਾ ਨਾਲ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਚਰਨ ਸਿੰਘ ਬੈਂਕਾਂ ਸਮੇਤ 33 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਥਿਤੀ ਤੇ ਕੜੀ ਨਜ਼ਰ ਰੱਖੀ ਜਾ ਰਹੀ ਸੀ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ! ਹਿਰਾਸਤ ਚ ਲਏ ਗਏ ਕਿਸਾਨਾਂ ਸਬੰਧੀ ਗੱਲ ਕਰਦਿਆਂ ਐਸ ਐਚ ਓ ਹਰਚੰਦ ਸਿੰਘ ਨੇ ਕਿਹਾ ਕੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕਿਸਾਨਾਂ ਨੂੰ ਹਿਰਾਸਤ ਲਿਆ ਗਿਆ ਜੋ ਉੱਪਰੋਂ ਹਦਾਇਤਾਂ ਹੋਣਗੀਆਂ ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ !
ਫੋਟੋ ਕੈਪਸ਼ਨ :-ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਮੁੱਖ ਰੱਖਦਿਆਂ ਭਿੱਖੀਵਿੰਡ ਚੌਕ ਵਿੱਚ ਮੁਸਤੈਦੀ ਨਾਲ ਪਹਿਰਾ ਦਿੰਦੇ ਹੋਏ ਪੁਲੀਸ ਕਰਮਚਾਰੀ !