best platform for news and views

ਰੇਲਵੇ ਸਟੇਸ਼ਨ ਉੱਪਰ ਸਹੂਲਤਾਂ ਦੀ ਘਾਟ ਕਾਰਨ ਮੁਸਾਫ਼ਰ ਪਰੇਸ਼ਾਨ

Please Click here for Share This News

ਧੂਰੀ, 27 ਮਾਰਚ (ਮਹੇਸ਼)- ਧੂਰੀ ਦੇ ਰੇਲਵੇ ਸਟੇਸ਼ਨ ਉੱਪਰ ਭਾਵੇਂ ਕੇਂਦਰ ਸਰਕਾਰ ਵੱਲੋਂ ਆਧੁਨਿਕ ਸਹੂਲਤਾਂ ਦੇ ਕੇ ਮੁਸਾਫ਼ਰ ਨੂੰ ਵੱਧ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਗਏ ਹਨ ਪਰ ਧੂਰੀ ਰੇਲਵੇ ਸਟੇਸ਼ਨ ਦੀ ਮਾੜੀ ਹਾਲਤ ਅਤੇ ਸਹੂਲਤਾਂ ਦੀ ਘਾਟ ਕਾਰਨ ਮੁਸਾਫ਼ਰਾ ਨੂੰ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮੁਕਤੀ ਮੋਰਚਾ ਦੇ ਆਗੂ ਕਿਰਪਾਲ ਸਿੰਘ ਰਾਜੋਮਾਜਰਾ, ਯੂਨੀਵਰਸਲ ਮਨੁੱਖੀ ਅਧਿਕਾਰ ਸੰਸਥਾ ਦੇ ਆਗੂ ਸੁਖਦੇਵ ਸ਼ਰਮਾ, ਪੈਨਸ਼ਨ ਯੂਨੀਅਨ ਦੇ ਆਗੂ ਦੀਵਾਨ ਸਿੰਘ ਸੋਢੀ ਨੇ ਦੱਸਿਆ ਕਿ ਭਾਵੇਂ ਰੇਲਵੇ ਵਿਭਾਗ ਵੱਲੋਂ ਧੂਰੀ ਰੇਲਵੇ ਸਟੇਸ਼ਨ ਦਾ ਕੰਪਿਊਟਰੀ ਕਰਨ ਕੀਤਾ ਗਿਆ ਹੈ ਪਰ ਹੁਣ ਵੀ ਕੁੱਝ ਅਜੇਹੀਆਂ ਸਹੂਲਤਾਂ ਹਨ। ਜੋ ਮੁਸਾਫ਼ਰਾ ਨੂੰ ਨਹੀਂ ਮਿਲ ਰਹੀਆਂ ਉਨ•ਾਂ ਨੇ ਦੱਸਿਆ ਕਿ ਪਲੇਟ ਫਾਰਮ 3 ਅਤੇ 4 ਉੱਪਰ ਲੇਡੀਜ਼ ਅਤੇ ਜੈਨਸ ਬਾਥਰੂਮ ਨਹੀਂ ਹੈ। ਰੇਲਵੇ ਸਟੇਸ਼ਨ ਦੇ ਪਾਰਕ ਵਿਚ ਸਹੂਲਤਾਂ ਦੀ ਕੰਮੀ ਹੈ। ਸਟੇਸ਼ਨ ਦੇ ਬਾਹਰ ਜਿੱਥੇ ਸੀਵਰੇਜ ਦਾ ਗੰਦਾ ਪਾਣੀ ਬਾਹਰ ਖੜ•ਾ ਰਹਿੰਦਾ ਹੈ। ਉੱਥੇ ਆਵਾਰਾ ਪਸੂ ਵੀ ਮੁਸਾਫ਼ਰ ਲਈ ਸਿਰਦਰਦੀ ਪੈਦਾ ਕਰਦੇ ਆ ਰਹੇ ਹਨ। ਉਨ•ਾਂ ਨੇ ਕਿਹਾ ਕਿ ਰੇਲਵੇ ਸਟੇਸ਼ਨ ਉੱਪਰ ਸਹੂਲਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਅਨੇਕਾਂ ਬਾਰ ਅੰਬਾਲਾ ਜੌਨ ਦੇ ਡੀ.ਐਮ ਨੂੰ ਵੀ ਲਿਖਤੀ ਤੌਰ ਤੇ ਵੀ ਜਾਣੂ ਕਰਵਾਇਆ ਸੀ, ਪਰ ਲਬਾਂ ਸਮਾ ਬੀਤ ਜਾਣ ਤੇ ਵੀ ਇਹਨਾਂ ਸਹੂਲਤਾਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨ•ਾਂ ਨੇ ਕਿਹਾ ਕਿ ਧੂਰੀ ਰੇਲਵੇ ਸਟੇਸ਼ਨ ਦੇ ਉੱਚ ਅਧਿਕਾਰੀ ਰੇਲਵੇ ਸਟੇਸ਼ਨ ਉੱਪਰ ਲੁਧਿਆਣਾ ਤੋ ਜਾਖ਼ਲ ਅਤੇ ਬਠਿੰਡਾ ਤੋ ਰਾਜਪੁਰਾ ਤੱਕ ਡਬਲ ਲਾਈਨ ਪਾਉਣ ਦੇ ਵੀ ਵੱਡੇ ਵੱਡੇ ਵਾਅਦੇ ਕਰ ਚੁੱਕੇ ਹਨ ਪਰ ਹੁਣ ਤੱਕ ਇਹਨਾਂ ਮੁਸ਼ਕਲਾਂ ਵੱਲ ਕਿਸੇ ਵੀ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ। ਉਨ•ਾਂ ਨੇ ਕੇਂਦਰੀ ਰੇਲ ਮੰਤਰੀ ਤੋ ਮੰਗ ਕੀਤੀ ਹੈ ਕਿ ਧੂਰੀ ਰੇਲਵੇ ਸਟੇਸ਼ਨ ਉੱਪਰ ਸਹੂਲਤਾਂ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਧੂਰੀ ਤੋ ਜਾਖ਼ਲ, ਬਠਿੰਡਾ ਤੋ ਰਾਜਪੁਰਾ ਡਬਲ ਲਾਈਨ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ। ਇਸ ਸਬੰਧੀ ਰੇਲਵੇ ਸਟੇਸ਼ਨ ਮਾਸਟਰ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਇਹਨਾਂ ਸਮੱਸਿਆ ਦਾ ਹੱਲ ਕਰਵਾਇਆ ਜਾ ਸਕੇ ।

Please Click here for Share This News

Leave a Reply

Your email address will not be published. Required fields are marked *