best platform for news and views

ਰੇਤੇ ਵਾਲੇ ਟਿੱਪਰ ਵੱਲੋਂ ਬਜੁਰਗ ਔਰਤ ਨੂੰ ਦਰੜਣ ਨਾਲ ਮੌਤ

Please Click here for Share This News

ਭਿੱਖੀਵਿੰਡ 19 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਅੱਜ ਸਵੇਰੇ ਭਿੱਖੀਵਿੰਡ ਚੌਕ ਨੇੜੇ
ਰੇਤ ਵਾਲੇ ਟਿੱਪਰ ਨੇ ਇਕ ਬਜੁਰਗ ਔਰਤ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਨਾਲ ਔਰਤ
ਦੀਆਂ ਦੋਵੇਂ ਲੱਤਾਂ ਚਕਨਾਚੂਰ ਹੋ ਗਈਆਂ। ਮੌਕੇ ‘ਤੇ ਪਹੰੁਚੇਂ 108 ਐਬੂਲੈਂਸ ਦੇ
ਮੁਲਾਜਮ ਗੁਰਵਿੰਦਰ ਸਿੰਘ ਤੇ ਸਾਥੀ ਡਰਾਵੀਵਰ ਵੱਲੋਂ ਬਜੁਰਗ ਔਰਤ ਨੂੰ ਭਿੱਖੀਵਿੰਡ ਦੇ
ਇਕ ਪ੍ਰਾਈਵੇਟ ਹਸਪਤਾਲ ਵਿਖੇ ਤੁਰੰਤ ਪਹੰੁਚਾਇਆ, ਪਰ ਔਰਤ ਗੰਭੀਰ ਜਖਮੀ ਹੋਣ ਕਾਰਨ
ਜਲਦੀ ਹੀ ਦਮ ਤੋੜ ਗਈ। ਮ੍ਰਿਤਕ ਦੀ ਪਹਿਚਾਣ ਕਰਤਾਰ ਕੌਰ ਪਤਨੀ ਪਿਆਰਾ ਸਿੰਘ ਵਾਸੀ
ਪਿੰਡ ਫਰੰਦੀਪੁਰ ਵਜੋਂ ਹੋਈ। ਮ੍ਰਿਤਕ ਦੇ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਮੇਰੀ
ਭੈਣ ਕੁਲਵਿੰਦਰ ਕੌਰ ਨੂੰ ਮਿਲਣ ਲਈ ਮਾਤਾ ਕਰਤਾਰ ਕੌਰ ਪਿੰਡ ਰਾਜੋਕੇ ਜਾ ਰਹੀ ਸੀ,
ਜਦੋਂ ਭਿੱਖੀਵਿੰਡ ਚੌਕ ਨੇੜਿਉ ਰੇਹੜੀ ਤੋਂ ਫਲ-ਫਰੂਟ ਖ੍ਰੀਦਣ ਲੱਗੀ ਤਾਂ ਉਸ ਸਮੇਂ
ਰੇਤਾ ਵਾਲਾ ਟਿੱਪਰ ਪੀ.ਬੀ 02 ਏ.ਯੂ 9975, ਜਿਸ ਨੂੰ ਨਿਰਮਲ ਸਿੰਘ ਪੁੱਤਰ ਗੁਰਬਖਸ
ਸਿੰਘ ਵਾਸੀ ਜੋਧ ਸਿੰਘ ਵਾਲਾ ਚਲਾ ਰਿਹਾ ਸੀ, ਤਾਂ ਟਿੱਪਰ ਦੀ ਸਾਈਡ ਵੱਜਣ ਨਾਲ ਮਾਤਾ
ਡਿੱਗ ਪਈ ਤਾਂ ਉਸਦੀਆਂ ਦੋਵਾਂ ਲੱਤਾਂ ਤੋਂ ਟਿੱਪਰ ਲੰਘ ਗਿਆ। ਜਿਸ ਨੂੰ 108 ਐਬੂਲੈਂਸ
ਤੇ ਪੁਲਿਸ ਅਧਿਕਾਰੀਆਂ ਵੱਲੋਂ ਹਸਪਤਾਲ ਲਿਜਾਇਆ ਗਿਆ, ਪਰ ਗੰਭੀਰ ਜਖਮੀ ਹੋਣ ਕਾਰਨ ਮੌਤ
ਹੋ ਗਈ। ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਆਈ ਪੰਨਾ ਲਾਲ ਨੇ
ਕਿਹਾ ਕਿ ਮ੍ਰਿਤਕ ਕਰਤਾਰ ਕੌਰ ਦੇ ਵਾਰਸ ਕੋਈ ਕਾਰਵਾਈ ਨਹੀ ਚਾਹੰੁਦੇ, ਜਿਸ ਦੀ ਲਾਸ਼
ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀ ਹੈ। ਦੱਸਣਯੋਗ ਹੈ ਕਿ ਭਿੱਖੀਵਿੰਡ ਦੀਆਂ
ਚੋਹਾਂ ਸੜਕਾਂ ‘ਤੇ ਲੱਗੀਆਂ ਰੇਹੜੀਆਂ ਤੇ ਖੜ੍ਹੇ ਵਾਹਨਾਂ ਦੇ ਕਾਰਨ ਐਸੇ ਹਾਦਸ਼ੇ ਵਾਪਰ
ਨਾਲ ਕਈ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣਾ ਪੈ ਰਿਹਾ ਹੈ, ਪਰ ਨਗਰ ਪੰਚਾਇਤ
ਭਿੱਖੀਵਿੰਡ ਦੀ ਕਮੇਟੀ ਤੇ ਪੁਲਿਸ ਪ੍ਰਸ਼ਾਸ਼ਨ ਕੋਈ ਵੀ ਸਖਤ ਕਾਰਵਾਈ ਕਰਨ ਨੂੰ ਤਿਆਰ ਨਹੀ
ਹੈ।


ਫੋਟੋ ਕੈਪਸ਼ਨ :- ਸੜਕ ਹਾਦਸ਼ੇ ਦੌਰਾਨ ਗੰਭੀਰ ਜਖਮੀ ਹੋਈ ਔਰਤ ਕਰਤਾਰ ਕੌਰ ਤੇ ਨੇੜੇ
ਖੜ੍ਹਾ ਰੇਤਾ ਵਾਲਾ ਟਿੱਪਰ।

Please Click here for Share This News

Leave a Reply

Your email address will not be published.